ਕੰਗਨਾ ਰਣੌਤ ਨੂੰ ਸੁਰੱਖਿਆ ਦੇਵੇਗੀ MP ਸਰਕਾਰ, ਗ੍ਰਹਿ ਮੰਤਰੀ ਨੇ ਕਿਹਾ- ਸਾਡੀ ਭੈਣ ਨੂੰ ਕੋਈ ਛੂਹ ਨਹੀਂ ਸਕਦਾ

02/12/2021 5:20:10 PM

ਭੋਪਾਲ : ਅਦਾਕਾਰਾ ਕੰਗਨਾ ਰਣੌਤ ਨੂੰ ਮੱਧ ਪ੍ਰਦੇਸ਼ ਦੀ ਸ਼ਿਵਰਾਜ ਸਰਕਾਰ ਨੇ ਸੁਰੱਖਿਆ ਮੁਹੱਈਆ ਕਰਾਉਣ ਦਾ ਫ਼ੈਸਲਾ ਕੀਤਾ ਹੈ। ਕਾਂਗਰਸ ਨੇਤਾਵਾਂ ਵੱਲੋਂ ਮੱਧ ਪ੍ਰਦੇਸ਼ ਵਿਚ ਸ਼ੂਟਿੰਗ ਨਾ ਕਰਨ ਦੀ ਧਮਕੀ ਦੇਣ ਦੇ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ। ਦਰਅਸਲ ਅਦਾਕਾਰਾ ਕੰਗਨਾ ਇਨ੍ਹੀਂ ਦਿਨੀਂ ਮੱਧ ਪ੍ਰਦੇਸ਼ ਦੇ ਬੈਤੂਲ ਜ਼ਿਲ੍ਹੇ ਵਿਚ ਆਪਣੀ ਫਿਲ਼ਮ ਧਾਕੜ ਦੀ ਸ਼ੂਟਿੰਗ ਕਰ ਰਹੀ ਹੈ। ਇੱਥੋਂ ਦੇ ਹੀ ਸਥਾਨਕ ਕਾਂਗਰਸ ਨੇਤਾਵਾਂ ਨੇ ਬੀਤੇ ਦਿਨੀਂ ਬਿਆਨ ਦਿੱਤਾ ਸੀ ਕਿ ਜੇਕਰ ਕੰਗਨਾ ਰਣੌਤ ਕਿਸਾਨਾਂ ਨੂੰ ਲੈ ਕੇ ਕੀਤੇ ਗਏ ਇਤਰਾਜ਼ਯੋਗ ਟਵੀਟ ’ਤੇ ਮਾਫ਼ੀ ਨਹੀਂ ਮੰਗਦੀ ਹੈ ਤਾਂ ਉਹ ਉਨ੍ਹਾਂ ਨੂੰ ਫਿਲ਼ਮ ਦੀ ਸ਼ੂਟਿੰਗ ਨਹੀਂ ਕਰਣ ਦੇਣਗੇ।

ਇਹ ਵੀ ਪੜ੍ਹੋ: ਕੰਗਨਾ ਰਣੌਤ ਨੇ PM ਮੋਦੀ ਨੂੰ ਕੀਤਾ ਟਵੀਟ, ਕਿਹਾ- ਟਵਿਟਰ ਨੂੰ ਮੁਆਫ਼ੀ ਦੇਣ ਵਾਲੀ ਗ਼ਲਤੀ ਨਾ ਕਰਨਾ

ਮਾਹੌਲ ਨੂੰ ਦੇਖਦੇ ਹੋਏ ਮੱਧ ਪ੍ਰਦੇਸ਼ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਕੰਗਨਾ ਰਣੌਤ ਨੂੰ ਸੁਰੱਖਿਆ ਮੁਹੱਈਆ ਕਰਾਉਣ ਦਾ ਫ਼ੈਸਲਾ ਲਿਆ ਹੈ। ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਦੇ ਹੁਕਮ ’ਤੇ ਜ਼ਿਲ੍ਹੇ ਦੀ ਪੁਲਸ ਨੇ ਫਿਲ਼ਮ ਸ਼ੂਟਿੰਗ ਦੇ ਆਲੇ-ਦੁਆਲੇ ਦੀ ਜਗ੍ਹਾ ਦੀ ਸੁਰੱਖਿਆ ਵਧਾ ਦਿੱਤੀ ਹੈ। ਪੁਲਸ ਮੁਤਾਬਕ ਇੱਥੇ ਸ਼ੂਟਿੰਗ ਹੋ ਰਹੀ ਹੈ ਅਤੇ ਇੱਥੇ ਵੱਖ-ਵੱਖ ਹਿੱਸਿਆਂ ਵਿਚ ਪੁਲਸ ਦੀ ਟੀਮ ਤਾਇਨਾਤ ਰਹੇਗੀ।

PunjabKesari

ਇਹ ਵੀ ਪੜ੍ਹੋ: 18 ਸਾਲਾ ਮਸ਼ਹੂਰ TikTok ਸਟਾਰ ਨੇ ਕੀਤੀ ਖ਼ੁਦਕੁਸ਼ੀ, ਮਰਨ ਤੋਂ ਪਹਿਲਾਂ ਦਿੱਤਾ ਸੀ ਸੰਕੇਤ

ਇਸ ਦੇ ਨਾਲ ਹੀ ਜਿਸ ਰਿਜ਼ਾਰਟ ਵਿਚ ਕੰਗਨਾ ਰੁੱਕ ਰਹੀ ਹੈ, ਉਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਸ ਵੱਲੋਂ ਬਿਆਨ ਦਿੱਤਾ ਗਿਆ ਹੈ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਕੰਗਨਾ ਰਣੌਤ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਆਏ। ਫਿਲ਼ਮ ਦੇ ਸ਼ੈਡਿਊਲ ਮੁਤਾਬਕ ਕੰਗਨਾ ਰਣੌਤ 17 ਫਰਵਰੀ ਤੱਕ ਇੱਥੇ ਸ਼ੂਟਿੰਗ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਬੈਤੂਲ ਵਿਚ ਕੰਗਨਾ ਦੀ ਫਿਲ਼ਮ ਧਾਕੜ ਦੀ ਸ਼ੂਟਿੰਗ ਹੋ ਰਹੀ ਹੈ।

ਇਹ ਵੀ ਪੜ੍ਹੋ: ਸ਼੍ਰੀਸੰਤ ਦਾ IPL ’ਚ ਖੇਡਣ ਦਾ ਸੁਫ਼ਨਾ ਟੁੱਟਿਆ, ਸਚਿਨ ਤੇਂਦੁਲਕਰ ਦੇ ਮੁੰਡੇ ਨੂੰ ਕੀਤਾ ਗਿਆ ਸ਼ਾਰਟਲਿਸ

ਇਸ ਦੌਰਾਨ ਕਾਂਗਰਸ ਸੇਵਾ ਦਲ ਦੇ ਸੂਬਾ ਸਕੱਤਰ ਮਨੋਜ ਆਰਿਆ ਨੇ ਰਾਮ ਯਾਦਵ ਸਮੇਤ ਹੋਰ ਕੁੱਝ ਕਾਗਰਸ ਨੇਤਾਵਾਂ ਨੇ ਤਹਿਸੀਲ ਵਿਚ ਇਹ ਬਿਆਨ ਦਿੱਤਾ ਸੀ ਕਿ ਉਸ ਖੇਤਰ ਵਿਚ ਕੰਗਨਾ ਰਣੌਤ ਨੂੰ ਸ਼ੂਟਿੰਗ ਨਹੀਂ ਕਰਣ ਦੇਣਗੇ। ਹਾਲਾਂਕਿ ਕਾਂਗਰਸ ਨੇਤਾਵਾਂ ਦੀ ਇਸ ਧਮਕੀ ‘ਤੇ ਕੰਗਨਾ ਨੇ ਵੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ ਕਿ ਉਹ ਰਾਜਨੀਤੀ ਵਿਚ ਨਹੀਂ ਆਉਣਾ ਚਾਹੁੰਦੀ ਪਰ ਕਾਂਗਰਸ ਉਨ੍ਹਾਂ ਨੂੰ ਰਾਜਨੀਤੀ ਵਿਚ ਲਿਆ ਕੇ ਹੀ ਰਹੇਗੀ।

ਇਹ ਵੀ ਪੜ੍ਹੋ: ਹੁਣ ਅੰਤਰਰਾਸ਼ਟਰੀ ਕਾਮੇਡੀਅਨ ਟ੍ਰੇਵਰ ਨੋਹ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਕੀਤੀ ਟਿੱਪਣੀ, ਜਾਣੋ ਕੀ ਕਿਹਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।   


cherry

Content Editor

Related News