ਰਾਮ ਮੰਦਿਰ ਬਾਰੇ ਫ਼ੈਸਲਾ ਦੇਣ ਵਾਲੇ ਜੱਜ ਵੀ ਬਣਨਗੇ ਪ੍ਰਾਣ ਪ੍ਰਤਿਸ਼ਠਾ ਦੇ ਗਵਾਹ
Saturday, Jan 20, 2024 - 03:49 AM (IST)

ਨਵੀਂ ਦਿੱਲੀ (ਏਜੰਸੀਆਂ)- ਰਾਮ ਜਨਮ ਭੂਮੀ-ਬਾਬਰੀ ਮਸਜਿਦ ਮਾਮਲੇ ’ਚ ਫੈਸਲਾ ਦੇਣ ਵਾਲੀ ਸੰਵਿਧਾਨਕ ਬੈਂਚ ਦਾ ਹਿੱਸਾ ਰਹੇ 5 ਜੱਜ ਹੁਣ ਰਾਮ ਲੱਲਾ ਦੀ ‘ਪ੍ਰਾਣ ਪ੍ਰਤਿਸ਼ਠਾ’ ਦੇ ਗਵਾਹ ਹੋਣਗੇ। ਰਾਮ ਜਨਮ ਭੂਮੀ ਮਾਮਲੇ ’ਚ ਫੈਸਲਾ ਦੇਣ ਵਾਲੇ ਬੈਂਚ ਦੀ ਅਗਵਾਈ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਨੇ ਕੀਤੀ ਸੀ। ਇਸ ਤੋਂ ਇਲਾਵਾ ਇਕ ਹੋਰ ਸਾਬਕਾ ਸੀ. ਜੇ. ਆਈ. ਐੱਸ. ਏ. ਬੋਬੜੇ, ਮੌਜੂਦਾ ਸੀ. ਜੇ. ਆਈ. ਡੀ. ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ. ਅਬਦੁਲ ਨਜ਼ੀਰ ਵੀ ਇਸ ਬੈਂਚ ਦਾ ਹਿੱਸਾ ਸਨ। ‘ਲਾਅ ਟੂਡੇ’ ਦੀ ਰਿਪੋਰਟ ਅਨੁਸਾਰ ‘ਪ੍ਰਾਣ ਪ੍ਰਤਿਸ਼ਠਾ’ ਸਮਾਗਮ ਲਈ ਪੂਰੇ ਦੇਸ਼ ਤੋਂ 50 ਚੋਟੀ ਦੇ ਵਕੀਲਾਂ ਅਤੇ ਜੱਜਾਂ ਨੂੰ ਸੱਦਾ ਦਿੱਤਾ ਗਿਆ ਹੈ। ਇਨ੍ਹਾਂ ਵਿਚ ਕਈ ਸਾਬਕਾ ਚੀਫ਼ ਜਸਟਿਸ ਵੀ ਸ਼ਾਮਲ ਹਨ। ਖਾਸ ਤੌਰ ’ਤੇ 9 ਨਵੰਬਰ 2019 ਨੂੰ ਰਾਮ ਜਨਮ ਭੂਮੀ ਮਾਮਲੇ ’ਚ ਫੈਸਲਾ ਦੇਣ ਵਾਲੇ ਜੱਜਾਂ ਦੀ ਮੌਜੂਦਗੀ ਅਹਿਮ ਰਹੇਗੀ।
ਇਹ ਖ਼ਬਰ ਵੀ ਪੜ੍ਹੋ - Big Breaking: ਪੰਜਾਬ ਦੇ ਸਕੂਲਾਂ 'ਚ 22 ਜਨਵਰੀ ਨੂੰ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਹ ਸਕੂਲ
2019 ’ਚ ਸੁਣਾਇਆ ਸੀ ਫ਼ੈਸਲਾ
2019 ਵਿੱਚ ਸੁਪਰੀਮ ਕੋਰਟ ਦੇ ਫ਼ੈਸਲੇ ਪਿੱਛੋਂ ਸਰਕਾਰ ਵੱਲੋਂ ਇਕ ਟਰੱਸਟ ਬਣਾਇਆ ਗਿਆ ਸੀ। ਚੰਪਤ ਰਾਏ ਤੇ ਨ੍ਰਿਪੇਂਦਰ ਮਿਸ਼ਰਾ ਵਰਗੇ ਵਿਅਕਤੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਵਿਚ ਸ਼ਾਮਲ ਹਨ। ਉਨ੍ਹਾਂ ਦੀ ਦੇਖ-ਰੇਖ ਹੇਠ ਮੰਦਿਰ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ - ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ ਹੀ ਰਾਮਲਲਾ ਦੀ ਫ਼ੋਟੋ ਵਾਇਰਲ ਹੋਣ 'ਤੇ ਨਾਰਾਜ਼ ਹੋਇਆ ਟਰੱਸਟ, ਲੈ ਸਕਦੈ ਵੱਡਾ ਐਕਸ਼ਨ
ਇਕ ਜੱਜ ਹੈ ਸੰਸਦ ਮੈਂਬਰ, ਦੂਜਾ ਹੈ ਰਾਜਪਾਲ
ਦੱਸਣਯੋਗ ਹੈ ਕਿ ਰਾਮ ਮੰਦਰ ਦਾ ਫ਼ੈਸਲਾ ਦੇਣ ਵਾਲੀ ਬੈਂਚ ਦਾ ਹਿੱਸਾ ਰਹੇ ਸਾਬਕਾ ਚੀਫ ਜਸਟਿਸ ਰੰਜਨ ਗੋਗੋਈ ਇਸ ਸਮੇਂ ਰਾਜ ਸਭਾ ਦੇ ਮੈਂਬਰ ਹਨ ਤੇ ਬੈਂਚ ਦਾ ਹਿੱਸਾ ਰਹੇ ਜਸਟਿਸ ਅਬਦੁਲ ਨਜ਼ੀਰ ਇਸ ਸਮੇਂ ਆਂਧਰਾ ਪ੍ਰਦੇਸ਼ ਦੇ ਰਾਜਪਾਲ ਹਨ।
ਇਹ ਖ਼ਬਰ ਵੀ ਪੜ੍ਹੋ - ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਦੇ ਮੌਕੇ Reliance Industries ਦਾ ਵੱਡਾ ਫ਼ੈਸਲਾ, ਕੀਤਾ ਇਹ ਐਲਾਨ
ਫਲਾਹਰੀ ਬਾਬਾ ਹੁਣ 34 ਸਾਲ ਬਾਅਦ ਕਰਨਗੇ ਭੋਜਨ
ਯੂ.ਪੀ. ਦੇ ਉਨਾਓ ਜ਼ਿਲੇ ਦੇ ਰਹਿਣ ਵਾਲੇ ਲਕਸ਼ਮੀ ਸਵਰੂਪ ਬ੍ਰਹਮਚਾਰੀ ਉਰਫ ਫਲਾਹਰੀ ਬਾਬਾ ਅੱਜਕਲ ਸੁਰਖੀਆਂ ’ਚ ਹਨ। ਉਨ੍ਹਾਂ ਨੂੰ ਰਾਮ ਮੰਦਰ ਅੰਦੋਲਨ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ। ਜੇਲ ਵਿੱਚ ਰਹਿੰਦਿਆਂ ਉਨ੍ਹਾਂ ਸਹੁੰ ਚੁੱਕੀ ਸੀ ਕਿ ਜਦੋਂ ਤੱਕ ਭਗਵਾਨ ਸ਼੍ਰੀ ਰਾਮ ਜੀ ਦਾ ਮੰਦਰ ਨਹੀਂ ਬਣ ਜਾਂਦਾ, ਉਦੋਂ ਤੱਕ ਉਹ ਭੋਜਨ ਨਹੀਂ ਕਰਨਗੇ ਤੇ ਸਿਰਫ ਫਲ ਹੀ ਖਾਣਗੇ। ਉਹ ਪਿਛਲੇ 34 ਸਾਲਾਂ ਤੋਂ ਫਲਾਂ ’ਤੇ ਹੀ ਨਿਰਭਰ ਹਨ, ਇਸੇ ਕਰ ਕੇ ਉਨ੍ਹਾਂ ਨੂੰ ਫਲਾਹਾਰੀ ਬਾਬਾ ਵੀ ਕਿਹਾ ਜਾਂਦਾ ਹੈ। ਹੁਣ ਉਨ੍ਹਾਂ ਦੇ ਵਾਅਦੇ ਨੂੰ ਪੂਰਾ ਕਰਨ ਦਾ ਸਮਾਂ ਆ ਗਿਆ ਹੈ। ਰਾਮਲੱਲਾ ਦੇ ਭੋਗ ਉਪਰੰਤ ਫਲਹਾਰੀ ਬਾਬਾ ਭੋਜਨ ਛਕਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8