ਕਮਲਨਾਥ ਨੇ ਇੰਦੌਰ ''ਚ ਰੱਖੀ 7500 ਕਰੋੜ ਰੁਪਏ ਦੀ ਮੈਟਰੋ ਰੇਲ ਪ੍ਰਾਜੈਕਟ ਦੀ ਨੀਂਹ

09/14/2019 3:10:13 PM

ਇੰਦੌਰ— ਮੱਧ ਪ੍ਰਦੇਸ਼ ਦੀ ਆਰਥਿਕ ਰਾਜਧਾਨੀ ਇੰਦੌਰ 'ਚ ਸ਼ਹਿਰੀ ਲੋਕ ਟਰਾਂਸਪੋਰਟ ਦਾ ਇਕ ਨਵਾਂ ਅਧਿਆਏ ਜੁੜ ਗਿਆ ਹੈ। ਮੁੱਖ ਮੰਤਰੀ ਕਮਲਨਾਥ ਨੇ ਸ਼ਨੀਵਾਰ ਨੂੰ 7,500.80 ਕਰੋੜ ਰੁਪਏ ਦੀ ਲਾਗਤ ਵਾਲੀ ਮੈਟਰੋ ਰੇਲ ਪ੍ਰਾਜੈਕਟ ਦੀ ਨੀਂਹ ਰੱਖੀ। ਬਾਰਸ਼ ਦਰਮਿਆਨ ਭੂਮੀ ਪੂਜਨ ਪ੍ਰੋਗਰਾਮ 'ਚ ਕਮਲਨਾਥ ਨੇ ਸ਼ਹਿਰ ਦੇ ਐੱਮ.ਆਰ-10 ਰੋਡ 'ਤੇ ਟੋਲ ਨਾਕੇ ਕੋਲ ਇਸ ਲੰਬੇ ਸਮੇਂ ਉਡੀਕੇ ਜਾ ਰਹੇ ਪ੍ਰਾਜੈਕਟ ਦੇ ਨਿਰਮਾਣ ਕੰਮ ਦੀ ਸ਼ੁਰੂਆਤ ਕੀਤੀ। ਇਸ ਪ੍ਰੋਗਰਾਮ 'ਚ ਸੂਬੇ ਦੇ ਨਗਰੀ ਵਿਕਾਸ ਅਤੇ ਰਿਹਾਇਸ਼ੀ ਮੰਤਰੀ ਜੈਵਰਧਨ ਸਿੰਘ ਅਤੇ ਕੁਝ ਹੋਰ ਮੰਤਰੀ ਤੇ ਸਥਾਨਕ ਜਨ ਪ੍ਰਤੀਨਿਧੀ ਮੌਜੂਦ ਸਨ। ਅਧਿਕਾਰੀਆਂ ਨੇ ਦੱਸਿਆ ਕਿ ਰਾਜ 'ਚ ਆਬਾਦੀ ਦੇ ਲਿਹਾਜ ਨਾਲ ਸਭ ਤੋਂ ਵੱਡੇ ਸ਼ਹਿਰ 'ਚ ਮੈਟਰੋ ਰੇਲ ਪ੍ਰਾਜੈਕਟ ਦੇ ਅਧੀਨ ਕੁੱਲ 31.55 ਕਿਲੋਮੀਟਰ ਲੰਬਾ ਰਿੰਗ ਕੋਰੀਡੋਰ ਬਣਾਇਆ ਜਾਣਾ ਪ੍ਰਸਤਾਵਿਤ ਹੈ।

ਮੈਟਰੋ ਰੂਟ ਦਾ ਜ਼ਿਆਦਾਤਰ ਹਿੱਸਾ ਏਲੀਵੇਟੇਡ (ਉੱਚੇ ਪਿਲਰਾਂ 'ਤੇ ਟਿਕਿਆ) ਹੋਵੇਗੀ, ਜਦੋਂ ਕੁਝ ਹਿੱਸਾ ਭੂਮੀਗਤ ਰਹੇਗਾ ਯਾਨੀ ਉੱਥੇ ਸੁਰੰਗ ਬਣਾ ਕੇ ਰੇਲ ਲਾਈਨ ਵਿਛਾਈ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਮੈਟਰੋ ਰੇਲ ਗਲਿਆਰਾ ਨੈਨੋਦ, ਭੰਵਰਾਸਲਾ ਚੌਰਾਹਾ, ਰੇਡੀਸਨ ਚੌਰਾਹਾ ਅਤੇ ਬੰਗਾਲੀ ਚੌਰਾਹਾ ਤੋਂ ਹੁੰਦੇ ਹੋਏ ਲੰਘੇਗਾ। ਇਸ ਮਾਰਗ 'ਤੇ 29 ਸਟੇਸ਼ਨ ਬਣਾਏ ਜਾਣੇ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮੈਟਰੋ ਰੇਲ ਪ੍ਰਾਜੈਕਟ ਦਾ ਕੰਮ ਚਰਨਬੱਧ ਤਰੀਕੇ ਨਾਲ ਅਗਸਤ 2023 ਤੱਕ ਪੂਰਾ ਕਰਨ ਦਾ ਟੀਚਾ ਤੈਅ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਇੰਦੌਰ 'ਚ ਮੈਟਰੋ ਰੇਲ ਪ੍ਰਾਜੈਕਟ ਦਾ ਖਾਕਾ ਸੂਬੇ ਦੀ ਸਾਬਕਾ ਭਾਜਪਾ ਸਰਕਾਰ ਦੇ ਕਾਰਜਕਾਲ 'ਚ ਤਿਆਰ ਕੀਤਾ ਗਿਆ ਸੀ ਪਰ ਵਿੱਤ ਪੋਸ਼ਣ ਦੀਆਂ ਸਮੱਸਿਆਵਾਂ ਕਾਰਨ ਇਸ ਪ੍ਰਾਜੈਕਟ ਦਾ ਨਿਰਮਾਣ ਕੰਮ ਭਾਜਪਾ ਸ਼ਾਸਨਕਾਲ 'ਚ ਰਸਮੀ ਰੂਪ ਨਾਲ ਸ਼ੁਰੂ ਨਹੀਂ ਹੋ ਸਕਿਆ। ਪਿਛਲੇ ਸਾਲ ਨਵੰਬਰ 'ਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ 'ਚ ਸੱਤਾਧਾਰੀ ਭਾਜਪਾ ਨੂੰ ਸੀਟਾਂ ਦੇ ਨੇੜੇ ਅੰਤਰ ਨਾਲ ਮਾਤ ਦਿੰਦੇ ਹੋਏ ਕਾਂਗਰਸ 15 ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਸੂਬੇ ਦੀ ਸੱਤਾ 'ਚ ਆਈ।


DIsha

Content Editor

Related News