ਅੱਜ ਕੈਲਾਸ਼ ਮਾਨਸਰੋਵਰ ਯਾਤਰਾ ''ਤੇ ਜਾਣਗੇ ਰਾਹੁਲ ਗਾਂਧੀ
Friday, Aug 31, 2018 - 09:38 AM (IST)

ਨਵੀਂ ਦਿੱਲੀ— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅੱਜ ਤੋਂ ਚਾਰ ਦਿਨ ਦੀ ਕੈਲਾਸ਼ ਮਾਨਸਰੋਵਰ ਯਾਤਰਾ 'ਤੇ ਜਾਣਗੇ। ਬੁੱਧਵਾਰ ਨੂੰ ਪਾਰਟੀ ਸੂਤਰਾਂ ਨੇ ਦੱਸਿਆ ਕਿ ਰਾਹੁਲ ਸ਼ੁੱਕਰਵਾਰ ਤੋਂ ਚੀਨ ਦੇ ਰਸਤੇ ਆਪਣੀ ਯਾਤਰਾ ਸ਼ੁਰੂ ਕਰਣਗੇ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਗਾਂਧੀ ਦੀ ਇਹ ਧਾਰਮਿਕ ਯਾਤਰਾ 12 ਦਿਨਾਂ ਦੀ ਹੋਵੇਗੀ। ਉਹ 12 ਸਤੰਬਰ ਨੂੰ ਆਪਣੇ ਦੇਸ਼ ਲਈ ਰਵਾਨਾ ਹੋਣਗੇ।
ਚੋਣ ਸਭਾ ਦੌਰਾਨ ਕੀਤਾ ਸੀ ਐਲਾਨ
ਅਪ੍ਰੈਲ 2018 ਵਿਚ ਇਕ ਚੋਣ ਸਭਾ ਦੌਰਾਨ ਰਾਹੁਲ ਗਾਂਧੀ ਨੇ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਜਾਣ ਦਾ ਐਲਾਨ ਕੀਤਾ ਸੀ। ਕਾਂਗਰਸ ਦੀ ਰੈਲੀ ਵਿਚ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਪਿਛਲੇ ਦਿਨ੍ਹੀਂ ਉਨ੍ਹਾਂ ਦਾ ਜਹਾਜ਼ ਹਾਦਸੇ ਤੋਂ ਬੱਚ ਗਿਆ, ਇਸ ਲਈ ਕਰਨਾਟਕ ਚੋਣ ਤੋਂ ਬਾਅਦ ਉਹ ਛੁੱਟੀ ਲੈ ਰਹੇ ਹਨ। ਛੁੱਟੀ ਲੈ ਕੇ ਉਹ ਕੈਲਾਸ਼ ਮਾਨਸਰੋਵਰ ਦੀ ਯਾਤਰਾ 'ਤੇ ਜਾਣਗੇ। ਕੈਲਾਸ਼ ਮਾਨਸਰੋਵਰ ਦੀ ਯਾਤਰਾ ਨੂੰ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਸਾਫਟ ਹਿੰਦੂਤਵ ਵੱਲ ਝੁਕਾਅ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਬੀ.ਜੇ.ਪੀ. ਦੇ ਹਿੰਦੂਤਵ ਦੇ ਕਾਰਡ ਦਾ ਇਹ ਜਵਾਬ ਹੈ। ਗੁਜਰਾਤ ਚੋਣ ਦੌਰਾਨ ਵੀ ਕਾਂਗਰਸ ਵੱਲੋਂ ਕਿਹਾ ਗਿਆ ਸੀ ਕਿ ਰਾਹੁਲ ਗਾਂਧੀ ਸੱਚੇ ਸ਼ਿਵਭਗਤ ਹਨ। ਇਕ ਸ਼ਿਵਭਗਤ ਲਈ ਕੈਲਾਸ਼ ਮਾਨਸਰੋਵਰ ਦੀ ਯਾਤਰਾ ਸਭ ਤੋਂ ਪ੍ਰਮੁੱਖ ਯਾਤਰਾ ਮੰਨੀ ਜਾਂਦੀ ਹੈ।
ਕੀ ਹੈ ਇਸ ਯਾਤਰਾ ਦਾ ਮਹੱਤਵ
ਮਾਨਸਰੋਵਰ ਉਹ ਪਵਿੱਤਰ ਥਾਂ ਹੈ, ਜਿਸ ਨੂੰ ਸ਼ਿਵ ਦਾ ਧਾਮ ਮੰਨਿਆ ਜਾਂਦਾ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਮਾਨਸਰੋਵਰ ਕੋਲ ਸਥਿਤ ਕੈਲਾਸ਼ ਪਹਾੜ 'ਤੇ ਭਗਵਾਨ ਸ਼ਿਵ ਖੁਦ ਵਿਰਾਜਮਾਨ ਹਨ। ਮਾਨਸਰੋਵਰ ਸ਼ਬਦ ਮਾਨਸ ਅਤੇ ਸਰੋਵਰ ਨੂੰ ਮਿਲਾ ਕੇ ਬਣਿਆ ਹੈ ਜਿਸ ਦਾ ਸ਼ਾਬਦਿਕ ਮਤਲਬ ਹੁੰਦਾ ਹੈ - ਮਨ ਦਾ ਸਰੋਵਰ।