ਸਿੰਧੀਆ ਨੇ ਕੇਂਦਰੀ ਸੜਕ ਟਰਾਂਸਪੋਰਟ ਮੰਤਰੀ ਗਡਕਰੀ ਨੂੰ ਲਿਖੀ ਚਿੱਠੀ

01/05/2019 10:45:16 AM

ਸ਼ਿਵਪੁਰੀ (ਵਾਰਤਾ)— ਸਾਬਕਾ ਕੇਂਦਰੀ ਮੰਤਰੀ ਅਤੇ ਕਾਂਗਰਸ ਨੇਤਾ ਜਯੋਤੀਰਾਦਿਤਿਅ ਸਿੰਧੀਆ ਨੇ ਕੇਂਦਰੀ ਸੜਕ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਨਿਤਿਨ ਗਡਕਰੀ ਨੂੰ ਚਿੱਠੀ ਲਿਖੀ ਹੈ। ਚਿੱਠੀ ਵਿਚ ਉਨ੍ਹਾਂ ਨੇ ਗਡਕਰੀ ਨੂੰ ਸ਼ਿਵਪੁਰੀ ਜ਼ਿਲਾ ਹੈੱਡਕੁਆਰਟਰ ਦੇ ਬਾਈਪਾਸ ਹਾਈਵੇਅ ਦੇ ਨਿਰਮਾਣ ਕੰਮ 'ਚ ਹੋ ਰਹੀ ਦੇਰੀ ਦੇ ਮੱਦੇਨਜ਼ਰ ਲਿਖਿਆ। ਉਨ੍ਹਾਂ ਨੇ ਚਿੱਠੀ ਵਿਚ ਗਡਕਰੀ ਨੂੰ ਇਹ ਕੰਮ ਤੁਰੰਤ ਸ਼ੁਰੂ ਕਰਾਉਣ ਦੀ ਬੇਨਤੀ ਕੀਤੀ। ਗੁਨਾ ਸ਼ਿਵਪੁਰੀ ਸੰਸਦੀ ਖੇਤਰ ਤੋਂ ਸੰਸਦ ਮੈਂਬਰ ਸਿੰਧੀਆ ਨੇ ਕੱਲ ਇਹ ਚਿੱਠੀ ਗਡਕਰੀ ਨੂੰ ਲਿਖੀ ਹੈ। ਚਿੱਠੀ ਵਿਚ ਉਨ੍ਹਾਂ ਨੇ ਬੇਨਤੀ ਕੀਤੀ ਹੈ ਕਿ ਬਾਈਪਾਸ ਹਾਈਵੇਅ ਨਾ ਬਣ ਸਕਣ ਕਾਰਨ ਭਾਰੀ ਵਾਹਨਾਂ ਸਮੇਤ ਪੂਰੀ ਆਵਾਜਾਈ ਸ਼ਹਿਰ ਦੇ ਵਿਚੋਂ ਹੋ ਕੇ ਲੰਘਣ ਵਾਲੇ ਮਾਰਗ ਤੋਂ ਨਿਕਲਦੀ ਹੈ। ਇਸ ਵਜ੍ਹਾ ਕਰ ਕੇ ਹਾਦਸੇ ਅਤੇ ਨਾਗਰਿਕ ਪਰੇਸ਼ਾਨ ਹੁੰਦੇ ਹਨ। 

ਸਿੰਧੀਆ ਨੇ ਚਿੱਠੀ ਵਿਚ ਗਡਕਰੀ ਨੂੰ ਬੇਨਤੀ ਕੀਤੀ ਹੈ ਕਿ ਉਹ ਬਾਈਪਾਸ ਹਾਈਵੇਅ ਦਾ ਨਿਰਮਾਣ ਕੰਮ ਪੂਰਾ ਕਰਵਾ ਕੇ ਇਸ 'ਤੇ ਆਵਾਜਾਈ ਸ਼ੁਰੂ ਕਰਾਉਣ। ਇਸ ਨਾਲ ਖੇਤਰੀ ਨਾਗਰਿਕਾਂ ਨੂੰ ਰਾਹਤ ਮਿਲ ਸਕੇਗੀ। ਇਸ ਵਿਚ ਇਹ ਵੀ ਦੱਸਿਆ ਗਿਆ ਹੈ ਕਿ ਗਵਾਲੀਅਰ ਤੋਂ ਸ਼ਿਵਪੁਰੀ ਗੁਨਾ ਹੁੰਦੇ ਹੋਏ ਦੇਵਾਸ ਤੱਕ ਫੋਰਲੇਨ ਮਾਰਗ ਉਨ੍ਹਾਂ ਨੇ ਹੀ ਕੁਝ ਸਾਲ ਪਹਿਲਾਂ ਮਨਜ਼ੂਰ ਕਰਵਾਇਆ ਸੀ ਪਰ ਕੰਮ ਅਧੂਰਾ ਪਿਆ ਹੋਇਆ ਹੈ।


Related News