ਕਮਲਨਾਥ ਦਾ ਐਲਾਨ— ਰਾਜਾ ਭੋਜ ਦੇ ਨਾਂ ''ਤੇ ਹੋਵੇਗੀ ਭੋਪਾਲ ਮੈਟਰੋ

09/26/2019 5:51:12 PM

ਮੱਧ ਪ੍ਰਦੇਸ਼— ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਕਮਲਨਾਥ ਨੇ ਐਲਾਨ ਕੀਤਾ ਹੈ ਕਿ ਭੋਪਾਲ ਮੈਟਰੋ ਦਾ ਨਾਮ ਰਾਜਾ ਭੋਜ ਦੇ ਨਾਂ 'ਤੇ ਹੋਵੇਗਾ। ਇਸ ਨੂੰ 'ਭੋਜ ਮੈਟਰੋ ਰੇਲ' ਕਿਹਾ ਜਾਵੇਗਾ। ਕਮਲਨਾਥ ਨੇ ਲੱਗਭਗ 7,000 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਭੋਪਾਲ ਮੈਟਰੋ ਰੇਲ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਮੈਟਰੋ ਦਾ ਕੰਮ ਦੋ ਪੜਾਵਾਂ ਵਿਚ ਹੋਵੇਗਾ। ਭੋਪਾਲ ਮੈਟਰੋ ਦੇ ਪਹਿਲੇ ਪੜਾਅ ਦਾ ਕੰਮ 2022 ਤਕ ਪੂਰਾ ਕਰਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਮੈਟਰੋ ਰੇਲ ਪ੍ਰਾਜੈਕਟ 'ਚ ਦੋ ਕਾਰੀਡੋਰ ਬਣਨਗੇ। ਦੱਸਿਆ ਜਾ ਰਿਹਾ ਹੈ ਕਿ ਭੋਪਾਲ ਦੀ ਮੈਟਰੋ ਰੇਲ ਜੈਪੁਰ ਦੀ ਮੈਟਰੋ ਵਰਗੀ ਹੋ ਸਕਦੀ ਹੈ। 

ਕਮਲਨਾਥ ਨੇ ਕਿਹਾ ਕਿ ਮੈਟਰੋ ਰੇਲ ਸਿਰਫ ਆਵਾਜਾਈ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਨਹੀਂ ਸਗੋਂ ਕਿ ਸ਼ਹਿਰ ਦੀ ਵਧਦੀ ਆਬਾਦੀ ਨੂੰ ਬਿਹਤਰ ਢੰਗ ਨਾਲ ਸੰਗਠਿਤ ਕਰਨਾ ਵੀ ਹੈ। ਸਾਨੂੰ ਭਵਿੱਖ ਨੂੰ ਦੇਖਦੇ ਹੋਏ ਸ਼ਹਿਰਾਂ ਦੇ ਮਾਸਟਰ ਪਲਾਨ ਨੂੰ ਇਸ ਤਰ੍ਹਾਂ ਨਾਲ ਤਿਆਰ ਕਰਨਾ ਹੋਵੇਗਾ, ਜਿਸ ਨਾਲ ਅਸੀਂ ਆਉਣ ਵਾਲੀ ਪੀੜ੍ਹੀ ਨੂੰ ਹਰ ਸਹੂਲਤ ਨਾਲ ਲੈਸ ਸ਼ਹਿਰ ਦੇ ਸਕੀਏ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਸ਼ਹਿਰ ਸਾਫ ਹੋਣ, ਸਮਾਰਟ ਹੋਣ ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਬਦਲਾਅ ਦੇ ਇਸ ਦੌਰ 'ਚ ਅਸੀਂ ਆਪਣੀ ਸੋਚ 'ਚ ਵੀ ਬਦਲਾਅ ਲਿਆਈਏ।


Tanu

Content Editor

Related News