ਪੁਲਸ ਕਤਲਕਾਂਡ: ਵਿਕਾਸ ਦੁਬੇ 'ਤੇ ਹੁਣ ਢਾਈ ਲੱਖ ਰੁਪਏ ਦਾ ਇਨਾਮ

Monday, Jul 06, 2020 - 03:44 PM (IST)

ਪੁਲਸ ਕਤਲਕਾਂਡ: ਵਿਕਾਸ ਦੁਬੇ 'ਤੇ ਹੁਣ ਢਾਈ ਲੱਖ ਰੁਪਏ ਦਾ ਇਨਾਮ

ਲਖਨਊ (ਭਾਸ਼ਾ)— ਅਪਰਾਧੀ ਵਿਕਾਸ ਦੁਬੇ ਦੇ ਘਰ ਦੇ ਬਾਹਰ ਹੋਏ ਹਮਲੇ 'ਚ 8 ਪੁਲਸ ਮੁਲਾਜ਼ਮਾਂ ਦੇ ਸ਼ਹੀਦ ਹੋਣ ਦੀ ਘਟਨਾ ਮਗਰੋਂ ਪੁਲਸ ਨੇ ਉਸ 'ਤੇ ਹੁਣ ਢਾਈ ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰ ਦਿੱਤਾ ਹੈ। ਪੁਲਸ ਨੇ ਇਸ ਦੇ ਨਾਲ ਹੀ ਟੋਲ ਨਾਕਿਆਂ 'ਤੇ ਦੁਬੇ ਦੇ ਪੋਸਟਰ ਲਾਉਣ ਲਈ ਵੀ ਕਿਹਾ ਹੈ। ਕਾਨਪੁਰ ਦੇ ਇੰਸਪੈਕਟਰ ਜਨਰਲ ਆਫ਼ ਪੁਲਸ ਮੋਹਿਤ ਅਗਰਵਾਲ ਨੇ ਸੋਮਵਾਰ ਨੂੰ ਦੱਸਿਆ ਕਿ ਵਿਕਾਸ ਦੁਬੇ 'ਤੇ ਹੁਣ ਢਾਈ ਲੱਖ ਰੁਪਏ ਦੇ ਇਨਾਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਦਾ ਇਕ ਪ੍ਰਸਤਾਵ ਡੀ. ਜੀ. ਪੀ. ਨੂੰ ਭੇਜਿਆ ਗਿਆ ਸੀ, ਜਿੱਥੋਂ ਇਨਾਮ ਦੀ ਰਾਸ਼ੀ ਵਧਾਉਣ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸੋਮਵਾਰ ਨੂੰ ਰਕਮ ਵਧਾ ਦਿੱਤੀ ਗਈ ਹੈ। ਅਗਰਵਾਲ ਨੇ ਦੱਸਿਆ ਕਿ ਜੋ ਵਿਅਕਤੀ ਦੁਬੇ ਬਾਰੇ ਸਹੀ ਜਾਣਕਾਰੀ ਦੇਵੇਗਾ, ਉਸ ਨੂੰ ਨਾ ਸਿਰਫ ਇਨਾਮ ਦਿੱਤਾ ਜਾਵੇਗਾ ਸਗੋਂ ਕਿ ਉਸ ਦੀ ਪਛਾਣ ਗੁਪਤ ਰੱਖੀ ਜਾਵੇਗੀ। ਪੂਰੇ ਪ੍ਰਦੇਸ਼ ਵਿਚ ਟੋਲ ਨਾਕਿਆਂ 'ਤੇ ਦੁਬੇ ਦੇ ਪੋਸਟਰ ਲਾਉਣ ਲਈ ਵੀ ਕਿਹਾ ਗਿਆ ਹੈ ਤਾਂ ਕਿ ਜੇਕਰ ਉਹ ਕਿਸੇ ਟੋਲ ਨਾਕੇ ਤੋਂ ਲੰਘੇ ਤਾਂ ਉਸ ਬਾਰੇ ਜਾਣਕਾਰੀ ਮਿਲ ਸਕੇ। 

ਇਹ ਵੀ ਪੜ੍ਹੋ:  ਕਾਨਪੁਰ ਮੁਕਾਬਲੇ ਦੀ ਕਹਾਣੀ, ਗੋਲੀਬਾਰੀ 'ਚ ਜ਼ਖ਼ਮੀ ਥਾਣਾ ਇੰਚਾਰਜ ਦੀ ਜ਼ੁਬਾਨੀ

ਜ਼ਿਕਰਯੋਗ ਹੈ ਕਿ ਪਹਿਲਾਂ ਦੁਬੇ 'ਤੇ 50 ਹਜ਼ਾਰ ਦਾ ਇਨਾਮ ਸੀ, ਜਿਸ ਨੂੰ ਵਧਾ ਕੇ ਇਕ ਲੱਖ ਕਰ ਦਿੱਤਾ ਗਿਆ ਅਤੇ ਹੁਣ ਸੋਮਵਾਰ ਯਾਨੀ ਕਿ ਅੱਜ ਇਸ 'ਚ ਇਜਾਫਾ ਕਰ ਕੇ ਇਸ ਨੂੰ ਢਾਈ ਲੱਖ ਰੁਪਏ ਕਰ ਦਿੱਤਾ ਗਿਆ ਹੈ। ਪੁਲਸ ਮੁਤਾਬਕ ਦੁਬੇ ਨੂੰ ਲੱਭਣ ਲਈ 40 ਪੁਲਸ ਥਾਣਿਆਂ ਦੀਆਂ 25 ਟੀਮਾਂ ਲਾਈਆਂ ਗਈਆਂ ਹਨ, ਜੋ ਦਿਨ-ਰਾਤ ਪੂਰੇ ਪ੍ਰਦੇਸ਼ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਛਾਪੇਮਾਰੀ ਕਰ ਰਹੀ ਹਨ। ਇਸ ਤੋਂ ਇਲਾਵਾ ਕੁਝ ਟੀਮਾਂ ਦੂਜੇ ਪ੍ਰਦੇਸ਼ਾਂ 'ਚ ਵੀ ਭੇਜੀਆਂ ਗਈਆਂ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਛੇਤੀ ਹੀ ਦੁਬੇ ਨੂੰ ਫੜ੍ਹ ਲਿਆ ਜਾਵੇਗਾ। 

ਇਹ ਵੀ ਪੜ੍ਹੋ:  ਕਾਨਪੁਰ: ਚੌਬੇਪੁਰ ਦੇ SHO ਵਿਨੈ ਤਿਵਾੜੀ ਸਸਪੈਂਡ, ਵਿਕਾਸ ਦੁਬੇ ਨਾਲ ਮਿਲੀਭੁਗਤ ਦਾ ਦੋਸ਼

ਦੱਸ ਦੇਈਏ ਕਿ ਵੀਰਵਾਰ ਨੂੰ ਦੇਰ ਰਾਤ ਕਾਨਪੁਰ ਦੇ ਚੌਬੇਪੁਰ ਥਾਣਾ ਖੇਤਰ ਦੇ ਪਿੰਡ ਬਿਕਰੂ ਵਾਸੀ ਅਪਰਾਧੀ ਵਿਕਾਸ ਦੁਬੇ ਨੂੰ ਫੜਨ ਪੁੱਜੀ ਪੁਲਸ ਟੀਮ 'ਤੇ ਹਮਲਾ ਕਰ ਦਿੱਤਾ ਸੀ, ਜਿਸ 'ਚ ਇਕ ਖੇਤਰ ਅਧਿਕਾਰੀ, ਇਕ ਥਾਣਾ ਮੁਖੀ ਸਮੇਤ 8 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਸਨ। ਮੁਕਾਬਲੇ ਵਿਚ 5 ਪੁਲਸ ਮੁਲਾਜ਼ਮ, ਇਕ ਹੋਮ ਗਾਰਡ ਅਤੇ ਇਕ ਆਮ ਨਾਗਰਿਕ ਜ਼ਖਮੀ ਹੈ। ਘਟਨਾ ਤੋਂ ਬਾਅਦ ਪੁਲਸ ਨੂੰ ਦੁਬੇ ਦਾ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। 

ਇਹ ਵੀ ਪੜ੍ਹੋ: ਪੁਲਸ ਕਤਲਕਾਂਡ ਦੇ ਮੁੱਖ ਦੋਸ਼ੀ ਦਾ ਸਾਥੀ ਗ੍ਰਿਫਤਾਰ, ਕਿਹਾ- ਥਾਣੇ ਤੋਂ ਆਏ ਫੋਨ ਤੋਂ ਬਾਅਦ ਹੋਈ ਵਾਰਦਾਤ


author

Tanu

Content Editor

Related News