ਕੈਲਾਸ਼ ਵਿਜੇਵਰਗੀਏ ਦਾ ਵਿਧਾਇਕ ਬੇਟਾ ਗ੍ਰਿਫਤਾਰ, ਬੈਟ ਨਾਲ ਕੀਤੀ ਸੀ ਅਧਿਕਾਰੀ ਦੀ ਕੁੱਟਮਾਰ

06/26/2019 5:30:08 PM

ਨਵੀਂ ਦਿੱਲੀ— ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਆਕਾਸ਼ ਵਿਜੇਵਰਗੀਏ ਨੂੰ ਮੱਧ ਪ੍ਰਦੇਸ਼ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇੰਦੌਰ ਨਗਰ ਨਿਗਮ ਅਧਿਕਾਰੀ ਦੀ ਬੱਲੇ ਨਾਲ ਕੁੱਟਮਾਰ ਦਾ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਆਕਾਸ਼ ਵਿਜੇਵਰਗੀਏ ਵਿਰੁੱਧ ਐੱਫ.ਆਈ.ਆਰ. ਦਰਜ ਹੋਈ ਸੀ। ਹੁਣ ਪੁਲਸ ਨੇ ਕਾਰਵਾਈ ਕਰਦੇ ਹੋਏ ਆਕਾਸ਼ ਵਿਜੇਵਰਗੀਏ ਨੂੰ ਗ੍ਰਿਫਤਾਰ ਕਰ ਲਿਆ ਹੈ। ਆਕਾਸ਼ ਵਿਰੁੱਧ ਆਈ.ਪੀ.ਸੀ. ਦੀ ਧਾਰਾ 353, 294, 323, 506, 147, 148 ਦੇ ਅਧੀਨ ਮਾਮਲਾ ਦਰਜ ਹੋਇਆ ਹੈ। ਆਕਾਸ਼ ਵਿਜੇਵਰਗੀਏ ਭਾਜਪਾ ਦੇ ਜਨਰਲ ਸਕੱਤਰ ਅਤੇ ਦਿੱਗਜ ਨੇਤਾ ਕੈਲਾਸ਼ ਵਿਜੇਵਰਗੀਏ ਦੇ ਬੇਟੇ ਹਨ। ਇਸ ਮਾਮਲੇ ਨੂੰ ਲੈ ਕੇ ਆਕਾਸ਼ ਦਾ ਕਹਿਣਾ ਹੈ ਕਿ ਉਹ  ਇਸ ਤਰ੍ਹਾਂ ਨਾਲ ਭ੍ਰਿਸ਼ਟਾਚਾਰ ਅਤੇ ਗੁੰਡਈ ਨੂੰ ਖਤਮ ਕਰਨਗੇ। ਨਿਗਮ ਦੇ ਅਧਿਕਾਰੀ ਦੀ ਕੁੱਟਮਾਰ ਦੇ ਮਾਮਲੇ 'ਚ ਆਕਾਸ਼ ਦੇ ਨਾਲ ਹੀ 10 ਹੋਰ ਲੋਕਾਂ ਨੂੰ ਵੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉੱਥੇ ਹੀ ਆਕਾਸ਼ ਨੂੰ ਕੋਰਟ ਦੇ ਸਾਹਮਣੇ ਵੀ ਪੇਸ਼ ਕੀਤਾ ਗਿਆ।PunjabKesari
ਵੀਡੀਓ ਹੋਇਆ ਸੀ ਵਾਇਰਲ
ਜ਼ਿਕਰਯੋਗ ਹੈ ਕਿ ਆਕਾਸ਼ ਦਾ ਕੁੱਟਮਾਰ ਕਰਦੇ ਹੋਏ ਇਕ ਵੀਡੀਓ ਵਾਇਰਲ ਹੋਇਆ ਸੀ। ਵੀਡੀਓ 'ਚ ਦੇਖਿਆ ਜਾ ਸਕਦਾ ਸੀ ਕਿ ਆਕਾਸ਼ ਨਿਗਮ ਅਧਿਕਾਰੀ ਨਾਲ ਕੁੱਟਮਾਰ ਕਰ ਰਹੇ ਹਨ। ਦਰਅਸਲ ਇੰਦੌਰ ਦੇ ਨਿਗਮ ਅਧਿਕਾਰੀਆਂ ਦੀ ਟੀਮ ਖਸਤਾ ਹੋ ਚੁਕੇ ਮਕਾਨਾਂ ਨੂੰ ਤੋੜਨ ਲਈ ਆਈ ਸੀ ਪਰ ਆਕਾਸ਼ ਵਿਜੇਵਰਗੀਏ ਨੇ ਉਨ੍ਹਾਂ 'ਤੇ ਹੀ ਕਾਰਵਾਈ ਕਰ ਦਿੱਤੀ। ਆਕਾਸ਼ ਕ੍ਰਿਕੇਟ ਬੈਟ ਲੈ ਕੇ ਅਧਿਕਾਰੀਆਂ 'ਤੇ ਹਮਲਾ ਕਰਨ ਪੁੱਜੇ ਅਤੇ ਉਨ੍ਹਾਂ ਨਾਲ ਬਦਸਲੂਕੀ ਕਰਨ ਲੱਗੇ। ਉੱਥੇ ਹੀ ਆਕਾਸ਼ ਦੇ ਸਮਰਥਕਾਂ ਨੇ ਵੀ ਨਿਗਮ ਅਧਿਕਾਰੀਆਂ ਨਾਲ ਕੁੱਟਮਾਰ ਕੀਤੀ।


DIsha

Content Editor

Related News