ਕੰਗਨਾ ਰਨੌਤ ਨੇ ਹਿਮਾਚਲ ਦੇ ਮੰਤਰੀ ਨੂੰ ਕਿਹਾ- ਇਹ ਤੁਹਾਡੇ ਪੂਰਵਜਾਂ ਦੀ ਰਿਆਸਤ ਨਹੀਂ

Friday, Apr 12, 2024 - 04:20 PM (IST)

ਕੰਗਨਾ ਰਨੌਤ ਨੇ ਹਿਮਾਚਲ ਦੇ ਮੰਤਰੀ ਨੂੰ ਕਿਹਾ- ਇਹ ਤੁਹਾਡੇ ਪੂਰਵਜਾਂ ਦੀ ਰਿਆਸਤ ਨਹੀਂ

ਸ਼ਿਮਲਾ (ਭਾਸ਼ਾ)- ਹਿਮਾਚਲ ਪ੍ਰਦੇਸ਼ ਦੀ ਮੰਡੀ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਬਾਲੀਵੁੱਡ ਅਭਿਨੇਤਰੀ ਕੰਗਨਾ ਰਨੌਤ ਨੇ ਵੀਰਵਾਰ ਨੂੰ ਮੰਤਰੀ ਵਿਕਰਮਾਦਿਤਿਆ ਸਿੰਘ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਹ (ਸਿੰਘ) ਨਾ ਤਾਂ ਉਨ੍ਹਾਂ ਨੂੰ ਧਮਕੀ ਦੇ ਸਕਦੇ ਹਨ ਅਤੇ ਨਾ ਹੀ ਪਿੱਛੇ ਭੇਜ ਸਕਦੇ ਹਨ, ਕਿਉਂਕਿ ਇਹ (ਪ੍ਰਦੇਸ਼) ਕਾਂਗਰਸੀ ਆਗੂ ਦੇ ਪੂਰਵਜਾਂ ਦੀ ਰਿਆਸਤ ਨਹੀਂ ਹੈ। ਕੰਗਨਾ ਨੇ ਮੰਡੀ ਸੰਸਦੀ ਸੀਟ ਅਧੀਨ ਮਨਾਲੀ ਵਿਧਾਨ ਸਭਾ ਹਲਕੇ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਇਹ ਤੁਹਾਡੇ ਪਿਓ-ਦਾਦੇ ਦੀ ਰਿਆਸਤ ਨਹੀਂ ਹੈ ਕਿ ਤੁਸੀਂ ਮੈਨੂੰ ਧਮਕੀ ਦੇ ਕੇ ਵਾਪਸ ਭੇਜ ਦਿਓਗੇ।'' ਉਸ ਨੇ ਕਿਹਾ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਨਵੀਂ ਯੋਜਨਾ ਹੈ। ਉਹ ਭਾਰਤ ਹੈ ਜਿੱਥੇ ਚਾਹ ਵੇਚਣ ਵਾਲਾ ਇਕ ਛੋਟਾ ਗਰੀਬ ਮੁੰਡਾ ਲੋਕਾਂ ਦਾ ਸਭ ਤੋਂ ਵੱਡਾ ਨਾਇਕ ਅਤੇ ਪ੍ਰਧਾਨ ਸੇਵਕ ਹੈ। ਹਿਮਾਚਲ ਦੇ ਲੋਕ ਨਿਰਮਾਣ ਮੰਤਰੀ ਵਿਕਰਮਾਦਿੱਤਿਆ ਸਿੰਘ ਨੇ ਸੋਮਵਾਰ ਨੂੰ ਕਿਹਾ ਸੀ ਕਿ ਕੰਗਨਾ 'ਵਿਵਾਦਾਂ ਦੀ ਰਾਣੀ' ਹੈ ਅਤੇ ਸਮੇਂ-ਸਮੇਂ 'ਤੇ ਉਸ ਦੇ ਬਿਆਨਾਂ 'ਤੇ ਸਵਾਲ ਉਠਾਏ ਰਹਿਣਗੇ। ਸਿੰਘ ਸਾਬਕਾ ਮੁੱਖ ਮੰਤਰੀ ਮਰਹੂਮ ਵੀਰਭੱਦਰ ਸਿੰਘ ਅਤੇ ਸੂਬਾ ਕਾਂਗਰਸ ਪ੍ਰਧਾਨ ਪ੍ਰਤਿਭਾ ਸਿੰਘ ਦੇ ਪੁੱਤਰ ਹਨ।

ਬੀਫ ਖਾਣ 'ਤੇ ਕੰਗਨਾ ਦੀਆਂ ਕਥਿਤ ਟਿੱਪਣੀਆਂ ਦਾ ਹਵਾਲਾ ਦਿੰਦੇ ਹੋਏ ਵਿਕਰਮਾਦਿੱਤਿਆ ਸਿੰਘ ਨੇ ਕਿਹਾ ਸੀ,"ਮੈਂ ਭਗਵਾਨ ਰਾਮ ਤੋਂ ਉਸ ਨੂੰ ਬੁੱਧੀ ਦੇਣ ਦੀ ਪ੍ਰਾਰਥਨਾ ਕਰਦਾ ਹਾਂ ਅਤੇ ਉਮੀਦ ਕਰਦਾ ਹਾਂ ਕਿ ਉਹ ਦੇਵਭੂਮੀ ਹਿਮਾਚਲ ਤੋਂ ਸ਼ੁੱਧ ਹੋ ਕੇ ਬਾਲੀਵੁੱਡ 'ਚ ਵਾਪਸ ਚਲੇ ਜਾਣ। ਉਹ ਚੋਣ ਨਹੀਂ ਜਿੱਤੇਗੀ, ਕਿਉਂਕਿ ਉਹ (ਕੰਗਨਾ) ਹਿਮਾਚਲ ਦੇ ਲੋਕਾਂ ਬਾਰੇ ਕੁਝ ਨਹੀਂ ਜਾਣਦੀ।'' ਕਾਂਗਰਸ ਨੇਤਾਵਾਂ ਰਾਹੁਲ ਗਾਂਧੀ ਅਤੇ ਵਿਕਰਮਾਦਿੱਤਿਆ ਸਿੰਘ ਨੂੰ ਅਸਿੱਧੇ ਤੌਰ 'ਤੇ 'ਪੱਪੂ' ਕਰਾਰ ਦਿੰਦੇ ਹੋਏ ਕੰਗਨਾ ਨੇ ਕਿਹਾ ਕਿ ਦਿੱਲੀ ਇਕ 'ਵੱਡਾ ਪੱਪੂ' ਹੈ ਅਤੇ ਹਿਮਾਚਲ 'ਚ 'ਛੋਟਾ ਪੱਪੂ' ਹੈ, ਜੋ ਕਹਿੰਦਾ ਹੈ ਕਿ ਉਹ (ਕੰਗਨਾ) ਗਊ ਮਾਸ (ਬੀਫ) ਖਾਂਦੀ ਹੈ। ਅਦਾਕਾਰਾ ਨੇ ਪੁੱਛਿਆ ਕਿ ਉਹ (ਸਿੰਘ) ਉਨ੍ਹਾਂ ਦੇ ਬੀਫ ਖਾਣ ਦਾ ਸਬੂਤ ਕਿਉਂ ਨਹੀਂ ਦਿਖਾ ਰਹੇ ਹਨ। ਉਨ੍ਹਾਂ ਕਿਹਾ,''ਮੈਂ ਆਯੂਰਵੈਦਿਕ ਅਤੇ ਯੋਗਿਕ ਜੀਵਨ ਸ਼ੈਲੀ ਦੀ ਪਾਲਣਾ ਕਰਦੀ ਹਾਂ।'' ਵਿਕਰਮਾਦਿਤਿਆ ਸਿੰਘ ਨੂੰ 'ਇਕ ਨੰਬਰ ਦਾ ਝੂਠਾ' ਅਤੇ 'ਪਲਟੂਬਾਜ਼' ਕਰਾਰ ਦਿੰਦੇ ਹੋਏ ਉਸ ਨੇ ਹੈਰਾਨੀ ਜਤਾਈ ਕਿ ਜਦੋਂ 'ਵੱਡਾ ਪੱਪੂ' ਹੀ 'ਨਾਰੀ ਸ਼ਕਤੀ' ਨੂੰ ਸ਼ਟੂ ਕਰਨਾ ਚਾਹੁੰਦਾ ਹੈ ਤਾਂ ਉਸ ਤੋਂ (ਛੋਟੇ  ਪੱਪੂ) ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8 


author

DIsha

Content Editor

Related News