ਜੇ.ਪੀ. ਨੱਡਾ ਨੇ ਕਾਂਗਰਸ ''ਤੇ ਵਿੰਨ੍ਹੇ ਤਿੱਖੇ ਨਿਸ਼ਾਨੇ; ਕਿਹਾ - ਮਾਂ, ਪੁੱਤ ਤੇ ਧੀ ਦੀ ਹੈ ਪਾਰਟੀ

Wednesday, Jun 14, 2023 - 02:48 AM (IST)

ਨੂਰਪੁਰ (ਜਿਨੇਸ਼/ਰੁਸ਼ਾਂਤ): ਕਾਂਗਰਸ ਹੁਣ ਸਿਰਫ਼ ਮਾਂ, ਪੁੱਤ ਤੇ ਧੀ ਦੀ ਪਾਰਟੀ ਬਣ ਕੇ ਰਹਿ ਗਈ ਹੈ। ਭਾਜਪਾ ਪੂਰੇ ਦੇਸ਼ ਵਿਚ ਪਰਿਵਾਰਵਾਦ ਨਾਲ ਲੜ ਰਹੀ ਹੈ। ਇਹ ਗੱਲ ਸੋਮਵਾਰ ਨੂੰ ਜਸੂਰ ਵਿਚ ਆਯੋਜਿਤ ਜਨਸਭਾ ਨੂੰ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਪ੍ਰਧਾਨ ਜੇ.ਪੀ. ਨੱਡਾ ਨੇ ਕਹੀ। ਨੱਡੇ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕਾਂਗਰਸ ਪਾਰਟੀ ਦਾ ਯੁਵਰਾਜ ਇੰਗਲੈਂਡ ਵਿਚ ਜਿਸ ਨੇ ਭਾਰਤ 'ਤੇ ਕਈ ਸਾਲ ਰਾਜ ਕੀਤਾ, ਜਾ ਕੇ ਦੇਸ਼ ਦੇ ਪ੍ਰਜਾਤੰਤਰ ਨੂੰ ਬਚਾਉਣ ਦੀ ਗੱਲ ਕਰ ਰਿਹਾ ਹੈ ਜੋ ਸ਼ਰਮਨਾਕ ਹੈ। 

ਇਹ ਖ਼ਬਰ ਵੀ ਪੜ੍ਹੋ - ਅਰਸ਼ਦੀਪ ਸਿੰਘ ਨੇ ਹੁਣ ਇੰਗਲੈਂਡ 'ਚ ਪਾਈ ਧੱਕ, ਇਸ ਟੀਮ ਵੱਲੋਂ ਖੇਡਦਿਆਂ ਕੀਤੀ ਸ਼ਾਨਦਾਰ ਗੇਂਦਬਾਜ਼ੀ

ਯੁਵਰਾਜ ਮੋਦੀ ਦਾ ਵਿਰੋਧ ਕਰਦਿਆਂ-ਕਰਦਿਆਂ ਹੁਣ ਦੇਸ਼ ਦੇ ਪ੍ਰਜਾਤੰਤਰ ਤੇ ਦੇਸ਼ ਦੇ ਵਿਰੋਧ 'ਤੇ ਉਤਰ ਆਏ ਹਨ। ਨੱਡਾ ਨੇ ਕਿਹਾ ਕਿ ਮੋਦੀ ਦੇਸ਼ ਨੂੰ ਜੋੜ ਰਹੇ ਹਨ ਪਰ ਕਾਂਗਰਸ ਦੇਸ਼ ਨੂੰ ਤੋੜ ਰਹੀ ਹੈ। ਕਾਂਗਰਸ ਦੇਸ਼ ਵਿਚ ਨਫ਼ਰਤ ਦਾ ਮੈਗਾ ਸ਼ਾਪਿੰਗ ਮਾਲ ਚਲਾ ਰਹੀ ਹੈ ਜੋ ਹੁਣ ਦੇਸ਼ ਵਿਚ ਨਹੀਂ ਚੱਲਣ ਵਾਲਾ। ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿਚ ਇਕੱਲੀ ਅਜਿਹੀ ਪਾਰਟੀ ਹੈ ਜੋ ਵਿਚਾਰਕ ਨਿਸ਼ਠ ਹੈ ਤੇ ਜਦਕਿ ਦੇਸ਼ ਦੀਆਂ ਹੋਰ ਸਿਆਸੀ ਪਾਰਟੀਆਂ ਦੇ ਵਿਚਾਰ ਸਿਫ਼ਰ ਹਨ। ਬਾਕੀ ਪਾਰਟੀਆਂ ਸੱਤਾ ਤੇ ਕੁਰਸੀ ਦੇ ਲਈ ਕਿਸੇ ਵੀ ਕੀਮਤ 'ਤੇ ਸਮਝੋਤਾ ਕਰਨ ਲਈ ਤਿਆਰ ਰਹਿੰਦੀਆਂ ਹਨ। ਇਸ ਤੋਂ ਪਹਿਲਾਂ ਨੱਡਾ ਨੇ ਜ਼ਿਲ੍ਹਾ ਨੂਰਪੁਰ ਦਫ਼ਤਰ ਦਾ ਉਦਘਾਟਨ ਕੀਤਾ ਤੇ ਨੂਰਪੁਰ ਦਫ਼ਤਰ ਤੋਂ ਆਨਲਾਈਨ ਪਾਲਮਪੁਰ ਦਫ਼ਤਰ ਦਾ ਵੀ ਸ਼੍ਰੀ ਗਣੇਸ਼ ਕੀਤਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


Anmol Tagra

Content Editor

Related News