ਕੇ. ਵਿਨੋਦ ਚੰਦਰਨ ਸੁਪਰੀਮ ਕੋਰਟ ਦੇ ਜੱਜ ਨਿਯੁਕਤ
Monday, Jan 13, 2025 - 11:05 PM (IST)
ਨਵੀਂ ਦਿੱਲੀ, (ਭਾਸ਼ਾ)- ਪਟਨਾ ਹਾਈ ਕੋਰਟ ਦੇ ਮੁੱਖ ਜੱਜ ਕੇ. ਵਿਨੋਦ ਚੰਦਰਨ ਨੂੰ ਸੋਮਵਾਰ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਕਾਲੇਜੀਅਮ ਨੇ 7 ਜਨਵਰੀ ਨੂੰ ਜਸਟਿਸ ਚੰਦਰਨ ਦੇ ਨਾਂ ਦੀ ਸਿਫ਼ਾਰਸ਼ ਕੀਤੀ ਸੀ।
ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਮਵਾਰ ਨੂੰ ‘ਐਕਸ’ ’ਤੇ ਇਕ ਪੋਸਟ ’ਚ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕੀਤਾ। ਜਸਟਿਸ ਚੰਦਰਨ ਦੇ ਸਹੁੰ ਚੁੱਕਣ ਦੇ ਨਾਲ ਹੀ ਸੁਪਰੀਮ ਕੋਰਟ ਵਿਚ ਸੇਵਾ ਨਿਭਾਅ ਰਹੇ ਮੈਂਬਰਾਂ ਦੀ ਗਿਣਤੀ ਵੱਧ ਕੇ 33 ਹੋ ਜਾਵੇਗੀ। ਹਾਲਾਂਕਿ, ਚੀਫ ਜਸਟਿਸ ਸਮੇਤ ਇਸ ਦੀ ਪ੍ਰਵਾਨਿਤ ਗਿਣਤੀ 34 ਹੈ।