ਸਵਾ ਸਾਲ ਦੀ ਧੀ ਨੂੰ ਸੀਨੇ ਨਾਲ ਬੰਨ੍ਹ ਕੇ ਈ-ਰਿਕਸ਼ਾ ਚਲਾ ਰਿਹੈ ਕਮਲੇਸ਼

04/23/2023 9:29:35 AM

ਬਲੀਆ (ਭਾਸ਼ਾ)- ਸਵਾ ਸਾਲ ਦੀ ਧੀ ਨੂੰ ਸੀਨੇ ਨਾਲ ਬੰਨ੍ਹ ਕੇ ਰੋਜ਼ੀ-ਰੋਟੀ ਲਈ ਈ-ਰਿਕਸ਼ਾ ਚਲਾ ਰਿਹਾ ਕਮਲੇਸ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ’ਤੇ ਸੁਰਖੀਆਂ ’ਚ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਮਾਮਲਾ ਸਾਹਮਣੇ ਆਉਣ ’ਤੇ ਉਸ ਨੂੰ ਹਰ ਸੰਭਵ ਮਦਦ ਤੇ ਸਰਕਾਰੀ ਯੋਜਨਾਵਾਂ ਦਾ ਲਾਭ ਦੇਣ ਦਾ ਭਰੋਸਾ ਦਿੱਤਾ ਹੈ। ਜ਼ਿਲ੍ਹੇ ਦੇ ਦੋਕਟੀ ਥਾਣਾ ਖੇਤਰ ਦੇ ਚਿਰੰਜੀ ਛਪਰਾ ਪਿੰਡ ਦੇ 40 ਸਾਲਾ ਕਮਲੇਸ਼ ਵਰਮਾ ਵੱਲੋਂ ਆਪਣੀ ਦੁੱਧ-ਮੂੰਹੀ ਬੱਚੀ ਨੂੰ ਸੀਨੇ ਨਾਲ ਬੰਨ੍ਹ ਕੇ ਈ-ਰਿਕਸ਼ਾ ਚਲਾਉਣ ਦੀ ਫੋਟੋ ਅਤੇ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ। 

ਇਹ ਵੀ ਪੜ੍ਹੋ : ਵੱਡੀ ਖ਼ਬਰ : ਫੜਿਆ ਗਿਆ ਅੰਮ੍ਰਿਤਪਾਲ, 18 ਮਾਰਚ ਤੋਂ ਚੱਲ ਰਿਹਾ ਸੀ ਫਰਾਰ

ਕਮਲੇਸ਼ ਨੇ ਦੱਸਿਆ ਕਿ ਉਸ ਦੀ ਮਾਂ ਦਾ ਮਾਰਚ ਵਿਚ ਅੱਖ ਦਾ ਆਪ੍ਰੇਸ਼ਨ ਹੋਇਆ ਹੈ ਅਤੇ ਉਸ ਦੀ ਪਤਨੀ 6 ਮਹੀਨੇ ਪਹਿਲਾਂ ਰੇਲ ਗੱਡੀ ’ਚੋਂ ਡਿੱਗ ਕੇ ਮਰ ਗਈ ਸੀ। ਅਜਿਹੀ ਸਥਿਤੀ ’ਚ ਬੱਚੀ ਦੀ ਦੇਖਭਾਲ ਕਰਨ ਵਾਲਾ ਕੋਈ ਹੋਰ ਨਹੀਂ ਹੈ। ਇਸ ਲਈ ਪਰਿਵਾਰ ਦੇ ਪਾਲਣ-ਪੋਸ਼ਣ ਲਈ ਉਹ ਆਪਣੀ ਬੱਚੀ ਨੂੰ ਫਰਵਰੀ ਤੋਂ ਸੀਨੇ ਨਾਲ ਬੰਨ੍ਹ ਕੇ ਈ-ਰਿਕਸ਼ਾ ਚਲਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ 6 ਵਜੇ ਈ-ਰਿਕਸ਼ਾ ਲੈ ਕੇ ਨਿਕਲ ਪੈਂਦਾ ਹੈ ਅਤੇ ਬੱਚੀ ਲਈ ਦੁੱਧ ਵੀ ਨਾਲ ਰੱਖਦਾ ਹੈ। ਡਿਪਟੀ ਕਮਿਸ਼ਨਰ ਰਵਿੰਦਰ ਕੁਮਾਰ ਨੇ ਦੱਸਿਆ ਕਿ ਮੀਡੀਆ ਰਾਹੀਂ ਉਨ੍ਹਾਂ ਦੇ ਧਿਆਨ ’ਚ ਇਹ ਮਾਮਲਾ ਆਇਆ ਹੈ। ਪ੍ਰਸ਼ਾਸਨ ਵੱਲੋਂ ਕਮਲੇਸ਼ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਅਤੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਸ ਨੂੰ ਪੈਨਸ਼ਨ ਅਤੇ ਰਾਸ਼ਨ ਕਾਰਡ ਮਿਲ ਜਾਵੇ ਅਤੇ ਸਾਰੀਆਂ ਸਰਕਾਰੀ ਯੋਜਨਾਵਾਂ ਦਾ ਲਾਭ ਮਿਲੇ। ਮੈਂ ਬੱਚੀ ਦੀ ਚੰਗੀ ਪਰਵਰਿਸ਼ ਤੇ ਪਰਿਵਾਰ ਦੀ ਮਦਦ ਯਕੀਨੀ ਬਣਾਉਣ ਦਾ ਯਤਨ ਕਰਾਂਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News