ਮਾਪਿਆਂ ਦਾ ਨਾਂ ਲਏ ਬਿਨਾਂ ਵੋਟ ਮੰਗਣ ਵਿਕਰਮਾਦਿੱਤਿਆ, ਜ਼ਮਾਨਤ ਜ਼ਬਤ ਨਾ ਹੋਈ ਤਾਂ ਸਿਆਸਤ ਛੱਡ ਦੇਵਾਂਗੀ : ਕੰਗਨਾ

Wednesday, May 22, 2024 - 09:43 AM (IST)

ਮਾਪਿਆਂ ਦਾ ਨਾਂ ਲਏ ਬਿਨਾਂ ਵੋਟ ਮੰਗਣ ਵਿਕਰਮਾਦਿੱਤਿਆ, ਜ਼ਮਾਨਤ ਜ਼ਬਤ ਨਾ ਹੋਈ ਤਾਂ ਸਿਆਸਤ ਛੱਡ ਦੇਵਾਂਗੀ : ਕੰਗਨਾ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ’ਤੇ ਫਿਲਮ ਅਦਾਕਾਰਾ ਕੰਗਨਾ ਦੇ ਚੋਣ ਮੈਦਾਨ ’ਚ ਉਤਰਨ ਤੋਂ ਬਾਅਦ ਤੋਂ ਹੀ ਇਸ ਸੀਟ ’ਤੇ ਜਨਤਾ ਨਾਲ ਜੁੜੇ ਮੁੱਦੇ ਘੱਟ ਉਠਾਏ ਜਾ ਰਹੇ ਹਨ ਅਤੇ ਕਾਂਗਰਸੀ ਉਮੀਦਵਾਰ ਵਿਕਰਮਾਦਿੱਤਿਆ ਅਤੇ ਕੰਗਨਾ ਇਕ-ਦੂਜੇ ’ਤੇ ਨਿੱਜੀ ਹਮਲੇ ਜ਼ਿਆਦਾ ਬੋਲ ਰਹੇ ਹਨ। ਇਸ ਸੀਟ ’ਤੇ ਆਖਰੀ ਪੜਾਅ ਦੀ ਵੋਟਿੰਗ 1 ਜੂਨ ਨੂੰ ਹੋਣੀ ਹੈ ਪਰ ਵੋਟਿੰਗ ਤੋਂ 10 ਦਿਨ ਪਹਿਲਾਂ ਇਨ੍ਹਾਂ ਦੋਵਾਂ ਉਮੀਦਵਾਰਾਂ ਵਿਚਾਲੇ ਸ਼ਬਦੀ ਜੰਗ ਲਗਾਤਾਰ ਵਧਦੀ ਜਾ ਰਹੀ ਹੈ। ਦੋਵਾਂ ਨੇ ਇਕ-ਦੂਜੇ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ- ਆਉਣ ਵਾਲੇ 5 ਦਿਨਾਂ ਤੱਕ ਕਿਹੋ ਜਿਹਾ ਰਹੇਗਾ ਮੌਸਮ, ਜਾਣੋ IMD ਦੀ ਭਵਿੱਖਬਾਣੀ

ਕੰਗਨਾ ਰਣੌਤ ਨੇ ਵਿਕਰਮਾਦਿੱਤਿਆ ਵੱਲੋਂ ਦਿੱਤੇ ਗਏ ਇਕ ਬਿਆਨ ਨੂੰ ਲੈ ਕੇ ਜਵਾਬੀ ਹਮਲਾ ਕੀਤਾ ਹੈ। ਕੰਗਨਾ ਰਣੌਤ ਨੇ ਇਕ ਮੀਟਿੰਗ ਵਿਚ ਕਿਹਾ ਕਿ ਵਿਕਰਮਾਦਿੱਤਿਆ ਪੀ. ਡਬਲਯੂ. ਡੀ. ਮਨਿਸਟਰ ਉਹ ਹਨ ਅਤੇ ਇਸਦੇ ਬਾਵਜੂਦ ਇੱਥੇ ਸੜਕਾਂ ’ਚ ਡੇਢ-ਡੇਢ, ਦੋ-ਦੋ ਫੁੱਟ ਦੇ ਟੋਏ ਹਨ। ਮੈਂ ਕੀ ਤੁਹਾਡੇ ਅਤੇ ਰਾਹੁਲ ਗਾਂਧੀ ਵਰਗੀ ਹਾਂ? ਮੇਰੇ ਵਿਚ ਯੋਗਤਾ ਹੈ ਅਤੇ ਮੈਂ ਆਪਣੇ ਮਾਂ-ਬਾਪ ਦੇ ਨਾਂ ਤੋਂ ਬਿਨਾਂ ਪੂਰੀ ਦੁਨੀਆ ਵਿਚ ਸਨਮਾਨ ਪਾਇਆ ਹੈ, ਮੈਂ ਕੋਈ ਤੁਹਾਡੇ ਵਾਂਗ ਨਿਕੰਮੀ ਨਹੀਂ ਹਾਂ। ਜਾ ਕੇ ਆਪਣੇ ਮਾਪਿਆਂ ਦੇ ਨਾਂ ਤੋਂ ਬਿਨਾਂ ਵੋਟਾਂ ਮੰਗੋ। ਜੇਕਰ ਜ਼ਮਾਨਤ ਜ਼ਬਤ ਨਾ ਹੋਈ ਤਾਂ ਮੈਂ ਸਿਆਸਤ ਛੱਡ ਦੇਵਾਂਗੀ। ਸੀ. ਐੱਮ. ਸੁੱਖੂ ਕਹਿੰਦੇ ਹਨ ਕਿ ਇਕ ਹੀਰੋਇਨ ਨੂੰ ਲੈ ਕੇ ਆ ਰਿਹਾ ਹੈ ਜੈਰਾਮ ਅਤੇ ਇਕ ਫਲਾਪ ਫਿਲਮ ਸ਼ੂਟ ਕਰ ਰਿਹਾ ਹੈ। ਸੀ. ਐੱਮ. ਸੁੱਖੂ ਕਹਿੰਦੇ ਹਨ ਇਕ ਹੀਰੋਇਨ ਨੂੰ ਲੈ ਕੇ ਆ ਰਿਹਾ ਹੈ ਜੈਰਾਮ ਇਕ ਇਕ ਫਲਾਪ ਫਿਲਮ ਸ਼ੂ ਕਰ ਰਿਹਾ ਹੈ। ਕੰਗਨਾ ਨੇ ਕਿਹਾ ਕਿ 4 ਜੂਨ ਨੂੰ ਥੀਏਟਰ ਤੋਂ ਸੀ. ਐੱਮ. ਸੁੱਖੂ ਦੀ ਸਰਕਾਰ ਉਤਰੇਗੀ, ਓਦੋਂ ਪਤਾ ਲੱਗੇਗਾ ਕਿ ਕੀ ਫਲਾਪ ਸਰਕਾਰ ਹੁੰਦੀ ਹੈ ਅਤੇ ਕੀ ਸੁਪਰਹਿੱਟ ਹੁੰਦੀ ਹੈ।

ਇਹ ਵੀ ਪੜ੍ਹੋ- ਮਾਂ ਸੁਸ਼ਮਾ ਸਵਰਾਜ ਤੋਂ ਮਿਲੀ ਸਿਆਸੀ ਵਿਰਾਸਤ 'ਤੇ ਧੀ ਬਾਂਸੁਰੀ ਨੂੰ ਭਰੋਸਾ, ਕਿਹਾ- ਜਿੱਤ ਪੱਕੀ

ਦਰਅਸਲ ਵਿਕਰਮਾਦਿੱਤਿਆ ਨੇ ਆਪਣੇ ਚੋਣ ਪ੍ਰਚਾਰ ਦੌਰਾਨ ਇਕ ਮੀਟਿੰਗ ’ਚ ਕੰਗਨਾ ਰਣੌਤ ਦਾ ਨਾਂ ਲਏ ਬਿਨਾਂ ਉਸ ’ਤੇ ਹਮਲਾ ਕੀਤਾ ਸੀ। ਉਨ੍ਹਾਂ ਕਿਹਾ ਕਿ ਅਸੀਂ ਸਨਾਤਨੀ ਹਾਂ। ਅਸੀਂ ਹਿੰਦੂ ਹਾਂ ਅਤੇ ਦੇਵ ਸਮਾਜ ਨੂੰ ਮੰਨਦੇ ਹਾਂ। ਸੋਸ਼ਲ ਮੀਡੀਆ ’ਤੇ ਜਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ, ਇਸ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ। ਮੋਹਤਰਮਾ ਦੇ ਖਾਣ-ਪੀਣ ਦੀਆਂ ਵਸਤੂਆਂ ਜੋ ਬਾਹਰ ਤੋਂ ਆ ਰਹੀਆਂ ਹਨ, ਉਹ ਸਾਡੀ ਦੇਵਭੂਮੀ ਨੂੰ ਕਲੰਕਿਤ ਕਰਦੀਆਂ ਹਨ। ਜਿਹੜੇ-ਜਿਹੜੇ ਮੰਦਰਾਂ ਵਿਚ ਉਹ ਜਾ ਰਹੀ ਹੈ, ਉਨ੍ਹਾਂ ਮੰਦਰਾਂ ਵਿਚ ਸਫਾਈ ਕਰਨ ਦੀ ਲੋੜ ਹੈ। ਇਨ੍ਹਾਂ ਗੱਲਾਂ ਨੇ ਦੇਵ ਸਮਾਜ ਅਤੇ ਦੇਵ ਨੀਤੀ ਦੇ ਲੋਕਾਂ ਨੂੰ ਦੁਖੀ ਕੀਤਾ ਹੈ। ਜੇਕਰ ਉਨ੍ਹਾਂ ਵਿਚ ਇੰਨੀ ਹਿੰਮਤ ਹੈ ਤਾਂ ਸਾਡੇ ਪਰਿਵਾਰ ’ਤੇ ਦੋਸ਼ ਲਗਾਉਣ ਦੀ ਥਾਂ ਪੀ. ਐੱਮ. ਮੋਦੀ ਨੂੰ ਵੀ ਕੁਰਸੀ ਛੱਡਣ ਦੀ ਗੱਲ ਕਹੋ। ਪੀ. ਐੱਮ. ਮੋਦੀ ਵੀ ਕਈ ਸਾਲਾਂ ਤੱਕ ਗੁਜਰਾਤ ਦੇ ਸੀ. ਐੱਮ. ਰਹੇ ਹਨ ਅਤੇ ਹੁਣ 74 ਸਾਲ ਦੀ ਉਮਰ ਵਿਚ ਤੀਸਰੀ ਬਾਰ ਪੀ. ਐੱਮ. ਬਣਨ ਦਾ ਸੁਪਨਾ ਦੇਖ ਰਹੇ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News