ਸਿਰ 'ਤੇ ਕਲਸ਼ ਰੱਖ ਕੰਗਨਾ ਰਣੌਤ ਨੇ ਕੀਤਾ ਦਿੱਲੀ ਦੇ MP ਹਾਊਸ 'ਚ ਗ੍ਰਹਿ ਪ੍ਰਵੇਸ਼
Thursday, May 01, 2025 - 10:44 AM (IST)

ਨਵੀਂ ਦਿੱਲੀ (ਏਜੰਸੀ)- ਅਦਾਕਾਰਾ ਅਤੇ ਸੰਸਦ ਮੈਂਬਰ ਕੰਗਨਾ ਰਣੌਤ ਆਖਰਕਾਰ ਰਾਸ਼ਟਰੀ ਰਾਜਧਾਨੀ ਵਿੱਚ ਆਪਣੇ ਐੱਮ.ਪੀ. ਬੰਗਲੇ ਵਿੱਚ ਸ਼ਿਫਟ ਹੋ ਗਈ ਹੈ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਵੀਡੀਓ ਸਾਂਝੀ ਕੀਤਾ, ਜਿਸ ਵਿਚ ਉਹ ਆਪਣੇ ਸਿਰ 'ਤੇ ਕਲਸ਼ ਰੱਖ ਕੇ ਨਵੇਂ ਘਰ ਵਿਚ ਗ੍ਰਹਿ ਪ੍ਰਵੇਸ਼ ਕਰਦੀ ਨਜ਼ਰ ਆ ਰਹੀ। ਇਸ ਦੌਰਾਨ ਅਦਾਕਾਰਾ ਨੇ ਚਿੱਟੀ ਅਤੇ ਲਾਲ ਸਾੜੀ ਦੇ ਨਾਲ ਗੋਲਡਨ ਗਹਿਣੇ ਪਹਿਨੇ ਹੋਏ ਸਨ।
ਇਹ ਵੀ ਪੜ੍ਹੋ: ਵੱਡੀ ਖਬਰ; ਭਾਰਤ 'ਚ ਬਲੌਕ ਹੋਏ ਹਾਨੀਆ ਆਮਿਰ ਤੇ ਮਾਹਿਰਾ ਖਾਨ ਸਣੇ ਪਾਕਿ ਕਲਾਕਾਰਾਂ ਦੇ Insta ਅਕਾਊਂਟ
ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, "ਆਖਰਕਾਰ ਦਿੱਲੀ ਦੇ ਐੱਮ.ਪੀ. ਹਾਊਸ ਵਿੱਚ ਸ਼ਿਫਟ ਹੋਣ ਲਈ ਕੁਝ ਸਮਾਂ ਮਿਲ ਹੀ ਗਿਆ।" ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਘਰ ਦੇ ਮੰਦਰ ਖੇਤਰ ਤੋਂ ਇੱਕ ਤਸਵੀਰ ਸਾਂਝੀ ਕੀਤੀ ਅਤੇ ਲਿਖਿਆ: "ਇੱਕ ਸਦੀ ਪੁਰਾਣੇ ਐੱਮ.ਪੀ. ਹਾਊਸ ਨੂੰ ਫਿਰ ਤੋਂ ਬਣਾਉਣਾ ਆਸਾਨ ਨਹੀਂ ਸੀ।"
ਇਹ ਵੀ ਪੜ੍ਹੋ: Airport ਤੋਂ ਬਾਹਰ ਨਿਕਲਦੇ ਸਮੇਂ ਲੱਗੀ ਸੱਟ, ਹਸਪਤਾਲ 'ਚ ਦਾਖਲ ਕਰਾਇਆ ਗਿਆ ਇਹ ਮਸ਼ਹੂਰ ਅਦਾਕਾਰ
ਅਦਾਕਾਰੀ ਦੀ ਗੱਲ ਕਰੀਏ ਤਾਂ ਕੰਗਨਾ ਨੂੰ ਆਖਰੀ ਵਾਰ ਇਤਿਹਾਸਕ ਬਾਇਓਗ੍ਰਾਫਿਕਲ ਡਰਾਮਾ ਫਿਲਮ ਐਮਰਜੈਂਸੀ ਵਿੱਚ ਦੇਖਿਆ ਗਿਆ ਸੀ, ਜੋ ਕਿ ਕੰਗਨਾ ਰਣੌਤ ਦੁਆਰਾ ਨਿਰਦੇਸ਼ਤ ਅਤੇ ਸਹਿ-ਨਿਰਮਾਣ ਕੀਤੀ ਗਈ ਸੀ ਅਤੇ ਇਹ ਰਿਤੇਸ਼ ਸ਼ਾਹ ਦੀ ਸਕ੍ਰੀਨਪਲੇ 'ਤੇ ਅਧਾਰਤ ਸੀ। ਇਹ ਫਿਲਮ ਭਾਰਤੀ ਐਮਰਜੈਂਸੀ 'ਤੇ ਅਧਾਰਤ ਹੈ, ਇਸ ਵਿੱਚ ਕੰਗਨਾ ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਭੂਮਿਕਾ ਵਿੱਚ ਹੈ।
ਇਹ ਵੀ ਪੜ੍ਹੋ: 'ਮੇਰੀ ਮਿਹਨਤ ਦੇ ਚਾਰ ਪਹੀਏ...'; ਲਗਜ਼ਰੀ ਕਾਰ ਦੀ ਮਾਲਕਣ ਬਣੀ ਪੰਜਾਬ ਦੀ 'ਕੈਟਰੀਨਾ ਕੈਫ'
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8