ਇਤਰ ਕਾਰੋਬਾਰੀ ਪੀਯੂਸ਼ ਜੈਨ ਗ੍ਰਿਫ਼ਤਾਰ, ਛਾਪੇਮਾਰੀ ਦੌਰਾਨ ਹੁਣ ਤੱਕ 257 ਕਰੋੜ ਰੁਪਏ ਦੀ ਜਾਇਦਾਦ ਬਰਾਮਦ

Monday, Dec 27, 2021 - 02:08 AM (IST)

ਕਾਨਪੁਰ-ਕਾਨਪੁਰ ਜ਼ਿਲ੍ਹੇ 'ਚ ਛਾਪੇਮਾਰੀ ਦੌਰਾਨ 150 ਕਰੋੜ ਰੁਪਏ ਦੀ ਨਕਦੀ ਮਿਲਣ ਦੀ ਘਟਨਾ ਨਾਲ ਸੁਰਖੀਆਂ 'ਚ ਆਏ ਕਾਨਪੁਰ ਦੇ ਕਾਰੋਬਾਰੀ ਪੀਯੂਸ਼ ਜੈਨ ਨੂੰ ਟੈਕਸ ਚੋਰੀ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਕਾਨਪੁਰ 'ਚ ਜੀ.ਐੱਸ.ਟੀ. ਦੇ ਸੰਯੁਕਤ ਕਮਿਸ਼ਨਰ ਸੁਰਿੰਦਰ ਕੁਮਾਰ ਨੇ ਐਤਵਾਰ ਨੂੰ ਪੀ.ਟੀ.ਆਈ. ਭਾਸ਼ਾ ਨੂੰ ਦੱਸਿਆ ਕਿ ਪਿਊਸ਼ ਜੈਨ ਨੂੰ ਟੈਕਸ ਚੋਰੀ ਦੇ ਦੋਸ਼ 'ਚ ਕਾਨਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਜੇਕਰ ਸ਼ਰੀਫ ਪਾਕਿਸਤਾਨ ਵਾਪਸੀ ਕਰਨਾ ਚਾਹੁੰਦੇ ਹਨ ਤਾਂ ਮੈਂ ਉਨ੍ਹਾਂ ਲਈ ਜਹਾਜ਼ ਦੀ ਟਿਕਟ ਖਰੀਦਾਂਗਾ : ਅਹਿਮਦ

ਉਨ੍ਹਾਂ ਨੇ ਦੱਸਿਆ ਕਿ ਪੀਯੂਸ਼ ਨੂੰ ਅਗੇ ਦੀ ਕਾਰਵਾਈ ਲਈ ਕਾਨਪੁਰ ਤੋਂ ਅਹਿਮਦਾਬਾਦ ਲਿਜਾਇਆ ਜਾ ਸਕਦਾ ਹੈ। ਇਕ ਹੋਰ ਅਧਿਕਾਰੀ ਨੇ ਨਾਂ ਨਾ ਉਜਾਗਰ ਨਾ ਕਰਨ ਦੀ ਸ਼ਰਤ 'ਤੇ ਦੱਸਿਆ ਕਿ ਪਿਛਲੇ ਵੀਰਵਾਰ ਨੂੰ ਪੀਯੂਸ਼ ਜੈਨ ਦੇ ਵੱਖ-ਵੱਖ ਕੰਪਲੈਕਸਾਂ 'ਚ ਹਾਲ 'ਚ ਮਾਰੀ ਗਈ ਛਾਪੇਮਾਰੀ ਦੌਰਾਨ ਸੋਨੇ ਅਤੇ ਚਾਂਦੀ ਸਮੇਤ ਕੁੱਲ 257 ਕਰੋੜ ਰੁਪਏ ਦੀ ਜਾਇਦਾਦ ਬਰਾਮਦ ਕੀਤੀ ਗਈ ਸੀ। ਉਨ੍ਹਾਂ ਨੇ ਦੱਸਿਆ ਕਿ ਬਰਾਮਦ ਰਕਮ ਕਥਿਤ ਰੂਪ ਨਾਲ ਇਕ ਮਾਲ ਟ੍ਰਾਂਸਪੋਰਟਰ ਵੱਲੋਂ ਨਕਲੀ ਚਾਲਾਨ ਅਤੇ ਬਿਨਾਂ ਈ-ਵੇ ਬਿੱਲ ਦੇ ਮਾਲ ਭੇਜਣ ਨਾਲ ਜੁੜੀ ਹੈ।

ਇਹ ਵੀ ਪੜ੍ਹੋ : ਤਾਲਿਬਾਨ ਨੇ ਅਫਗਾਨਿਸਤਾਨ ਚੋਣ ਕਮਿਸ਼ਨਾਂ ਨੂੰ ਕੀਤਾ ਭੰਗ

ਦੱਸਣਯੋਗ ਹੈ ਕਿ ਪਿਛਲੇ ਵੀਰਵਾਰ ਨੂੰ ਕੰਨੌਜ 'ਚ ਇਤਰ ਉਦਯੋਗ ਸਮੇਤ ਹੋਰ ਕਾਰੋਬਰ ਨਾਲ ਜੁੜੇ ਕਾਨਪੁਰ ਦੇ ਕਾਰੋਬਾਰੀ ਦੀ ਰਿਹਾਇਸ਼ ਅਤੇ ਹੋਰ ਕੰਪੈਲਕਸਾਂ 'ਚ ਚੱਲ ਰਹੀ ਛਾਪੇਮਾਰੀ 'ਚ ਕਥਿਤ ਤੌਰ 'ਤੇ ਕਰੋੜ ਰੁਪਏ ਦੇ ਬੇਹਿਸਾਬ ਨਕਦੀ ਦੀ ਬਰਾਮਦ ਕੀਤੀ ਗਈ ਸੀ। ਜੀ.ਐੱਸ.ਟੀ. ਖੁਫ਼ੀਆ ਅਤੇ ਇਨਕਮ ਟੈਕਸ ਵਿਭਾਗ ਦੇ ਇਕ ਸੂਤਰ ਨੇ ਦੱਸਿਆ ਕਿ ਕਾਰੋਬਾਰੀ ਦੇ ਇਥੋਂ ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (ਸੀ.ਬੀ.ਆਈ.ਸੀ.), ਆਮਦਨ ਕਰ ਵਿਭਾਗ ਅਤੇ ਵਸਤੂ ਅਤੇ ਸੇਵਾ ਕਰ (ਜੀ.ਐੱਸ.ਟੀ.) ਦੀ ਖੁਫ਼ੀਆ ਇਕਾਈ ਨੇ ਕਥਿਤ ਤੌਰ 'ਤੇ 150 ਕਰੋੜ ਰੁਪਏ ਤੋਂ ਜ਼ਿਆਦਾ ਦੀ ਨਕਦੀ ਬਰਾਮਦ ਕੀਤੀ ਹੈ।

ਇਹ ਵੀ ਪੜ੍ਹੋ : EC ਕੱਲ ਸਿਹਤ ਮੰਤਰਾਲਾ ਨਾਲ ਕਰੇਗਾ ਬੈਠਕ, ਕੋਰੋਨਾ ਇਨਫੈਕਸ਼ਨ ਦੇਖਦਿਆਂ ਲਿਆ ਜਾ ਸਕਦੈ ਵੱਡਾ ਫੈਸਲਾ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Karan Kumar

Content Editor

Related News