ਕਾਲਕਾ-ਦਿੱਲੀ ਸ਼ਤਾਬਦੀ ਐਕਸਪ੍ਰੈਸ ਦੇ ਕੋਚ ''ਚ ਲੱਗੀ ਅੱਗ

10/23/2019 8:53:18 PM

ਨਵੀਂ ਦਿੱਲੀ — ਕਾਲਕਾ ਤੋਂ ਨਵੀਂ ਦਿੱਲੀ ਆ ਰਹੀ ਸ਼ਤਾਬਦੀ ਐਕਸਪ੍ਰੈਸ ਦੇ ਡਿੱਬੇ 'ਚ ਬੁੱਧਵਾਰ ਨੂੰ ਅੱਗ ਲੱਗ ਗਈ। ਹਾਲਾਂਕਿ ਸਮਾਂ ਰਹਿੰਦਿਆਂ ਮੌਕੇ 'ਤੇ ਪਹੁੰਚੀ ਰਾਹਤ ਬਚਾਅ ਦੀ ਟੀਮ ਦੇ ਕਾਰਨ ਵੱਡਾ ਹਾਦਸਾ ਵਾਪਰਨ ਤੋਂ ਬਚਾਅ ਹੋ ਗਿਆ। ਜਾਣਕਾਰੀ ਮੁਤਾਬਕ ਅੰਬਾਲਾ ਅਤੇ ਕੁਰੂਕਸ਼ੇਤਰ ਵਿਚਾਲੇ ਸ਼ਤਾਬਦੀ ਐਕਸਪ੍ਰੈਸ 'ਚ ਬ੍ਰੇਕ ਸਿਸਟਮ ਦੇ ਗਰਮ ਹੋਣ ਕਾਰਨ ਅਚਾਨਕ ਅੱਗ ਲੱਗ ਗਈ। ਹਾਲਾਂਕਿ ਸਮੇਂ 'ਤੇ ਰਾਹਤ ਬਚਾਅ ਦੀ ਟੀਮ ਪਹੁੰਚੀ ਅਤੇ ਅੱਗ 'ਤੇ ਕਾਬੂ ਪਾ ਲਿਆ ਗਿਆ।
ਦੱਸ ਦਈਏ ਕਿ ਟ੍ਰੇਨ ਦੇ ਕੋਚ ਨੰ ਸੀ-3 ਦੇ ਹੇਠਾਂ ਟਾਇਰ ਕੋਲ ਇਕ ਚੰਗਿਆੜੀ ਨਿਕਲੀ ਅਤੇ ਅੱਗ ਲੱਗ ਗਈ। ਜਿਸ ਤੋਂ ਬਾਅਦ ਟਰੇਨ ਨੂੰ ਰੋਕਿਆ ਗਿਆ ਅਤੇ ਯਾਤਰੀਆਂ ਨੂੰ ਤੁਰੰਤ ਹੇਠਾਂ ਉਤਾਰਿਆਂ ਗਿਆ। ਇਸ ਦੌਰਾਨ ਰੇਲਵੇ ਸਟਾਫ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਅਤੇ ਸਮਾਂ ਰਹਿੰਦੇ ਅੱਗ ਨੂੰ ਬੁੱਝਾ ਦਿੱਤਾ। ਰਾਹਤ ਦੀ ਗੱਲ ਇਹ ਰਹੀ ਕਿ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ।
ਦੱਸ ਦਈਏ ਕਿ ਕਾਲਕਾ-ਦਿੱਲੀ ਸ਼ਤਾਬਦੀ ਐਕਸਪ੍ਰੈਸ (12012) ਕਾਲਕਾ ਤੋਂ ਸ਼ਾਮ 5.45 ਮਿੰਟ 'ਤੇ ਨਿਕਲਦੀ ਹੈ ਅਤੇ ਦਿੱਲੀ ਰਾਤ ਦੇ 9.55 'ਤੇ ਪਹੁੰਚਦੀ ਹੈ। ਘਟਨਾ ਤੋਂ ਬਾਅਦ ਟਰੇਨ ਦੀ ਸੁਰੱਖਿਆ ਸਬੰਧੀ ਸਾਰੇ ਜ਼ਰੂਰੀ ਜਾਂਚ ਤੋਂ ਬਾਅਦ ਉਸ ਨੂੰ ਦਿੱਲੀ ਲਈ ਰਵਾਨਾ ਕਰ ਦਿੱਤਾ ਗਿਆ।


Inder Prajapati

Content Editor

Related News