ਕਮਲ ਹਾਸਨ ਨੇ ਨੌਕਰੀ ਛੱਡਣ ਵਾਲੀ ਮਹਿਲਾ ਬੱਸ ਡਰਾਈਵਰ ਨੂੰ ਤੋਹਫੇ ''ਚ ਦਿੱਤੀ ਕਾਰ

Tuesday, Jun 27, 2023 - 02:00 PM (IST)

ਕਮਲ ਹਾਸਨ ਨੇ ਨੌਕਰੀ ਛੱਡਣ ਵਾਲੀ ਮਹਿਲਾ ਬੱਸ ਡਰਾਈਵਰ ਨੂੰ ਤੋਹਫੇ ''ਚ ਦਿੱਤੀ ਕਾਰ

ਚੇਨਈ (ਭਾਸ਼ਾ)- ਅਭਿਨੇਤਾ ਤੋਂ ਸਿਆਸਤਦਾਨ ਬਣੇ ਕਮਲ ਹਾਸਨ ਨੇ ਸੋਮਵਾਰ ਕੋਇੰਬਟੂਰ ਦੀ ਇਕ ਉਸ ਮਹਿਲਾ ਬੱਸ ਡਰਾਈਵਰ ਨੂੰ ਤੋਹਫੇ ਵਜੋਂ ਕਾਰ ਦਿੱਤੀ, ਜਿਸ ਨੇ ਡੀ. ਐੱਮ. ਕੇ. ਦੀ ਨੇਤਾ ਕਨੀਮੋਝੀ ਦੀ ਬੱਸ ਯਾਤਰਾ ਦੌਰਾਨ ਟਿਕਟ ਖਰੀਦਣ ਨੂੰ ਲੈ ਕੇ ਵਿਵਾਦ ਤੋਂ ਬਾਅਦ ਨੌਕਰੀ ਛੱਡ ਦਿੱਤੀ ਸੀ।

ਇਹ ਖ਼ਬਰ ਵੀ ਪੜ੍ਹੋ : ਮਹੇਸ਼ ਬਾਬੂ ਨੇ ਖ਼ਰੀਦੀ Range Rover SV ਲਗਜ਼ਰੀ ਕਾਰ, ਕਰੋੜਾਂ 'ਚ ਹੈ ਕੀਮਤ

ਕੋਇੰਬਟੂਰ ਦੀ ਪਹਿਲੀ ਮਹਿਲਾ ਬੱਸ ਡਰਾਈਵਰ ਸ਼ਰਮੀਲਾ ਨੂੰ ‘ਕਮਲ ਪਨਬੱਟੂ ਮਾਇਯਮ' (ਲੋਟਸ ਕਲਚਰ ਸੈਂਟਰ) ਵਲੋਂ ਇਹ ਕਾਰ ਦਿੱਤੀ ਗਈ ਹੈ ਤਾਂ ਜੋ ਉਹ ਇੱਕ ਉਦਮੀ ਬਣ ਸਕੇ। ਮੱਕਲ ਨਿਧੀ ਮਯਮ ਦੇ ਮੁਖੀ ਹਾਸਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਮੈਂ ਸ਼ਰਮੀਲਾ ਬਾਰੇ ਚੱਲ ਰਹੀ ਬਹਿਸ ਤੋਂ ਬਹੁਤ ਨਾਰਾਜ਼ ਹਾਂ। ਉਹ ਆਪਣੀ ਉਮਰ ਦੀਆਂ ਔਰਤਾਂ ਲਈ ਇੱਕ ਵਧੀਆ ਉਦਾਹਰਣ ਹੈ। ਸ਼ਰਮੀਲਾ ਦੀ ਪਛਾਣ ਸਿਰਫ਼ ਇੱਕ ਡਰਾਈਵਰ ਤੱਕ ਸੀਮਤ ਨਹੀਂ ਹੋਣੀ ਚਾਹੀਦੀ। ਮੇਰਾ ਮੰਨਣਾ ਹੈ ਕਿ ਸ਼ਰਮੀਲਾ ਵਰਗੇ ਹੋਰ ਵੀ ਬਹੁਤ ਸਾਰੇ ਲੋਕ ਹੋਣੇ ਚਾਹੀਦੇ ਹਨ।

ਇਹ ਖ਼ਬਰ ਵੀ ਪੜ੍ਹੋ : ਗੈਂਗਸਟਰ ਗੋਲਡੀ ਬਰਾੜ ਦਾ ਵੱਡਾ ਕਬੂਲਨਾਮਾ, ਕਿਹਾ– ‘ਸਲਮਾਨ ਖ਼ਾਨ ਮੇਰਾ ਅਗਲਾ ਟਾਰਗੇਟ’

 

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News