ਕੈਨੇਡਾ ਦਾ ਦਾਅਵਾ : ਟਰੂਡੋ ਨੇ ਪੀ.ਐੱਮ.ਮੋਦੀ ਨਾਲ ਗੱਲਬਾਤ ''ਚ ਚੁੱਕਿਆ ਕਿਸਾਨ ਅੰਦੋਲਨ ਦਾ ਮੁੱਦਾ (ਵੀਡੀਓ)

Friday, Feb 12, 2021 - 06:12 PM (IST)

ਕੈਨੇਡਾ ਦਾ ਦਾਅਵਾ : ਟਰੂਡੋ ਨੇ ਪੀ.ਐੱਮ.ਮੋਦੀ ਨਾਲ ਗੱਲਬਾਤ ''ਚ ਚੁੱਕਿਆ ਕਿਸਾਨ ਅੰਦੋਲਨ ਦਾ ਮੁੱਦਾ (ਵੀਡੀਓ)

ਇੰਟਰਨੈਸ਼ਨਲ ਡੈਸਕ (ਬਿਊਰੋ): ਭਾਰਤ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਇਕ ਵਾਰ ਫਿਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵਿਵਾਦਾਂ ਵਿਚ ਆ ਗਏ ਹਨ। ਕੈਨੇਡਾ ਨੇ ਦਾਅਵਾ ਕੀਤਾ ਹੈ ਕਿ ਟਰੂਡੋ ਨੇ ਕਿਹਾ ਹੈ ਕਿ ਉਹਨਾਂ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਫੋਨ 'ਤੇ ਗੱਲਬਾਤ ਹੋਈ ਅਤੇ ਇਸ ਦੌਰਾਨ ਦੋਹਾਂ ਨੇਤਾਵਾਂ ਨੇ ਲੋਕਤੰਤਰੀ ਸਿਧਾਂਤਾਂ ਲਈ ਦੋਹਾਂ ਦੇਸ਼ਾਂ ਦੀ ਵਚਨਬੱਧਤਾ, ਹਾਲੀਆ ਪ੍ਰਦਰਸ਼ਨਾਂ ਅਤੇ ਗੱਲਬਾਤ ਦੇ ਜ਼ਰੀਏ ਮੁੱਦਿਆਂ ਦੇ ਹੱਲ ਦੇ ਮਹੱਤਵ 'ਤੇ ਚਰਚਾ ਹੋਈ। ਟਰੂਡੋ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਫੋਨ ਕੀਤਾ ਸੀ। ਟਰੂਡੋ ਨੇ ਟਵੀਟ ਕੀਤਾ ਕਿ ਮੋਦੀ ਨਾਲ ਕਈ ਮੁੱਦਿਆਂ 'ਤੇ ਮੇਰੀ ਚੰਗੀ ਗੱਲਬਾਤ ਹੋਈ ਅਤੇ ਅਸੀਂ ਅੱਗੇ ਵੀ ਸੰਪਰਕ ਵਿਚ ਰਹਿਣ 'ਤੇ ਸਹਿਮਤੀ ਜ਼ਾਹਰ ਕੀਤੀ।

PunjabKesari

ਗੱਲਬਾਤ ਜ਼ਰੀਏ ਮੁੱਦਿਆਂ ਦੇ ਹੱਲ ਦੇ ਮਹੱਤਵ 'ਤੇ ਚਰਚਾ
ਕੈਨੇਡਾ ਦੇ ਪ੍ਰਧਾਨ ਮੰਤਰੀ ਦਫਤਰ ਨੇ ਇਕ ਬਿਆਨ ਵਿਚ ਭਾਰਤ ਵਿਚ ਜਾਰੀ ਕਿਸਾਨਾਂ ਦੇ ਪ੍ਰਦਰਸ਼ਨ ਦੇ ਬਾਰੇ ਕਿਹਾ ਕਿ ਦੋਹਾਂ ਨੇਤਾਵਾਂ ਨੇ ਲੋਕਤੰਤਰੀ ਸਿਧਾਂਤਾਂ ਲਈ ਕੈਨੇਡਾ ਅਤੇ ਭਾਰਤ ਦੀ ਵਚਨਬੱਧਤਾ, ਹਾਲੀਆ ਪ੍ਰਦਰਸ਼ਨਾਂ ਅਤੇ ਗੱਲਬਾਤ ਜ਼ਰੀਏ ਮੁੱਦਿਆਂ ਦੇ ਹੱਲ ਦੇ ਮਹੱਤਵ 'ਤੇ ਚਰਚਾ ਕੀਤੀ। ਟਰੂਡੋ ਨੇ ਦਸੰਬਰ ਵਿਚ ਕਿਹਾ ਸੀਕਿ ਕੈਨੇਡਾ ਹਮੇਸ਼ਾ ਸ਼ਾਂਤੀਪੂਰਨ ਪ੍ਰਦਰਸ਼ਨ ਦਾ ਸਮਰਥਨ ਕਰਦਾ ਰਹੇਗਾ ਅਤੇ ਨਾਲ ਹੀ ਉਹਨਾਂ ਨੇ ਸਥਿਤੀ ਸਬੰਧੀ ਚਿੰਤਾ ਵੀ ਜ਼ਾਹਰ ਕੀਤੀ ਸੀ। ਭਾਰਤ ਨੇ ਇਸ ਮਗਰੋਂ ਕੈਨੇਡਾ ਦੇ ਹਾਈ ਕਮਿਸ਼ਨਰ ਨਾਦਿਰ ਪਟੇਲ ਨੂੰ ਤਲਬ ਕੀਤਾ ਸੀ ਅਤੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਟਰੂਡੋ ਅਤੇ ਉਹਨਾਂ ਦੀ ਕੈਬਨਿਟ ਦੇ ਹੋਰ ਮੈਂਬਰਾਂ ਵੱਲੋਂ ਕਿਸਾਨਾਂ ਦੇ ਪ੍ਰਦਰਸ਼ਨ ਸੰਬੰਧੀ ਕੀਤੀ ਗਈ ਟਿੱਪਣੀ ਦੇਸ਼ ਦੇ ਅੰਦਰੂਨੀ ਮਾਮਲਿਆਂ ਵਿਚ ਇਕ ਅਸਵੀਕਾਰਯੋਗ ਦਖਲ ਹੈ ਅਤੇ ਜੇਕਰ ਇਹ ਜਾਰੀ ਰਿਹਾ ਤਾਂ ਇਸ ਦਾ ਦੋ-ਪੱਖੀ ਸੰਬੰਧਾਂ 'ਤੇ ਡੂੰਘਾ ਅਸਰ ਪਵੇਗਾ।

 

ਪੜ੍ਹੋ ਇਹ ਅਹਿਮ ਖ਼ਬਰ- ਨਿਊਜ਼ੀਲੈਂਡ ਦੇ ਸੰਸਦ ਮੈਂਬਰ ਨੇ 'ਟਾਈ' ਲਾਉਣ ਵਿਰੁੱਧ ਜਿੱਤੀ ਲੜਾਈ

ਭਾਰਤ ਵੱਲੋਂ ਜਾਰੀ ਪੂਰੇ ਬਿਆਨ ਵਿਚ ਪ੍ਰਦਰਸ਼ਨ ਦਾ ਜ਼ਿਕਰ ਨਹੀਂ
ਭਾਰਤ ਵੱਲੋਂ ਜਾਰੀ ਪੂਰੇ ਬਿਆਨ ਵਿਚ ਕਿਤੇ ਵੀ ਕੈਨੇਡਾ ਦੇ ਪੀ.ਐੱਮ. ਟਰੂਡੋ ਦੇ ਕਿਸਾਨਾਂ ਦੇ ਮੁੱਦੇ ਨੂੰ ਚੁੱਕਣ ਦਾ ਜ਼ਿਕਰ ਨਹੀਂ ਹੈ। ਉੱਧਰੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਟਰੂਡੋ ਨੇ ਕਿਸਾਨਾਂ ਦੇ ਪ੍ਰਦਰਸ਼ਨ ਦੇ ਮੁੱਦੇ ਨੂੰ ਮੋਦੀ ਸਾਹਮਣੇ ਚੁੱਕਿਆ ਸੀ। ਜੇਕਰ ਟਰੂਡੋ ਨੇ ਇਸ ਗੱਲਬਾਤ ਵਿਚ ਕਿਸਾਨਾਂ ਦੇ ਮੁੱਦੇ ਨੂੰ ਚੁੱਕਿਆ ਹੈ ਤਾਂ ਅਜਿਹਾ ਪਹਿਲੀ ਵਾਰ ਹੋਵੇਗਾ ਜਦੋਂ ਉਹਨਾਂ ਨੇ ਦੋ-ਪੱਖੀ ਗੱਲਬਾਤ ਵਿਚ ਇਸ ਪ੍ਰਦਰਸ਼ਨ ਨੂੰ ਵੀ ਸ਼ਾਮਲ ਕੀਤਾ ਹੈ। ਗੌਰਤਲਬ ਹੈਕਿ ਭਾਰਤ ਦੇ ਵਿਰੋਧ ਦੇ ਬਾਵਜੂਦ ਟਰੂਡੋ ਕਿਸਾਨਾਂ ਦੇ ਪ੍ਰਦਰਸ਼ਨ ਦਾ ਸਮਰਥਨ ਕਰ ਰਹੇ ਹਨ। ਉਹਨਾਂ ਨੇ ਭਾਰਤ ਸਰਕਾਰ ਅਤੇ ਕਿਸਾਨਾਂ ਵਿਚਕਾਰ ਗੱਲਬਾਤ ਸ਼ੁਰੂ ਹੋਣ ਦਾ ਸਵਾਗਤ ਕੀਤਾ ਸੀ।

ਨੋਟ- ਟਰੂਡੋ ਨੇ ਪੀ.ਐੱਮ.ਮੋਦੀ ਨਾਲ ਗੱਲਬਾਤ 'ਚ ਚੁੱਕਿਆ ਕਿਸਾਨ ਅੰਦੋਲਨ ਦਾ ਮੁੱਦਾ, ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News