ਕੰਗਨਾ ਨੇ ਰਿੰਕੂ ਸ਼ਰਮਾ ਦੇ ਕਤਲ ਮਾਮਲੇ ’ਚ ਇਕ ਵਾਰ ਫਿਰ ਘੇਰਿਆ ਕੇਜਰੀਵਾਲ, ਟਵੀਟ ਕਰਕੇ ਕਿਹਾ-ਸ਼ਰਮ ਕਰੋ

Sunday, Feb 14, 2021 - 02:25 PM (IST)

ਕੰਗਨਾ ਨੇ ਰਿੰਕੂ ਸ਼ਰਮਾ ਦੇ ਕਤਲ ਮਾਮਲੇ ’ਚ ਇਕ ਵਾਰ ਫਿਰ ਘੇਰਿਆ ਕੇਜਰੀਵਾਲ, ਟਵੀਟ ਕਰਕੇ ਕਿਹਾ-ਸ਼ਰਮ ਕਰੋ

ਮੁੰਬਈ: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਇਨੀਂ ਦਿਨੀਂ ਫ਼ਿਲਮਾਂ ਤੋਂ ਜ਼ਿਆਦਾ ਆਪਣੇ ਬਿਆਨਾਂ ਕਾਰਨ ਚਰਚਾ ’ਚ ਹੈ। ਕਿਸਾਨ ਅੰਦੋਲਨ ਤੋਂ ਬਾਅਦ ਹੁਣ ਕੰਗਨਾ ਰਿੰਕੂ ਕਤਲ ਕੇਸ ’ਚ ਲਗਾਤਾਰ ਟਵੀਟ ਕਰ ਰਹੀ ਹੈ। ਕੰਗਨਾ ਨੇ ਟਵੀਟ ਰਾਹੀਂ ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ’ਤੇ ਨਿਸ਼ਾਨਾ ਸਾਧਿਆ। 

Shame on you @ArvindKejriwal it’s because of your minority politics that they feel Delhi is now under Jihadi rule. Open murders of Hindus simply for chanting Ram Ram...
only bread winner of the family a good, well behaved kid, a devotee of Shri Vishnu lynched in his own house. https://t.co/njJY3XcrvI

— Kangana Ranaut (@KanganaTeam) February 13, 2021
ਹਾਲ ਹੀ ’ਚ ਕੰਗਨਾ ਨੇ ਰਿੰਕੂ ਸ਼ਰਮਾ ਕਤਲ ਕੇਸ ’ਚ ਟਵਿਟਰ ’ਤੇ ਇਕ ਮਹਿਲਾ ਦੀ ਵੀਡੀਓ ਸਾਂਝੀ ਕੀਤੀ। ਇਸ ਵੀਡੀਓ ’ਚ ਮਹਿਲਾ ਰਿੰਕੂ ਬਾਰੇ ਦੱਸ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਕੇ ਕੰਗਨਾ ਨੇ ਲਿਖਿਆ ਹੈ ਕਿ ਅਰਵਿੰਦ ਕੇਜਰੀਵਾਲ ਸ਼ਰਮ ਕਰੋ! ਇਹ ਸਭ ਕੁਝ ਤੁਹਾਡੀ ਘੱਟ ਗਿਣਤੀ ਰਾਜਨੀਤਿਕ ਕਾਰਨ ਹੋਇਆ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਦਿੱਲੀ ਉਨ੍ਹਾਂ ਦੀ ਜਿਹਾਦੀ ਸੱਤਾ ਹੈ। ਸਿਰਫ ਰਾਮ-ਰਾਮ ਕਹਿਣ ਲਈ ਖੁੱਲ੍ਹੇਆਮ ਕਤਲ ਕਰ ਦਿੱਤਾ ਗਿਆ। ਉਹ ਆਪਣੇ ਪਰਿਵਾਰ ਨੂੰ ਪਾਲਣ ਵਾਲਾ ਇਕੱਲਾ ਲੜਕਾ ਸੀ ਜੋ ਚੰਗੇ ਵਿਵਹਾਰ ਦਾ ਸੀ। 

PunjabKesari
ਇਸ ਤੋਂ ਪਹਿਲਾਂ ਕੰਗਨਾ ਨੇ ਟਵੀਟ ਕਰਕੇ ਲਿਖਿਆ ਸੀ-‘ਅਰਵਿੰਦ ਕੇਜਰੀਵਾਲ ਜੀ ਰਿੰਕੂ ਸ਼ਰਮਾ ਦੇ ਪਿਤਾ ਦੇ ਦਰਦ ਨੂੰ ਮਹਿਸੂਸ ਕਰੋ ਅਤੇ ਆਪਣੇ ਬੱਚਿਆਂ ਜਾਂ ਪਰਿਵਾਰ ਦੇ ਮੈਂਬਰਾਂ ਦੇ ਬਾਰੇ ’ਚ ਸੋਚੋ...ਕਿਸੇ ਦਿਨ ਕੋਈ ਹੋਰ ਹਿੰਦੂ ਸ਼੍ਰੀ ਰਾਮ ਕਹਿਣ ’ਤੇ ਸਮੂਹਿਕ ਰੂਪ ਨਾਲ ਮਾਰ ਦਿੱਤਾ ਜਾਵੇਗਾ’।

PunjabKesari  ਦੱਸ ਦੇਈਏ ਕਿ ਰਿੰਕੂ ਸ਼ਰਮਾ ਦੇ ਕਤਲ ਤੋਂ ਬਾਅਦ ਹੀ ਦੇਸ਼ ਦੀ ਸਿਆਸਤ ਗਰਮ ਹੈ। ਲੋਕ ਇਸ ਮਾਮਲੇ ਨੂੰ ਭਾਈਚਾਰਕ ਮਾਮਲਾ ਦੱਸ ਰਹੇ ਹਨ ਕਿਉਂਕਿ ਰਿੰਕੂ ਸ਼ਰਮਾ ਰਾਮ ਮੰਦਿਰ ਲਈ ਚੰਦਾ ਇਕੱਠਾ ਕਰ ਰਿਹਾ ਸੀ ਅਤੇ ਰਾਮ ਯਾਤਰਾ ਨਾਲ ਵੀ ਜੁੜਿਆ ਹੋਇਆ ਸੀ। ਦੱਸਣਯੋਗ ਹੈ ਕਿ ਇਹ ਘਟਨਾ ਬੁੱਧਵਾਰ ਰਾਤ ਦੀ ਹੈ। ਦਿੱਲੀ ਦੇ ਮੰਗੋਲਪੁਰੀ ਇਲਾਕੇ ’ਚ ਬਜਰੰਗ ਦਲ ਦੇ ਕਾਰਜਕਰਤਾ ਰਿੰਕੂ ਸ਼ਰਮਾ ਦਾ ਕਤਲ ਕੁਝ ਲੋਕਾਂ ਵੱਲੋਂ ਕਰ ਦਿੱਤਾ ਗਿਆ। 


author

Aarti dhillon

Content Editor

Related News