5 ਮਹੀਨੇ ਪਹਿਲਾਂ ਸ਼ਿਵਰਾਜ ਨੂੰ ਘਰ ਭੇਜਿਆ, 10 ਦਿਨ ਬਾਅਦ ਮੋਦੀ ਨੂੰ ਭੇਜਾਂਗੇ : ਕਮਲਨਾਥ

05/15/2019 3:32:13 PM

ਅਲੀਰਾਜਪੁਰ— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਕਿ ਕਾਂਗਰਸ ਨੇ 5 ਮਹੀਨੇ ਪਹਿਲਾਂ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੂੰ ਹਰਾ ਕੇ ਉਨ੍ਹਾਂ ਨੂੰ ਘਰ ਭੇਜਿਆ ਹੈ ਅਤੇ ਹੁਣ ਪਾਰਟੀ 10 ਦਿਨਾਂ ਬਾਅਦ 23 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਘਰ ਭੇਜ ਦੇਵੇਗੀ। ਕਮਲਨਾਥ ਲੋਕ ਸਭਾ ਖੇਤਰ ਦੇ ਅਲੀਰਾਜਪੁਰ ਵਿਧਾਨ ਸਭਾ ਦੇ ਆਂਬੁਆ ਪਿੰਡ 'ਚ ਬੁੱਧਵਾਰ ਨੂੰ ਇਕ ਆਮ ਸਭਾ ਨੂੰ ਸੰਬੋਧਨ ਕਰਦੇ ਹੋਏ ਇਹ ਦਾਅਵਾ ਕੀਤਾ। ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ (ਭਾਜਪਾ) 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਪ੍ਰਦੇਸ਼ 'ਚ 15 ਸਾਲ ਤੱਕ ਭਾਜਪਾ ਦੀ ਸਰਕਾਰ ਰਹੀ ਪਰ ਅੱਜ ਤੱਕ ਆਦਿਵਾਸੀ ਖੇਤਰਾਂ ਦਾ ਵਿਕਾਸ ਅਧੂਰਾ ਹੈ।

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਆਦਿਵਾਸੀਆਂ ਦੇ ਪ੍ਰਤੀ ਵਚਨਬੱਧ ਹੈ ਅਤੇ ਉਨ੍ਹਾਂ ਦੇ ਵਿਕਾਸ 'ਚ ਕੋਈ ਕਮੀ ਨਹੀਂ ਆਉਣ ਦੇਵੇਗੀ। ਮੁੱਖ ਮੰਤਰੀ ਬੁੱਧਵਾਰ ਨੂੰ ਰਤਲਾਮ ਸੰਸਦੀ ਖੇਤਰ ਤੋਂ ਕਾਂਗਰਸ ਉਮੀਦਵਾਰ ਕਾਂਤੀਲਾਲ ਭੂਰੀਆ ਦੇ ਸਮਰਥਨ 'ਚ ਜਨ ਸਭਾ ਨੂੰ ਸੰਬੋਧਨ ਕਰਨ ਆਏ ਸਨ। ਇਸ ਤੋਂ ਬਾਅਦ ਉਨ੍ਹਾਂ ਨੇ ਪੇਟਲਾਵਦ 'ਚ ਵੀ ਇਕ ਆਮ ਸਭਾ ਨੂੰ ਸੰਬੋਧਨ ਕੀਤਾ। ਰਤਲਾਮ ਲੋਕ ਸਭਾ ਸੀਟ 'ਤੇ ਆਖਰੀ ਗੇੜ 'ਚ 19 ਮਈ ਨੂੰ ਵੋਟਿੰਗ ਹੋਣੀ ਹੈ। ਇੱਥੇ ਸ਼੍ਰੀ ਭੂਰੀਆ ਦਾ ਮੁਕਾਬਲਾ ਭਾਜਪਾ ਉਮੀਦਵਾਰ ਗੁਮਾਨ ਸਿੰਘ ਡਾਮੋਰ ਨਾਲ ਹੋ ਰਿਹਾ ਹੈ।


DIsha

Content Editor

Related News