ਕੈਨੇਡੀਅਨ ਪ੍ਰਧਾਨ ਮੰਤਰੀ ਦਾ ਸੋਸ਼ਲ ਮੀਡੀਆ ''ਤੇ ਜੰਮ ਕੇ ਉੱਡ ਰਿਹੈ ਮਜ਼ਾਕ, ਇਹ ਹੈ ਕਾਰਨ

Tuesday, Jun 12, 2018 - 10:01 PM (IST)

ਨਵੀਂ ਦਿੱਲੀ— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸੋਸ਼ਲ ਮੀਡੀਆ 'ਤੇ ਲੋਕਾਂ ਦੇ ਦਿਲਾਂ ਦੀ ਧੜਕਨ ਬਣੇ ਹੋਏ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਟਵਿਟਰ 'ਤੇ ਕਦੋਂ ਟ੍ਰੈਂਡ ਹੋ ਜਾਣ ਇਸ ਬਾਰੇ ਕਿਸੇ ਨੂੰ ਨਹੀਂ ਪਤਾ ਤੇ ਨਾ ਹੀ ਇਹ ਕੋਈ ਵੱਡੀ ਗੱਲ ਹੈ। ਸੋਸ਼ਲ ਮੀਡੀਆ 'ਤੇ ਟਰੂਡੋ ਦੀ ਜ਼ਬਰਦਸਤ ਫੈਨ ਫਾਲੋਅਇੰਗ ਹੈ। ਪਰ ਇਸ ਵਾਰ ਟਵਿਟਰ ਯੂਜ਼ਰਸ ਨੇ ਉਨ੍ਹਾਂ ਨੂੰ ਜੰਮ ਕੇ ਘੇਰਿਆ ਤੇ ਉਨ੍ਹਾਂ ਦਾ ਮਜ਼ਾਕ ਉੱਡਾਇਆ ਹੈ।


ਪਿਛਲੇ ਹਫਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੇ ਅਮਰੀਕੀ ਰਾਸ਼ਟਰਪਤੀ ਜੀ-7 ਸੰਮੇਲਨ 'ਚ ਸਭ ਤੋਂ ਜ਼ਿਆਦਾ ਚਰਚਾ 'ਚ ਰਹੇ। ਹਾਲਾਂਕਿ ਟਵਿਟਰ 'ਤੇ ਟ੍ਰੈਂਡ ਹੋਣ ਦਾ ਕਾਰਨ ਟਰੰਪ ਵਲੋਂ ਉਨ੍ਹਾਂ ਕਮਜ਼ੋਰ ਤੇ ਬੇਈਮਾਨ ਕਹਿਣਾ ਨਹੀਂ ਸੀ, ਬਲਕਿ ਲੋਕਾਂ ਨੇ ਦਾਅਵਾ ਕੀਤਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਨਕਲੀ ਆਈਬ੍ਰੋ ਲਗਾ ਕੇ ਜੀ-7 ਸੰਮੇਲਨ 'ਚ ਹਿੱਸਾ ਲਿਆ ਸੀ।


ਕਈ ਲੋਕਾਂ ਨੇ ਟਵਿਟਰ 'ਤੇ ਲਿਖਿਆ ਕਿ ਟਰੂਡੋ ਨਕਲੀ ਆਈਬ੍ਰੋ ਲਗਾ ਕੇ ਸੰਮੇਲਨ 'ਚ ਹਿੱਸਾ ਲੈਣ ਪਹੁੰਚੇ ਸਨ। ਉਥੇ ਕਈ ਲੋਕਾਂ ਦਾ ਮੰਨਣਾ ਹੈ ਕਿ ਕਿਸੇ ਫੋਟੋਗ੍ਰਾਫਰ ਨੇ ਚਲਾਕੀ ਕੀਤੀ ਹੈ ਤੇ ਕਈ ਇਸ ਨੂੰ ਟਰੂਡੋ ਦਾ ਆਈ ਐਕਸਪ੍ਰੈਸ਼ਨ ਦੱਸ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ ਤੇ ਸੋਸ਼ਲ ਮੀਡੀਆ 'ਤੇ ਲੋਕਾਂ ਨੇ ਜਸਟਿਨ ਟਰੂਡੋ ਦਾ ਜੰਮ ਕੇ ਮਜ਼ਾਕ ਉੱਡਾਇਆ ਹੈ।

 


Related News