ਲੋਕ ਸਭਾ ਦੇ ਸਾਬਕਾ ਸੰਸਦ ਮੈਂਬਰ ਕਮਲ ਬਹਾਦਰ ਸਿੰਘ ਦਾ ਦਿਹਾਂਤ

01/05/2020 5:45:56 PM

ਪਟਨਾ (ਭਾਸ਼ਾ)— ਦੇਸ਼ ਦੀ ਪਹਿਲੀ ਲੋਕ ਸਭਾ ਦੇ ਸੰਸਦ ਮੈਂਬਰ ਅਤੇ ਉਸ ਵੇਲੇ ਦੇ ਡੁਮਰਾਂਵ ਰਾਜ (ਜ਼ਮੀਂਦਾਰੀ ਰਿਆਸਤ) ਦੇ ਆਖਰੀ ਮਹਾਰਾਜਾ ਕਮਲ ਬਹਾਦਰ ਸਿੰਘ ਦਾ ਬਿਹਾਰ ਦੇ ਬਕਸਰ ਜ਼ਿਲੇ 'ਚ ਐਤਵਾਰ ਨੂੰ ਦਿਹਾਂਤ ਹੋ ਗਿਆ। ਉਹ 94 ਸਾਲ ਦੇ ਸਨ। ਉਨ੍ਹਾਂ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਸਾਬਕਾ ਸੰਸਦ ਮੈਂਬਰ ਕਮਲ ਬਹਾਦਰ ਸਿੰਘ ਦੇ ਬੇਟੇ- ਚੰਦਰਵਿਜੇ ਸਿੰਘ ਅਤੇ ਮਾਨਵਿਜੇ ਸਿੰਘ ਹਨ। ਚੰਦਰਵਿਜੇ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਪਿਛਲੇ 6 ਸਾਲਾਂ ਤੋਂ ਬੀਮਾਰ ਸਨ। ਉਨ੍ਹਾਂ ਨੇ ਸਵੇਰੇ 5:10 ਵਜੇ ਭੋਜਪੁਰੀ ਕੋਠੀ 'ਚ ਆਖਰੀ ਸਾਹ ਲਿਆ। 

ਸਾਬਕਾ ਸੰਸਦ ਮੈਂਬਰ ਦੇ ਦਿਹਾਂਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਐਲਾਨ ਕੀਤਾ ਕਿ ਸਿੰਘ ਦਾ ਪੂਰੇ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕੀਤਾ ਜਾਵੇਗਾ। ਆਪਣੇ ਸੋਗ ਸੰਦੇਸ਼ ਵਿਚ ਨਿਤੀਸ਼ ਨੇ ਕਿਹਾ ਕਿ ਸਿੰਘ ਨੇ ਸਿੱਖਿਆ ਦੇ ਖੇਤਰ ਅਤੇ ਸਮਾਜ ਨੂੰ ਵਿਕਸਿਤ ਕਰਨ 'ਚ ਮਹੱਤਵਪੂਰਨ ਭੁਮਿਕਾ ਨਿਭਾਈ। ਨਿਤੀਸ਼ ਨੇ ਕਿਹਾ ਕਿ ਸਿੰਘ ਦੇ ਦਿਹਾਂਤ ਨਾਲ ਹੀ ਇਕ ਸੁਨਹਿਰੀ ਅਤੇ ਸ਼ਾਨਦਾਰ ਯੁੱਗ ਦਾ ਅੰਤ ਹੋ ਗਿਆ। ਉਨ੍ਹਾਂ ਨੇ ਸਿੱਖਿਆ ਅਤੇ ਸਿਹਤ ਦੇ ਖੇਤਰਾਂ ਲਈ ਵੱਡੇ ਪੱਧਰ 'ਤੇ ਆਪਣੀ ਜ਼ਮੀਨ ਅਤੇ ਸਾਧਨਾਂ ਨੂੰ ਦਾਨ 'ਚ ਦਿੱਤਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਸਿਆਸੀ ਅਤੇ ਸਮਾਜਿਕ ਖੇਤਰਾਂ 'ਚ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।


Tanu

Content Editor

Related News