ਇਸ ਲਈ ਫੌਜ ਦੇ ਜਵਾਨਾਂ ''ਤੇ ਬਿਆਨ ਦੇ ਰਿਹਾ ਹੈ ਕਨ੍ਹਈਆ? ਇਹ ਨੇਤਾ ਹਨ ਪਿੱਛੇ?
Thursday, Mar 10, 2016 - 11:07 AM (IST)

ਨਵੀਂ ਦਿੱਲੀ— ਫਿਲਮਾਂ ''ਚ ਜਿਵੇਂ ਦੱਸਦੇ ਹਨ ਕਿ ਕੋਈ ਵਿਲੇਨ ਜੇਲ ਤੋਂ ਬਾਹਰ ਆ ਕੇ ਸੁਧਰਦਾ ਨਹੀਂ ਹੈ ਸਗੋਂ ਪਹਿਲਾਂ ਨਾਲੋਂ ਜ਼ਿਆਦਾ ਖਤਰਨਾਕ ਹੋ ਕੇ ਹਮਲੇ ਕਰਦਾ ਹੈ। ਜੇ.ਐੱਨ.ਯੂ. ਦੇ ਵਿਦਿਆਰਥੀ ਸੰਘ ਦੇ ਚੇਅਰਮੈਨ ਕਨ੍ਹਈਆ ਦੇ ਮਾਮਲੇ ''ਚ ਅਜਿਹਾ ਹੀ ਦਿੱਸਦਾ ਹੈ। ਜੇਲ ਤੋਂ ਰਿਹਾਅ ਹੋ ਕੇ ਜਦੋਂ ਉਸ ਨੂੰ ਲੈ ਕੇ ਵਿਦਿਆਰਥੀਆਂ ਨੇ ਕਾਲਜ ''ਚ ਜੇਤੂ ਜੁਲੂਸ ਕੱਢਿਆ ਤਾਂ ਉਸ ਨੇ ਸਰਕਾਰ ਅਤੇ ਸਰਕਾਰ ਨਾਲ ਸੰਬੰਧਤ ਸਮਰਥਕ ਪਾਰਟੀਆਂ, ਲੋਕਾਂ ''ਤੇ ਜੰਮ ਕੇ ਅੱਗ ਉੱਗਲੀ। ਦੂਜੇ ਪਾਸੇ 2 ਦਿਨਾਂ ਦੇ ਅੰਦਰ ਤਾਂ ਇਸ ਵਿਦਿਆਰਥੀ ਨੇਤਾ ਕਨ੍ਹਈਆ ਨੇ ਭਾਰਤੀ ਫੌਜ ਦੇ ਜਵਾਨਾਂ ਬਾਰੇ ਇਤਰਾਜ਼ਯੋਗ ਬਿਆਨ ਦੇ ਕੇ ਸਾਰੀਆਂ ਹੱਦਾਂ ਹੀ ਤੋੜ ਦਿੱਤੀਆਂ ਹਨ। ਜ਼ਾਹਰ ਹੈ ਇਸ ਨਾਲ ਫੌਜ ਦੇ ਜਵਾਨਾਂ ਦਾ ਮਨੋਬਲ ਤਾਂ ਡਿੱਗੇਗਾ ਸਗੋਂ ਪਾਕਿਸਤਾਨ ਨੂੰ ਵੀ ਇਕ ਨਵਾਂ ਮੌਕਾ ਭਾਰਤ ਨੂੰ ਘੇਰਣ ਨੂੰ ਮਿਲੇਗਾ ਪਰ ਇਨ੍ਹਾਂ ਕਈ ਸਵਾਲਾਂ ਦਰਮਿਆਨ ਜੋ ਨਵਾਂ ਸਵਾਲ ਸਾਹਮਣੇ ਆਉਂਦਾ ਹੈ, ਉਹ ਇਹ ਹੈ ਕਿ ਆਖਰ ਕਨ੍ਹਈਆ ਜੋ ਕਿ ਇਕ ਵਿਦਿਆਰਥੀ ਨੇਤਾ ਹੈ ਅਤੇ ਉਸ ਦੀ ਉਮਰ ਸਿਰਫ 29 ਸਾਲ ਹੈ, ਉਹ ਅਜਿਹੇ ਬਿਆਨ ਕਿਉਂ ਦੇ ਰਿਹਾ ਹੈ?
ਫਿਰ ਉਸ ਦੇ ਜੇਲ ਤੋਂ ਬਾਹਰ ਆਉਣ ''ਤੇ ਤਾਂ ਯਕੀਨਨ ਉਹ ਕੁਝ ਅਜਿਹਾ ਨਜ਼ਰ ਆਇਆ, ਜਿਵੇਂ ਕੋਈ ਮਹਾਨ ਵਿਅਕਤੀ ਬਣ ਗਿਆ ਹੋਵੇ ਜਾਂ ਕੋਈ ਮਹਾਨ ਨੇਤਾ ਸਾਬਿਤ ਹੋ ਚੁੱਕਿਆ ਹੈ। ਹਾਲਾਂਕਿ ਸਰਕਾਰ ਵਿਰੋਧੀ ਲੋਕਾਂ ਨੇ ਉਸ ਨੂੰ ਕੁਝ ਅਜਿਹਾ ਬਣਾ ਹੀ ਦਿੱਤਾ ਹੈ, ਸ਼ਾਇਦ ਉਹ ਕਨ੍ਹਈਆ ਦੇ ਮੋਢਿਆਂ ''ਤੇ ਬੰਦੂਕ ਰੱਖ ਕੇ ਵਧੀਆ ਨਿਸ਼ਾਨਾ ਸਾਧ ਰਹੇ ਹਨ।
ਕਨ੍ਹਈਆ ਨੇ ਭਾਜਪਾ, ਆਰ.ਐੱਸ.ਐੱਸ., ਏ.ਬੀ.ਵੀ.ਪੀ. ਸਮੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਜੰਮ ਕੇ ਅੱਗ ਉੱਗਲੀ। ਕੀ ਅਜਿਹਾ ਨਹੀਂ ਕਿਹਾ ਜਾ ਸਕਦਾ ਕਿ ਉਹ ਹੁਣ ਆਮ ਆਦਮੀ ਪਾਰਟੀ, ਕਾਂਗਰਸ, ਖੱਬੇ ਪੱਖੀ ਦਾ ਦੁਲਾਰਾ ਹੋ ਚੁੱਕਿਆ ਹੈ। ਹੁਣ ਮਜ਼ਾ ਇਹ ਵੀ ਹੈ ਕਿ ਇਹ ਸਾਰੀਆਂ ਪਾਰਟੀਆਂ ਕਨ੍ਹਈਆ ਦੀ ਕੁਝ ਅਜਿਹੀ ਹਮਦਰਦ ਬਣੀਆਂ ਹੋਈਆਂ ਹਨ, ਜਿਵੇਂ ਕਨ੍ਹਈਆ ਉਨ੍ਹਾਂ ਦੀ ਪਾਰਟੀ ''ਚ ਸ਼ਾਮਲ ਹੋ ਕੇ ਮੋਦੀ ਵਿਰੋਧੀ ਅੱਗ ਕੱਢ ਰਿਹਾ ਹੈ। ਕਨ੍ਹਈਆ ਨੇ ਉਮਰ ਖਾਲਿਦ ਅਤੇ ਅਨਿਬਾਰਨ ਭੱਟਾਚਾਰੀਆ ਦੇ ਸਮਰਥਨ ''ਚ ਆਪਣੀ ਆਵਾਜ਼ ਚੁੱਕੀ।