ਦਿੱਲੀ ’ਚ ਫਿਰ ਕੰਝਾਵਲਾ ਕਾਂਡ, ਕਾਰ ਸਵਾਰ ਨੇ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਿਆ

Sunday, Jan 15, 2023 - 01:45 PM (IST)

ਦਿੱਲੀ ’ਚ ਫਿਰ ਕੰਝਾਵਲਾ ਕਾਂਡ, ਕਾਰ ਸਵਾਰ ਨੇ ਨੌਜਵਾਨ ਨੂੰ ਅੱਧਾ ਕਿਲੋਮੀਟਰ ਤੱਕ ਘਸੀਟਿਆ

ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ ’ਚ ਇਕ ਵਾਰ ਫਿਰ ਕੰਝਾਵਲਾ ਵਰਗੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਜੌਰੀ ਗਾਰਡਨ ਇਲਾਕੇ ’ਚ ਸ਼ਨੀਵਾਰ ਨੂੰ ਇਕ ਕਾਰ ਸਵਾਰ ਨੇ ਨੌਜਵਾਨ ਨੂੰ ਟੱਕਰ ਮਾਰ ਦਿੱਤੀ। ਇੰਨਾ ਹੀ ਨਹੀਂ ਕਾਰ ਚਾਲਕ ਨੌਜਵਾਨ ਨੂੰ ਸੜਕ ’ਤੇ ਅੱਧਾ ਕਿਲੋਮੀਟਰ ਤੱਕ ਘਸੀਟਦਾ ਰਿਹਾ, ਜਦਕਿ ਕਾਰ ਦੇ ਹੇਠਾਂ ਘਸੀਟਦਾ ਨੌਜਵਾਨ ਮਦਦ ਲਈ ਗੁਹਾਰ ਲਗਾਉਂਦਾ ਰਿਹਾ ਪਰ ਕਾਰ ਚਾਲਕ ਆਪਣੀ ਬੇਰਹਿਮੀ ਦਾ ਸਬੂਤ ਦਿੰਦਾ ਰਿਹਾ।

ਘਟਨਾ ਵਾਲੀ ਥਾਂ ’ਤੇ ਮੌਜੂਦ ਲੋਕਾਂ ਨੇ ਕਿਸੇ ਤਰ੍ਹਾਂ ਕਾਰ ਨੂੰ ਰੋਕ ਕੇ ਨੌਜਵਾਨ ਨੂੰ ਕਾਰ ਹੇਠੋਂ ਬਾਹਰ ਕੱਢਿਆ, ਜਦਕਿ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਣ ’ਤੇ ਪਹੁੰਚੀ ਪੁਲਸ ਨੇ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ- ਨਿਤੀਨ ਗਡਕਰੀ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਦਫਤਰ 'ਚ 3 ਵਾਰ ਆਇਆ ਫੋਨ

 

ਇਹ ਵੀ ਪੜ੍ਹੋ- ਖ਼ਤਰੇ 'ਚ ਜੋਸ਼ੀਮਠ! ਡਰਾਉਣ ਵਾਲੇ ਹਨ ਇਸਰੋ ਦੀ ਰਿਪੋਰਟ ਦੇ ਨਤੀਜੇ, ਵੇਖੋ ਸੈਟੇਲਾਈਟ ਤਸਵੀਰਾਂ

ਜਾਣਕਾਰੀ ਮੁਤਾਬਕ ਦਿੱਲੀ ’ਚ ਵਾਪਰੀ ਇਸ ਘਟਨਾ ਦੌਰਾਨ ਕਾਰ ਚਾਲਕ ਟੱਕਰ ਮਾਰਨ ਤੋਂ ਬਾਅਦ ਨੌਜਵਾਨ ਨੂੰ ਬੋਨਟ ’ਤੇ ਅੱਧਾ ਕਿਲੋਮੀਟਰ ਤੱਕ ਘਸੀਟਦਾ ਰਿਹਾ। ਹਾਲਾਂਕਿ ਅਜੇ ਤੱਕ ਇਸ ਘਟਨਾ ਪਿੱਛੇ ਕੋਈ ਸਪੱਸ਼ਟ ਕਾਰਨ ਸਾਹਮਣੇ ਨਹੀਂ ਆਇਆ ਹੈ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। ਵੀਡੀਓ ’ਚ ਸਾਫ ਦੇਖਿਆ ਜਾ ਸਕਦਾ ਹੈ ਕਿ ਇਕ ਸਫੇਦ ਰੰਗ ਦੀ ਕਾਰ ਨੌਜਵਾਨ ਨੂੰ ਟੱਕਰ ਮਾਰਦੀ ਹੈ ਅਤੇ ਉਸ ਦੇ ਬੋਨਟ ਰਾਹੀਂ ਕਾਫੀ ਦੂਰ ਤੱਕ ਘਸੀਟਦੀ ਹੈ। ਪੁਲਸ ਨੇ ਪੀੜਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਖਿਲਾਫ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਦਿੱਲੀ : ਡਿਪਟੀ ਸੀ.ਐੱਮ. ਦੇ ਦਫਤਰ 'ਤੇ CBI ਦੀ ਛਾਪੇਮਾਰੀ, ਸਿਸੋਦੀਆ ਬੋਲੇ- 'ਸਵਾਗਤ ਹੈ'

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਦਿੱਲੀ ਦੇ ਕੰਝਾਵਾਲ ’ਚ 31 ਦਸੰਬਰ ਦੀ ਰਾਤ ਨੂੰ ਕਾਰ ਸਵਾਰ ਪੰਜ ਲੋਕਾਂ ਨੇ ਇਕ ਸਕੂਟੀ ਸਵਾਰ ਕੁੜੀ ਨੂੰ ਟੱਕਰ ਮਾਰ ਦਿੱਤੀ ਸੀ। ਇਸ ਦੌਰਾਨ ਕੁੜੀ ਦਾ ਪੈਰ ਕਾਰ ਦੇ ਐਕਸਲ ’ਚ ਫਸ ਗਿਆਸੀ, ਜਿਸਦੇ ਚਲਦੇ ਕਾਰ ਚਾਲਕ ਕੁੜੀ ਨੂੰ ਦਿੱਲੀ ਦੀਆਂ ਸੜਕਾਂ ’ਤੇ 10 ਤੋਂ 12 ਕਿਲੋਮੀਟਰ ਤੱਕ ਘਸੀਟਦੇ ਰਹੇ ਸਨ। ਕੁੜੀ ਦੀ ਲਾਸ਼ ਅਗਲੀ ਸਵੇਰ ਇਕ ਜਨਵਰੀ ਨੂੰ ਨਗਨ ਹਾਲਤ ’ਚ ਮਿਲੀ ਸੀ। ਜਦਕਿ ਉਸਦੀ ਸਕੂਟੀ ਵੀ ਪੁਲਸ ਨੇ ਬਰਾਮਦ ਕਰ ਲਈ ਸੀ। ਪੁਲਸ ਨੇ ਇਸ ਮਾਮਲੇ ’ਚ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਕੁੜੀ ਦੇ ਪਰਿਵਾਰ ਵਾਲਿਆਂ ਨੇ ਦੋਸ਼ੀਆਂ ਲਈ ਸਖਤ ਤੋਂ ਸਖਤ ਸਜ਼ਾ ਦੀ ਮੰਗ ਕੀਤੀ ਹੈ।

ਇਹ ਵੀ ਪੜ੍ਹੋ- ਬੂਸਟਰ ਡੋਜ਼ ਦੇ ਤੌਰ ’ਤੇ ਹੋਵੇਗੀ ਕੋਵੈਕਸ ਦੀ ਵਰਤੋਂ, ਮਿਲੀ ਮਨਜ਼ੂਰੀ


author

Rakesh

Content Editor

Related News