ਪਲਵਲ ''ਚ ਕਾਂਵੜੀਆਂ ਨਾਲ ਭਰਿਆ ਵਾਹਨ ਪਲਟਣ ਕਾਰਨ 3 ਦੀ ਮੌਤ, 11 ਜ਼ਖਮੀ
Saturday, Jul 27, 2019 - 12:28 PM (IST)

ਪਲਵਲ—ਹਰਿਆਣਾ ਦੇ ਪਲਵਲ 'ਚ ਕਾਂਵੜੀਆਂ ਨਾਲ ਭਰੀ ਟਾਟਾ 407 ਪਲਟਣ ਕਾਰਨ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ 3 ਕਾਂਵੜੀਆਂ ਦੀ ਮੌਤ ਹੋ ਗਈ ਅਤੇ 11 ਜ਼ਖਮੀ ਹੋ ਗਏ। ਜ਼ਖਮੀ ਕਾਂਵੜੀਆਂ ਨੂੰ ਸਥਾਨਿਕ ਹਸਪਤਾਲ ਭਰਤੀ ਕਰਵਾਇਆ ਗਿਆ। ਮਿਲੀ ਜਾਣਕਾਰੀ ਮੁਤਾਬਕ ਸ਼ੁੱਕਰਵਾਰ ਦੇਰ ਰਾਤ ਹਰਿਆਣਾ ਦੇ ਸੋਹਨਾ ਇਲਾਕੇ ਤੋਂ ਹਰਿਦੁਆਰ ਕਾਂਵੜ ਲੈਣ ਲਈ ਜਾ ਰਹੇ ਸੀ ਤਾਂ ਅਚਾਨਕ ਟਾਇਰ ਫੱਟੜ ਕਾਰਨ ਅਣਕੰਟਰੋਲ ਹੋਈ ਟਾਟਾ 407 ਪਲਟ ਗਈ। ਮੌਕੇ 'ਤੇ ਪਹੁੰਚੀ ਪੁਲਸ ਨੇ ਜ਼ਖਮੀ ਕਾਂਵੜੀਆਂ ਨੂੰ ਦਿੱਲੀ ਦੇ ਹਸਪਤਾਲ 'ਚ ਰੈਫਰ ਕਰ ਦਿੱਤਾ ਅਤੇ ਮ੍ਰਿਤਕਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਗਈਆਂ।