ਕਾਂਵੜ ਯਾਤਰਾ: ਗਾਜ਼ੀਆਬਾਦ-ਮੇਰਠ ’ਚ 27 ਜੁਲਾਈ ਤੱਕ RRTS ਦੇ ਕੰਮ ''ਤੇ ਰਹੇਗੀ ਪਾਬੰਦੀ

Sunday, Jul 24, 2022 - 12:17 PM (IST)

ਗਾਜ਼ੀਆਬਾਦ: ਦਿੱਲੀ-ਮੇਰਠ ਰੋਡ ’ਤੇ ਗਾਜ਼ੀਆਬਾਦ ਅਤੇ ਮੇਰਠ ਵਿਚਾਲੇ ਖੇਤਰੀ ਰੈਪਿਡ ਟਰਾਂਜ਼ਿਟ ਸਿਸਟਮ (ਆਰ.ਆਰ.ਟੀ.ਐਸ.) ਪ੍ਰਾਜੈਕਟ ਲਈ ਸਿਵਲ ਉਸਾਰੀ ਦਾ ਕੰਮ ਰੋਕ ਦਿੱਤਾ ਗਿਆ ਹੈ। ਆਰ. ਆਰ. ਟੀ. ਐੱਸ. ਪ੍ਰਾਜੈਕਟ ਨੂੰ ਲਾਗੂ ਕਰਨ ਵਾਲੀ ਏਜੰਸੀ ਐੱਨ.ਸੀ. ਆਰ ਟਰਾਂਸਪੋਰਟ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੇ ਕਿਹਾ ਕਿ  27 ਜੁਲਾਈ ਨੂੰ ਕਾਂਵੜ ਯਾਤਰਾ ਦੀ ਸਮਾਪਤੀ ਮਗਰੋਂ ਸਥਿਤੀ ਆਮ ਹੋ ਜਾਵੇਗੀ।

82 ਕਿਲੋਮੀਟਰ ਲੰਬਾ RRTS ਪ੍ਰਾਜੈਕਟ ਦਿੱਲੀ, ਗਾਜ਼ੀਆਬਾਦ ਅਤੇ ਮੇਰਠ ਵਿਚ ਫੈਲਿਆ ਹੋਇਆ ਹੈ ਅਤੇ ਇਸ ਨੂੰ 30,274 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ। ਇਸ ਪ੍ਰਾਜੈਕਟ ’ਚ 12 ਕਿਲੋਮੀਟਰ ਦਾ ਭੂਮੀਗਤ ਖੰਡ ਸ਼ਾਮਲ ਹੈ, ਜਦੋਂ ਕਿ ਬਾਕੀ ਹਿੱਸੇ ਦਾ ਨਿਰਮਾਣ ਖੰਭਿਆਂ 'ਤੇ ਕੀਤਾ ਗਿਆ ਹੈ, ਜਿਸ ਦਾ ਨਿਰਮਾਣ ਗਾਜ਼ੀਆਬਾਦ ਅਤੇ ਮੇਰਠ ਵਿਚ ਦਿੱਲੀ-ਮੇਰਠ ਰੋਡ ਦੇ ਮੱਧ 'ਤੇ ਕੀਤਾ ਜਾ ਰਿਹਾ ਹੈ।

ਦਿੱਲੀ-ਮੇਰਠ ਰੋਡ ’ਤੇ ਇਸ ਸਮੇਂ ਵੱਡੀਆਂ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਰਿਦੁਆਰ ਤੋਂ ਕਾਂਵੜੀਆਂ ਦੀ ਆਮਦ ਕਾਰਨ ਵਾਹਨਾਂ ਦੇ ਦਾਖਲੇ ਦੀ ਆਗਿਆ ਨਹੀਂ ਹੈ। ਗਾਜ਼ੀਆਬਾਦ ਅਤੇ ਮੇਰਠ ਟ੍ਰੈਫਿਕ ਪੁਲਸ ਨੇ ਵੱਡੇ ਮੋੜਾਂ ਦਾ ਐਲਾਨ ਕੀਤਾ ਹੈ, ਜੋ 27 ਜੁਲਾਈ ਦੀ ਸਵੇਰ ਤੱਕ ਲਾਗੂ ਰਹਿਣਗੇ। ਕੋਵਿਡ-19 ਮਹਾਮਾਰੀ ਕਾਰਨ ਦੋ ਸਾਲਾਂ ਬਾਅਦ ਇਸ ਸਾਲ ਕੰਵਰ ਯਾਤਰਾ ਕੱਢੀ ਜਾ ਰਹੀ ਹੈ। ਅਧਿਕਾਰੀਆਂ ਨੂੰ ਉਮੀਦ ਹੈ ਕਿ ਇਸ ਸੀਜ਼ਨ ਵਿਚ ਗਾਜ਼ੀਆਬਾਦ ’ਚ ਲਗਭਗ 30 ਲੱਖ ਕਾਂਵੜੀਆਂ ਦੀ ਆਵਾਜਾਈ ਹੋਵੇਗੀ।

ਦੱਸ ਦੇਈਏ ਕਿ ਕਾਂਵੜ ਯਾਤਰਾ ਦੇ ਚੱਲਦੇ ਭਾਰੀ ਮਸ਼ੀਨਰੀ ਦੀ ਆਵਾਜਾਈ ਨੂੰ ਰੋਕਣ ਦੇ ਨਾਲ ਹੀ ਗਾਜ਼ੀਆਬਾਦ ਅਤੇ ਮੇਰਠ ਵਿਚ ਦਿੱਲੀ-ਮੇਰਠ ਰੋਡ ’ਤੇ ਸਾਰੇ ਵੱਡੇ ਨਿਰਮਾਣ ਕਾਰਜਾਂ ਨੂੰ ਰੋਕ ਦਿੱਤਾ ਹੈ। ਇਸ ਨਾਲ ਕਾਂਵੜੀਆਂ ਨੂੰ ਸੁਰੱਖਿਅਤ ਰਸਤਾ ਮਿਲੇਗਾ। ਅਧਿਕਾਰੀਆਂ ਨੇ ਦੱਸਿਆ ਕਿ ਦਿੱਲੀ-ਮੇਰਠ ਰੋਡ 'ਤੇ ਪਿੱਲਰ ਅਤੇ ਵਾਈਡਕਟ ਦੇ ਕੰਮ 'ਤੇ ਰੋਕ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਗਾਜ਼ੀਆਬਾਦ ਤੋਂ ਮੇਰਠ ਤੱਕ 55 ਕਿਲੋਮੀਟਰ ਦੇ ਰਸਤੇ 'ਤੇ ਪਾਬੰਦੀ ਲਗਾਈ ਗਈ ਹੈ।


Tanu

Content Editor

Related News