ਵਿਨੇਸ਼ ਫੋਗਾਟ ਦੀ ਇਤਿਹਾਸਕ ਜਿੱਤ 'ਤੇ ਕੰਗਨਾ ਰਣੌਤ ਨੇ ਕੱਸਿਆ ਤੰਜ਼, ਸਾਂਝੀ ਕੀਤੀ ਇਹ ਪੋਸਟ

Wednesday, Aug 07, 2024 - 10:28 AM (IST)

ਨਵੀਂ ਦਿੱਲੀ- ਪੈਰਿਸ 2024 ਓਲੰਪਿਕ 'ਚ 50 ਕਿਲੋਗ੍ਰਾਮ ਫਰੀਸਟਾਈਲ ਮਹਿਲਾ ਕੁਸ਼ਤੀ ਦੇ ਸੈਮੀਫਾਈਨਲ 'ਚ ਵਿਨੇਸ਼ ਫੋਗਾਟ ਦੀ ਇਤਿਹਾਸਕ ਜਿੱਤ 'ਤੇ ਹਰ ਭਾਰਤੀ ਮਾਣ ਮਹਿਸੂਸ ਕਰ ਰਿਹਾ ਹੈ। ਵਿਨੇਸ਼ ਨੇ ਕਿਊਬਾ ਦੀ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ ਹਰਾ ਕੇ ਫਾਈਨਲ ਰਾਊਂਡ 'ਚ ਆਪਣੀ ਥਾਂ ਪੱਕੀ ਕਰ ਲਈ ਹੈ। ਹਰ ਕੋਈ ਉਸ ਦੀ ਜਿੱਤ ਲਈ ਉਸ ਨੂੰ ਵਧਾਈ ਦੇ ਰਿਹਾ ਹੈ। ਇਸ ਜਿੱਤ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਭਾਰਤ ਦਾ ਪਹਿਲਾ ਸੋਨ ਤਮਗਾ ਹੁਣ ਪੱਕਾ ਹੋ ਗਿਆ ਹੈ। ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਵੀ ਵਿਨੇਸ਼ ਦੀ ਜਿੱਤ ਤੋਂ ਖੁਸ਼ ਹੈ ਪਰ ਉਨ੍ਹਾਂ ਨੇ ਆਪਣੀ ਪੋਸਟ 'ਤੇ ਤਾਅਨਾ ਮਾਰਿਆ ਹੈ।

PunjabKesari

ਵਿਨੇਸ਼ ਨੇ ਮੰਗਲਵਾਰ ਨੂੰ 50 ਕਿਲੋਗ੍ਰਾਮ ਕੁਸ਼ਤੀ ਵਰਗ 'ਚ ਬੈਕ-ਟੂ-ਬੈਕ ਜਿੱਤ ਕੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ ਅਤੇ ਹੁਣ ਉਸ ਕੋਲ ਫਾਈਨਲ ਜਿੱਤ ਕੇ ਸੋਨ ਤਮਗਾ ਜਿੱਤਣ ਦਾ ਮੌਕਾ ਹੈ। ਉਸ ਨੇ ਕਿਊਬਾ ਦੇ ਪਹਿਲਵਾਨ ਯੂਸਨੇਲਿਸ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਕਰਾਰੀ ਹਾਰ ਦੇ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਜਿੱਤ ਤੋਂ ਬਾਅਦ ਕੰਗਨਾ ਨੇ ਜੋ ਪੋਸਟ ਪਾਈ ਹੈ, ਉਹ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਲੰਮੇਂ ਸਮੇਂ ਬਾਅਦ ਸਿਲਵਰ ਸਕ੍ਰੀਨ ਉਤੇ ਵਾਪਸੀ ਕਰ ਰਹੇ ਨੇ ਰਾਜ ਬੱਬਰ, ਇਸ ਗਾਇਕ ਦੀ ਫਿਲਮ 'ਚ ਆਉਣਗੇ ਨਜ਼ਰ

ਕੀ ਕਿਹਾ ਕੰਗਨਾ ਨੇ?
ਇਸ ਦੌਰਾਨ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਦੀ ਸੰਸਦ ਮੈਂਬਰ ਕੰਗਨਾ ਰਣੌਤ ਨੇ ਪਹਿਲਵਾਨ ਵਿਨੇਸ਼ ਫੋਗਾਟ ਦੀ ਇਸ ਵੱਡੀ ਜਿੱਤ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਆਪਣੀ ਇੰਸਟਾ ਸਟੋਰੀ 'ਤੇ ਲਿਖਿਆ, 'ਮੈਂ ਭਾਰਤ ਲਈ ਪਹਿਲਾ ਗੋਲਡ ਹਾਸਲ ਕਰਨ ਲਈ ਪ੍ਰਾਰਥਨਾ ਕਰ ਰਹੀ ਹਾਂ। ਵਿਨੇਸ਼ ਫੋਗਾਟ ਨੇ ਇੱਕ ਵਾਰ ਅੰਦੋਲਨ 'ਚ ਹਿੱਸਾ ਲਿਆ ਸੀ, ਜਿਸ 'ਚ ਉਸ ਨੇ ਕਿਹਾ ਸੀ ਕਿ 'ਮੋਦੀ ਤੁਹਾਡੀ ਕਬਰ ਪੁੱਟਾਂਗੇ'। ਇਸ ਦੇ ਬਾਵਜੂਦ ਉਸ ਨੂੰ ਦੇਸ਼ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ। ਉਸ ਨੂੰ ਵਧੀਆ ਸਿਖਲਾਈ, ਕੋਚ ਅਤੇ ਸਹੂਲਤਾਂ ਮਿਲੀਆਂ। ਇਹੀ ਲੋਕਤੰਤਰ ਅਤੇ ਚੰਗੇ ਨੇਤਾ ਦੀ ਖ਼ੂਬਸੂਰਤੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Priyanka

Content Editor

Related News