ਲੋਕ ਸਭਾ ਲਈ ਚੁਣੀ ਜਾਣ ਵਾਲੀ ਚੌਥੀ ਮਹਿਲਾ ਬਣੀ ਕੰਗਨਾ ਰਣੋਤ

Thursday, Jun 06, 2024 - 10:57 AM (IST)

ਸ਼ਿਮਲਾ- ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਹਿਮਾਚਲ ਪ੍ਰਦੇਸ਼ ਤੋਂ ਲੋਕ ਸਭਾ ਲਈ ਚੁਣੀ ਜਾਣ ਵਾਲੀ ਚੌਥੀ ਅਤੇ ਪਹਿਲੀ ਮਹਿਲਾ ਹੈ ਜੋ ਸਾਬਕਾ ਸ਼ਾਹੀ ਪਰਿਵਾਰ ਨਾਲ ਸਬੰਧਤ ਨਹੀਂ ਹੈ। ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਕੰਗਨਾ ਨੇ ਮੰਡੀ ਲੋਕ ਸਭਾ ਹਲਕੇ ਤੋਂ ਆਪਣੇ ਕਾਂਗਰਸੀ ਵਿਰੋਧੀ ਅਤੇ ਰਾਮਪੁਰ ਰਿਆਸਤ ਦੇ ਵੰਸ਼ਜ ਵਿਕਰਮਾਦਿੱਤਿਆ ਸਿੰਘ ਨੂੰ 74,755 ਵੋਟਾਂ ਨਾਲ ਹਰਾਇਆ ਹੈ। ਇਸ ਤੋਂ ਪਹਿਲਾਂ ਦੇਸ਼ ਦੀ ਪਹਿਲੀ ਸਿਹਤ ਮੰਤਰੀ ਅਤੇ ਕਪੂਰਥਲਾ ਦੇ ਉਸ ਸਮੇਂ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਰਾਜਕੁਮਾਰੀ ਅੰਮ੍ਰਿਤ ਕੌਰ 1952 'ਚ ਮੰਡੀ ਹਲਕੇ ਤੋਂ ਲੋਕ ਸਭਾ ਲਈ ਚੁਣੀ ਗਈ ਸੀ।

ਇਹ ਖ਼ਬਰ ਵੀ ਪੜ੍ਹੋ -  4 ਸਾਲ ਦੀ ਉਮਰ 'ਚ ਨੇਹਾ ਕੱਕੜ ਨੇ ਸ਼ੁਰੂ ਕੀਤਾ ਸੀ ਜਾਗਰਣ 'ਚ ਗਾਉਣਾ, ਅੱਜ ਹੈ ਬਾਲੀਵੁੱਡ ਦੀ ਮਸ਼ਹੂਰ ਸਿੰਗਰ

ਜੋਧਪੁਰ ਦੇ ਸਾਬਕਾ ਸ਼ਾਹੀ ਪਰਿਵਾਰ ਦੀ ਵੰਸ਼ਜ ਚੰਦਰੇਸ਼ ਕੁਮਾਰੀ 1984 'ਚ ਕਾਂਗੜਾ ਸੀਟ ਤੋਂ ਜਿੱਤੀ ਸੀ। ਉਸ ਦਾ ਵਿਆਹ ਹਿਮਾਚਲ 'ਚ ਹੋਇਆ ਹੈ। ਸੂਬਾ ਕਾਂਗਰਸ ਪ੍ਰਧਾਨ ਅਤੇ ਰਾਮਪੁਰ ਦੇ ਪੁਰਾਣੇ ਸ਼ਾਹੀ ਪਰਿਵਾਰ ਨਾਲ ਸਬੰਧਤ, ਪ੍ਰਤਿਭਾ ਸਿੰਘ ਨੇ 2004, 2013 ਅਤੇ 2021 'ਚ ਮੰਡੀ ਸੀਟ ਜਿੱਤੀ ਹੈ। ਪਰ ਇਸ ਵਾਰ ਲੋਕਾਂ ਨੇ 'ਕੁਈਨ' ਅਦਾਕਾਰਾ ਕੰਗਨਾ ਨੂੰ ਵੋਟਾਂ ਪਾਈਆਂ, ਜੋ ਸੂਬੇ 'ਚ ਚੋਣ ਲੜਨ ਅਤੇ ਜਿੱਤਣ ਵਾਲੀ ਪਹਿਲੀ ਫ਼ਿਲਮੀ ਹਸਤੀ ਹੈ। ਅਦਾਕਾਰਾ ਲੋਕ ਸਭਾ 'ਚ ਚੁਣੀ ਜਾਣ ਵਾਲੀ ਚੌਥੀ ਮਹਿਲਾ ਹੈ। ਇਸ ਵਾਰ ਲੋਕ ਸਭਾ ਸੀਟ ਲਈ ਚੋਣ ਲੜਨ ਵਾਲੀਆਂ ਤਿੰਨ ਔਰਤਾਂ ਵਿੱਚੋਂ ਇੱਕ ਨੇ ਜਿੱਤ ਹਾਸਲ ਕੀਤੀ ਹੈ।

ਇਹ ਖ਼ਬਰ ਵੀ ਪੜ੍ਹੋ - ਉਰਫੀ ਜਾਵੇਦ ਦਾ ਦਰਦ ਨਾਲ ਹੋਇਆ ਬੁਰਾ ਹਾਲ, ਸੁੱਜਿਆ ਚਿਹਰਾ, ਜਾਣੋ ਕੀ ਹੋਇਆ

ਸੂਬਾ ਚੋਣ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ਦੇ ਚਾਰ ਸੰਸਦੀ ਹਲਕਿਆਂ 'ਚੋਂ ਕਾਂਗੜਾ, ਮੰਡੀ ਅਤੇ ਹਮੀਰਪੁਰ 'ਚ ਔਰਤਾਂ ਨੇ ਮਰਦਾਂ ਨਾਲੋਂ ਵੱਧ ਵੋਟਾਂ ਪਾਈਆਂ। ਭਾਜਪਾ ਨੇ ਸ਼ਿਮਲਾ ਸਮੇਤ ਸੂਬੇ ਦੀਆਂ ਸਾਰੀਆਂ ਚਾਰ ਲੋਕ ਸਭਾ ਸੀਟਾਂ ਜਿੱਤ ਲਈਆਂ ਹਨ। ਲੋਕ ਸਭਾ ਚੋਣਾਂ 'ਚ ਕੁੱਲ ਤਿੰਨ ਮਹਿਲਾ ਉਮੀਦਵਾਰ ਮੈਦਾਨ 'ਚ ਸਨ। ਇਨ੍ਹਾਂ 'ਚ ਭਾਜਪਾ ਦੀ ਕੰਗਣਾ ਤੋਂ ਇਲਾਵਾ ਮੰਡੀ ਸੰਸਦੀ ਸੀਟ ਤੋਂ ਰਾਖੀ ਗੁਪਤਾ (ਆਜ਼ਾਦ) ਅਤੇ ਕਾਂਗੜਾ ਲੋਕ ਸਭਾ ਹਲਕੇ ਤੋਂ ਰੇਖਾ ਚੌਧਰੀ (ਬਸਪਾ) ਸ਼ਾਮਲ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88


Harinder Kaur

Content Editor

Related News