ਕਾਲਕਾ ਤੋਂ ਸ਼ਿਮਲਾ 96 ਕਿਲੋਮੀਟਰ ਦਾ ਸਫ਼ਰ ਹੁਣ ਸਾਢੇ ਤਿੰਨ ਘੰਟੇ ''ਚ ਹੋਵੇਗਾ ਪੂਰਾ

Wednesday, Feb 08, 2023 - 11:42 AM (IST)

ਕਾਲਕਾ ਤੋਂ ਸ਼ਿਮਲਾ 96 ਕਿਲੋਮੀਟਰ ਦਾ ਸਫ਼ਰ ਹੁਣ ਸਾਢੇ ਤਿੰਨ ਘੰਟੇ ''ਚ ਹੋਵੇਗਾ ਪੂਰਾ

ਸ਼ਿਮਲਾ- ਵਰਲਡ ਹੇਰੀਟੇਜ਼ ਰੇਲਵੇ ਟਰੈਕ 'ਤੇ ਯਾਤਰੀਆਂ ਦੀ ਸਹੂਲਤ ਲਈ ਹੁਣ ਰੇਲਕਾਰ ਦੀ ਜਗ੍ਹਾ ਸੈਲਫ ਪ੍ਰੋਪੇਲਡ ਹਾਈਡ੍ਰੋਲਿਕ ਮਲਟੀਪਲ ਯੂਨਿਟ ਰੇਲ ਦੌੜੇਗੀ। ਇਹ ਰੇਲ ਗੱਡੀ ਹਾਈਡ੍ਰੋਜਨ ਰੇਲ ਤੋਂ ਵੱਖ ਹੈ, ਜੋ 15 ਮਾਰਚ ਤੱਕ ਸ਼ੁਰੂ ਹੋ ਜਾਵੇਗੀ। ਤਿੰਨ ਕੋਚ ਵਾਲੀ ਰੇਲ ਨੂੰ ਇੰਟੀਗ੍ਰਲ ਕੋਚ ਫੈਕਟਰੀ ਚੇਨਈ 'ਚ ਤਿਆਰ ਕੀਤਾ ਹੈ। ਪਹਿਲੇ ਇਸ ਰੂਟ 'ਤੇ ਰੇਲ ਮੋਟਰ ਕਾਰ ਚੱਲਦੀ ਸੀ, ਜੋ ਹੁਣ ਖ਼ਰਾਬ ਹੋ ਚੁੱਕੀ ਹੈ। ਅਜਿਹੇ 'ਚ ਹੁਣ ਰੇਲ ਮੋਟਰ ਕਾਰ ਦੀ ਜਗ੍ਹਾ ਸੈਲਫ਼ ਪ੍ਰੋਪੇਲਡ ਹਾਈਡ੍ਰੋਲਿਕ ਮਲਟੀਪਲ ਯੂਨਿਟ ਰੇਲ ਨੂੰ ਚਲਾਇਆ ਜਾਵੇਾ। 

ਰੇਲ ਮੋਟਰ ਕਾਰ ਕਾਲਕਾ ਤੋਂ ਸ਼ਿਮਲਾ 96 ਕਿਲੋਮੀਟਰ ਦਾ ਸਫ਼ਰ ਪੂਰਾ ਕਰਨ 'ਚ ਸਾਢੇ ਚਾਰ ਘੰਟੇ ਲਗਾਉਂਦੀ ਹੈ। ਉੱਥੇ ਹੀ ਇਹ ਰੇਲ ਇਸ ਸਫ਼ਰ ਨੂੰ ਸਾਢੇ ਤਿੰਨ ਘੰਟੇ 'ਚ ਤੈਅ ਕਰੇਗੀ। ਇਸ ਸਾਲ ਦਸੰਬਰ 'ਚ ਦੇਸ਼ ਦੀ ਪਹਿਲੀ ਹਾਈਡ੍ਰੋਜਨ ਰੇਲ ਸ਼ੁਰੂ ਹੋਵੇਗੀ। ਸੈਲਫ਼ ਪ੍ਰੋਪੇਲਡ ਹਾਈਡ੍ਰੋਲਿਕ ਮਲਟੀਪਲ ਯੂਨਿਟ ਰੇਲ ਗੱਡੀ ਨੂੰ ਇੰਜਣ ਰਹਿਤ ਰੇਲ ਵੀ ਕਿਹਾ ਜਾਂਦਾ ਹੈ। ਕੋਚ ਦੇ ਅੰਦਰ ਹੀ ਇੰਜਣ ਹੁੰਦਾ ਹੈ। ਇਹ ਪਹਿਲਾ ਮੌਕਾ ਹੈ, ਜਦੋਂ ਸੈਲਫ਼ ਪ੍ਰੋਪੇਲਡ ਹਾਈਡ੍ਰੋਲਿਕ ਮਲਟੀਪਲ ਯੂਨਿਟ ਰੇਲ ਨੈਰੋਗੇਜ ਰੇਲਵੇ ਟਰੈਕ 'ਤੇ ਦੌੜੇਗੀ। ਰਿਸਰਚ ਡਿਜ਼ਾਈਨ ਐਂਡ ਸਟੈਂਡਰਡ ਆਰਗੇਨਾਈਜੇਸ਼ਨ ਲਖਨਊ ਜਲਦ ਇਸ ਰੇਲ ਦਾ ਟ੍ਰਾਇਲ ਕਾਲਕਾ-ਸ਼ਿਮਲਾ ਰੇਲਵੇ ਟਰੈਕ 'ਤੇ ਕਰੇਗਾ।


author

DIsha

Content Editor

Related News