ਕਮਾਂਡੋ ਨੇ ਪਤਨੀ ਅਤੇ ਸਾਲੀ ਨੂੰ ਗੋਲੀ ਮਾਰ ਕੇ ਖੁਦ ਵੀ ਕੀਤੀ ਆਤਮ-ਹੱਤਿਆ

12/07/2017 9:10:14 AM

ਗੁਰੂਗਰਾਮ : ਹਰਿਆਣਾ 'ਚ ਰਹਿਣ ਵਾਲੇ ਇਕ ਐੱਨ.ਐੱਸ.ਜੀ. ਕਮਾਂਡੋ ਨੇ ਪਹਿਲਾਂ ਆਪਣੀ ਪਤਨੀ ਅਤੇ ਸਾਲੀ ਨੂੰ ਗੋਲੀ ਮਾਰੀ ਅਤੇ ਇਸ ਤੋਂ ਬਾਅਦ ਖੁਦ ਨੂੰ ਵੀ ਗੋਲੀ ਮਾਰ ਲਈ। ਦੋਵਾਂ ਮਹਿਲਾਵਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਹੁਣ ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਆਖਿਰ ਕਮਾਂਡੋ ਜਤਿੰਦਰ ਨੇ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਕਿਉਂ ਦਿੱਤਾ।
ਘਟਨਾ ਮਾਨੇਸਰ ਸਥਿਤ ਐੱਨ.ਐੱਸ.ਜੀ. ਕੰਪਲੈਕਸ ਦੀ ਹੈ। ਮੰਗਲਵਾਰ ਦੀ ਸਵੇਰ ਕਰੀਬ 7 ਵਜੇ ਗੁੜਗਾਓਂ ਪੁਲਸ ਨੂੰ ਸੂਚਨਾ ਮਿਲੀ ਕਿ ਐੱਨ.ਐੱਸ.ਜੀ. ਕੰਪਲੈਕਸ ਦੇ ਕਵਾਟਰ ਨੰਬਰ 42 'ਚ ਗੋਲੀ ਚੱਲੀ ਹੈ। ਉਥੇ ਰਹਿਣ ਵਾਲੇ ਏ.ਐੱਸ.ਆਈ ਜਤਿੰਦਰ ਸਿੰਘ ਨੇ ਆਪਣੀ ਪਤਨੀ ਗੁੱਡਨ ਦੇਵੀ ਅਤੇ ਸਾਲੀ ਖੁਸ਼ਬੂ ਨੂੰ ਗੋਲੀ ਮਾਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ ਹੈ ਅਤੇ ਇਸ ਤੋਂ ਬਾਅਦ ਉਸਨੇ ਖੁਦ ਨੂੰ ਵੀ ਸਿਰ 'ਚ ਗੋਲੀ ਮਾਰ ਕੇ ਆਤਮ-ਹੱਤਿਆ ਕਰ ਲਈ। ਕਮਾਂਡੋ ਦੇ ਦੋ ਬੱਚੇ ਬੇਟਾ ਅਤੇ ਬੇਟੀ ਵੀ ਹਨ।
ਗੁੜਗਾਓਂ ਪੁਲਸ ਨੇ ਦੱਸਿਆ ਕਿ ਜਤਿੰਦਰ ਕਾਨਪੁਰ ਦਾ ਰਹਿਣ ਵਾਲਾ ਸੀ। ਉਸਦੀ ਜ਼ਖਮੀ ਪਤਨੀ ਅਤੇ ਸਾਲੀ(18) ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾ ਦਿੱਤਾ ਗਿਆ ਹੈ। ਪੁਲਸ ਅਨੁਸਾਰ ਦੋਵਾਂ ਭੈਣਾਂ ਦੇ ਪੇਟ ਅਤੇ ਮੋਢੇ 'ਤੇ ਗੋਲੀ ਮਾਰੀ ਗਈ ਹੈ।
ਪੁਲਸ ਨੇ ਜਤਿੰਦਰ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਅਨੁਸਾਰ ਜਤਿੰਦਰ ਨੇ ਆਪਣੀ ਲਾਇਸੈਂਸ ਰਿਵਾਲਵਰ ਨਾਲ ਹੀ ਘਟਨਾ ਨੂੰ ਅੰਜਾਮ ਦਿੱਤਾ ਹੈ। ਜਤਿੰਦਰ ਬੀਤੇ 2 ਸਾਲ ਤੋਂ ਐੱਨ.ਐੱਸ.ਜੀ. 'ਚ ਕਮਾਂਡੋ ਦੀ ਟ੍ਰੇਨਿੰਗ ਲੈਣ ਲਈ ਆਇਆ ਹੋਇਆ ਸੀ।


Related News