ਰੇਣੁਕਾ ਸਵਾਮੀ ਕਤਲ ਮਾਮਲਾ : ਕੰਨੜ ਅਭਿਨੇਤਾ ਦਰਸ਼ਨ ਦੀ ਹਿਰਾਸਤ 5 ਦਿਨ ਹੋਰ ਵਧੀ

06/16/2024 12:42:50 AM

ਬੈਂਗਲੁਰੂ, (ਭਾਸ਼ਾ)– ਰੇਣੁਕਾ ਸਵਾਮੀ ਕਤਲ ਮਾਮਲੇ ’ਚ ਮੁਲਜ਼ਮ ਕੰਨੜ ਅਭਿਨੇਤਾ ਦਰਸ਼ਨ ਥੁਗੁਦੀਪ, ਉਨ੍ਹਾਂ ਦੀ ਦੋਸਤ ਪਵਿਤਰਾ ਗੌੜਾ ਤੇ 11 ਹੋਰਨਾਂ ਦੀ ਪੁਲਸ ਹਿਰਾਸਤ ਦੀ ਮਿਆਦ ਇੱਥੋਂ ਦੀ ਇਕ ਅਦਾਲਤ ਨੇ 5 ਹੋਰ ਦਿਨਾਂ ਲਈ ਵਧਾ ਦਿੱਤੀ। ਉਨ੍ਹਾਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ ਕਿਉਂਕਿ ਉਨ੍ਹਾਂ ਦੀ 6 ਦਿਨ ਦੀ ਪੁਲਸ ਹਿਰਾਸਤ ਐਤਵਾਰ ਨੂੰ ਖਤਮ ਹੋ ਰਹੀ ਹੈ। ਐਤਵਾਰ ਤੇ ਸੋਮਵਾਰ (ਬਕਰੀਦ ’ਤੇ ਜਨਤਕ ਛੁੱਟੀ) ਨੂੰ ਕਿਉਂਕਿ ਅਦਾਲਤ ਬੰਦ ਰਹੇਗੀ, ਇਸ ਲਈ ਪੁਲਸ ਨੇ ਉਨ੍ਹਾਂ ਨੂੰ ਅੱਜ ਜੱਜ ਵਿਸ਼ਵਨਾਥ ਸੀ. ਗੌਡਰ ਦੇ ਸਾਹਮਣੇ ਪੇਸ਼ ਕੀਤਾ।

ਇਸ ਦੇ ਨਾਲ ਹੀ ਦਰਸ਼ਨ, ਗੌੜਾ ਤੇ ਹੋਰ 20 ਜੂਨ ਤਕ ਪੁਲਸ ਹਿਰਾਸਤ ਵਿਚ ਰਹਿਣਗੇ। ‘ਚੈਲੇਂਜਿੰਗ ਸਟਾਰ’ ਦੇ ਨਾਂ ਨਾਲ ਮਸ਼ਹੂਰ ਦਰਸ਼ਨ ਤੇ ਉਨ੍ਹਾਂ ਦੇ 12 ਸਹਿਯੋਗੀਆਂ ਨੂੰ ਅਭਿਨੇਤਾ ਦੀ ਪ੍ਰਸ਼ੰਸਕ 33 ਸਾਲਾ ਰੇਣੁਕਾ ਸਵਾਮੀ ਦੇ ਕਤਲ ਦੇ ਦੋਸ਼ ’ਚ ਮੰਗਲਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।


Rakesh

Content Editor

Related News