ਕੇਂਦਰ ਨੇ ਜਸਟਿਸ RP ਦੇਸਾਈ ਨੂੰ ਪ੍ਰੈੱਸ ਕੌਂਸਲ ਆਫ਼ ਇੰਡੀਆ ਦੀ ਚੇਅਰਪਰਸਨ ਕੀਤਾ ਨਿਯੁਕਤ
Friday, Jun 17, 2022 - 11:56 PM (IST)
ਨਵੀਂ ਦਿੱਲੀ-ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਰੰਜਨਾ ਪ੍ਰਕਾਸ਼ ਦੇਸਾਈ ਸ਼ੁੱਕਰਵਾਰ ਨੂੰ ਪ੍ਰੈੱਸ ਕੌਂਸਲ ਆਫ਼ ਇੰਡੀਆ (ਪੀ.ਸੀ.ਆਈ.) ਦੇ ਚੇਅਰਪਰਸਨ ਬਣ ਗਏ ਹਨ। ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੀ ਉਹ ਪਹਿਲੀ ਮਹਿਲਾ ਹਨ। ਸਰਕਾਰ ਨੇ ਅਧਿਕਾਰਤ ਤੌਰ 'ਤੇ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ। ਇਸ ਸਬੰਧ 'ਚ ਇਕ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਵੱਲੋਂ ਗਜ਼ਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। 72 ਸਾਲਾ ਦੇਸਾਈ ਦੀ ਨਿਯੁਕਤੀ ਨੂੰ ਬੀਤੇ ਮੰਗਲਵਾਰ ਨੂੰ ਇਕ ਕਮੇਟੀ ਨੇ ਹਰੀ ਝੰਡੀ ਦੇ ਦਿੱਤੀ ਸੀ।
ਇਹ ਵੀ ਪੜ੍ਹੋ : ਰੂਸ ਦੇ ਹਮਲਿਆਂ ਦਰਮਿਆਨ ਯੂਕ੍ਰੇਨ ਨੂੰ ਮਿਲਿਆ EU 'ਚ ਸ਼ਾਮਲ ਹੋਣ ਦਾ ਸੰਭਾਵਿਤ ਰਸਤਾ
ਕਮੇਟੀ 'ਚ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪੀ.ਸੀ.ਆਈ. ਮੈਂਬਰ ਪ੍ਰਕਾਸ਼ ਦੂਬੇ ਸ਼ਾਮਲ ਸਨ।ਇਸ ਤੋਂ ਪਹਿਲਾਂ ਜਸਟਿਸ ਚੰਦਰਮੌਲੀ ਕੁਮਾਰ ਪ੍ਰਸਾਦ (ਸੇਵਾਮੁਕਤ) ਪੀ.ਸੀ.ਆਈ. ਦੇ ਪ੍ਰਧਾਨ ਸਨ। ਆਪਣਾ ਕਾਰਜਕਾਲ ਪੂਰਾ ਕਰਨ ਅਤੇ ਪਿਛਲੇ ਸਾਲ ਨਵੰਬਰ 'ਚ ਅਹੁਦਾ ਛੱਡਣ ਤੋਂ ਬਾਅਦ ਇਹ ਅਹੁਦਾ ਖਾਲੀ ਪਿਆ ਸੀ। ਹੁਣ ਇਸ 'ਤੇ ਜਸਟਿਸ ਰੰਜਨਾ ਦੇਸਾਈ ਦੀ ਨਿਯੁਕਤੀ ਕੀਤੀ ਗਈ ਹੈ।
ਇਹ ਵੀ ਪੜ੍ਹੋ : ਅੰਮ੍ਰਿਤ ਮਾਨ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕਿਹਾ- ਆਪਣੀ ਇੰਡਸਟਰੀ ਨੂੰ ਹੈ ਯੂਨਿਟੀ ਦੀ ਲੋੜ
ਕੌਣ ਹਨ ਜਸਟਿਸ ਰੰਜਨਾ ਦੇਸਾਈ
ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਦਾ ਜਨਮ 30 ਅਕਤੂਬਰ 1949 ਨੂੰ ਹੋਇਆ ਸੀ। ਉਨ੍ਹਾਂ ਨੇ 1970 'ਚ ਐਲਫਿੰਸਟਨ ਕਾਲਜ ਮੁੰਬਈ ਤੋਂ ਬੈਚਲਰ ਆਫ਼ ਆਰਟਸ ਅਤੇ 1973 'ਚ ਸਰਕਾਰੀ ਲਾਅ ਕਾਲਜ, ਮੁੰਬਈ ਤੋਂ ਬੈਚਲਰ ਆਫ਼ ਲਾਅ ਪਾਸ ਕੀਤੀ ਸੀ। ਉਹ ਸੁਪਰੀਮ ਕੋਰਟ ਦੀ ਸਾਬਕਾ ਜੱਜ ਰਹਿ ਚੁੱਕੀ ਹੈ। 13 ਸਤੰਬਰ 2011 ਨੂੰ ਉਹ ਇਸ ਅਹੁਦੇ 'ਤੇ ਨਿਯੁਕਤ ਹੋਏ ਸਨ। ਇਸ ਤੋਂ ਇਲਾਵਾ 72 ਸਾਲਾ ਜਸਟਿਸ ਦੇਸਾਈ ਬੰਬੇ ਹਾਈ ਕੋਰਟ ਦੇ ਸਾਬਕਾ ਜੱਜ ਹਨ। ਜਸਟਿਸ ਰੰਜਨਾ ਦੇਸਾਈ ਨੇ ਹਾਲ ਹੀ 'ਚ ਜੰਮੂ-ਕਸ਼ਮੀਰ 'ਤੇ ਹੱਦਬੰਦੀ ਕਮਿਸ਼ਨ ਦੀ ਅਗਵਾਈ ਕੀਤੀ ਸੀ। ਜਿਸ ਨੂੰ ਕੇਂਦਰ ਸ਼ਾਸਤ ਪ੍ਰਦੇਸ਼ ਦੇ ਵਿਧਾਨ ਸਭਾ ਖੇਤਰਾਂ ਨੂੰ ਮੁੜ ਬਣਾਉਣ ਲਈ ਸਥਾਪਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਬਿਹਾਰ ਦੇ 12 ਜ਼ਿਲ੍ਹਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ, ਫੇਸਬੁੱਕ, ਵਟਸਐਪ ਸਮੇਤ ਕਈ ਐਪਸ ਬੈਨ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ