ਜੱਜ ਜੋਯਮਾਲਿਆ ਬਾਗਚੀ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ

Monday, Mar 17, 2025 - 11:56 AM (IST)

ਜੱਜ ਜੋਯਮਾਲਿਆ ਬਾਗਚੀ ਨੇ ਸੁਪਰੀਮ ਕੋਰਟ ਦੇ ਜੱਜ ਵਜੋਂ ਚੁੱਕੀ ਸਹੁੰ

ਨਵੀਂ ਦਿੱਲੀ- ਜੱਜ ਜੋਯਮਾਲਿਆ ਬਾਗਚੀ ਨੇ ਸੋਮਵਾਰ ਨੂੰ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕੀ। ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਸੰਜੀਵ ਖੰਨਾ ਨੇ ਹੋਰ ਸਾਰੇ ਜੱਜਾਂ ਦੀ ਮੌਜੂਦਗੀ 'ਚ ਉਨ੍ਹਾਂ ਨੂੰ ਸਹੁੰ ਚੁਕਾਈ। ਸੁਪਰੀਮ ਕੋਰਟ ਕੰਪਲੈਕਸ 'ਚ ਆਯੋਜਿਤ ਸਹੁੰ ਚੁੱਕ ਸਮਾਰੋਹ 'ਚ ਉੱਥੇ ਦੇ ਹੋਰ ਜੱਜਾਂ ਤੋਂ ਇਲਾਵਾ ਹੋਰ ਵਿਸ਼ੇਸ਼ ਲੋਕ ਮੌਜੂਦ ਸਨ। ਜੱਜ ਬਾਗਚੀ ਦੇ ਸਹੁੰ ਚੁੱਕ ਸਮਾਰੋਹ ਦੇ ਨਾਲ ਹੀ ਸੁਪਰੀਮ ਕੋਰਟ ਲਈ ਮਨਜ਼ੂਰ 34 ਜੱਜਾਂ ਦੀ ਗਿਣਤੀ ਦੇ ਮੁਕਾਬਲੇ ਜੱਜਾਂ ਦੀ ਗਿਣਤੀ 33 ਹੋ ਗਈ। ਜੱਜ ਬਾਗਚੀ 2 ਅਕਤੂਬਰ 2031 ਨੂੰ ਸੇਵਾਮੁਕਤ ਹੋਣਗੇ, ਉਸ ਤੋਂ ਪਹਿਲੇ ਉਹ ਮਈ (2031) 'ਚ ਭਾਰਤ ਦੇ ਚੀਫ਼ ਜਸਟਿਸ  ਬਣ ਸਕਦੇ ਹਨ। ਜੱਜ ਖੰਨਾ ਦੀ ਅਗਵਾਈ  ਵਾਲੇ ਜੱਜ ਭੂਸ਼ਣ ਆਰ. ਗਵਈ, ਜੱਜ ਸੂਰੀਆ ਕਾਂਤ, ਜੱਜ ਅਭੈ ਐੱਸ. ਓਕਾ ਅਤੇ ਜੱਜ ਵਿਕਰਮ ਨਾਥ ਦੇ ਕਾਲੇਜ਼ੀਅਮ ਨੇ 6 ਮਾਰਚ ਨੂੰ ਨਿਯੁਕਤੀ ਦੀ ਸਿਫ਼ਾਰਿਸ਼ ਲਈ ਮੁਲਾਂਕਣ ਕਰਦੇ ਸਮੇਂ ਜੱਜ ਅਹੁਦੇ ਦੇ ਸੰਭਾਵਿਤ ਉਮੀਦਵਾਰਾਂ ਦੀ ਯੋਗਤਾ, ਇਮਾਨਦਾਰੀ ਅਤੇ ਨਿਆਇਕ ਸਮਰੱਥਾ ਤੋਂ ਇਲਾਵਾ ਖੇਤਰੀ ਪ੍ਰਤੀਨਿਧੀਤੱਵ ਆਦਿ ਪਹਿਲੂਆਂ 'ਤੇ ਵੀ ਵਿਚਾਰ ਕੀਤਾ। 

ਜੱਜ ਬਾਗਚੀ ਨੂੰ ਬਤੌਰ ਹਾਈ ਕੋਰਟ ਦੇ ਜੱਜ, ਕਾਨੂੰਨ ਦੇ ਵੱਖ-ਵੱਖ ਖੇਤਰਾਂ 'ਚ 13 ਸਾਲਾਂ ਦਾ ਵਿਆਪਕ ਅਨੁਭਵ ਪ੍ਰਾਪਤ ਹੈ। ਉਨ੍ਹਾਂ ਨੂੰ ਜੂਨ 2011 'ਚ ਕਲਕੱਤਾ ਹਾਈ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆ। ਜਨਵਰੀ 2021 'ਚ ਉਨ੍ਹਾਂ ਨੂੰ ਆਂਧਰਾ ਪ੍ਰਦੇਸ਼ ਹਾਈ ਕੋਰਟ ਟਰਾਂਸਫਰ ਕਰ ਦਿੱਤਾ ਗਿਆ ਅਤੇ ਫਿਰ ਨਵੰਬਰ 2021 'ਚ ਉਨ੍ਹਾਂ ਨੂੰ ਕਲਕੱਤਾ ਹਾਈ ਕੋਰਟ 'ਚ ਵਾਪਸ ਭੇਜ ਦਿੱਤਾ ਗਿਆ। ਕੇਂਦਰ ਸਰਕਾਰ ਨੇ 10 ਮਾਰਚ ਨੂੰ ਜੱਜ ਬਾਗਚੀ ਦੇ ਸੁਪਰੀਮ ਕੋਰਟ ਦਾ ਜੱਜ ਅਹੁਦੇ 'ਤੇ ਨਿਯੁਕਤੀ ਦਾ ਐਲਾਨ ਕੀਤਾ ਸੀ। ਕੇਂਦਰੀ ਕਾਨੂੰਨ ਅਤੇ ਨਿਆਂ ਮੰਤਰਾਲਾ ਦੇ ਨਿਆਂ ਵਿਭਾਗ ਵਲੋਂ 10 ਮਾਰਚ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਕਲਕੱਤਾ ਹਾਈ ਕੋਰਟ ਦੇ ਜੱਜ ਬਾਗਚੀ ਦੀ ਤਰੱਕੀ ਸੰਬੰਧੀ ਐਲਾਨ ਕੀਤਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News