ਜੇ.ਪੀ. ਨੱਢਾ ਦੇ ਹੱਥਾਂ 'ਚ ਭਾਜਪਾ ਦੀ ਕਮਾਨ, ਬਣੇ ਪ੍ਰਧਾਨ

01/20/2020 2:40:46 PM

ਨਵੀਂ ਦਿੱਲੀ— ਜਗਤ ਪ੍ਰਕਾਸ਼ ਨੱਢਾ (ਜੇ.ਪੀ. ਨੱਢਾ) ਭਾਜਪਾ ਦੇ ਨਵੇਂ ਪ੍ਰਧਾਨ ਚੁਣੇ ਗਏ ਹਨ। ਉਨ੍ਹਾਂ ਦਾ ਕਾਰਜਕਾਲ 2022 ਤੱਕ ਹੋਵੇਗਾ। ਪਾਰਟੀ ਦੇ ਸੰਗਠਨ ਚੋਣ ਇੰਚਾਰਜ ਰਾਧਾਮੋਹਨ ਸਿੰਘ ਨੇ ਉਨ੍ਹਾਂ ਦੇ ਬਿਨਾਂ ਵਿਰੋਧ ਚੋਣ ਦਾ ਐਲਾਨ ਕਰਦੇ ਹੋਏ ਕਿਹਾ,''ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਦੇ ਚੋਣ ਦੀ ਸਾਰੀ ਸੰਵਿਧਾਨਕ ਪ੍ਰਕਿਰਿਆਵਾਂ ਨੂੰ ਪੂਰਾ ਕਰ ਲਿਆ ਗਿਆ ਹੈ। ਜਗਤ ਪ੍ਰਕਾਸ਼ ਨੱਢਾ 2019 ਤੋਂ 2022 ਲਈ ਸਾਰਿਆਂ ਦੀ ਸਹਿਮਤੀ ਨਾਲ ਪ੍ਰਧਾਨ ਚੁਣ ਲਏ ਗਏ ਹਨ।'' ਰਾਸ਼ਟਰੀ ਪ੍ਰਧਾਨ ਚੁਣੇ ਜਾਣ 'ਤੇ ਸਾਬਕਾ ਪ੍ਰਧਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਪਾਰਟੀ ਦੇ ਕਈ ਨੇਤਾਵਾਂ ਨੇ ਨੱਢਾ ਨੂੰ ਵਧਾਈ ਦਿੱਤੀ।

ਇਸ ਤੋਂ ਪਹਿਲਾਂ, ਭਾਜਪਾ ਦੇ ਸਾਬਕਾ ਰਾਸ਼ਟਰੀ ਪ੍ਰਧਾਨ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਜੇ.ਪੀ. ਨੱਢਾ ਨੂੰ ਰਾਸ਼ਟਰੀ ਪ੍ਰਧਾਨ ਬਣਾਉਣ ਦਾ ਪ੍ਰਸਤਾਵ ਸੰਗਠਨ ਚੋਣ ਇੰਚਾਰਜ ਰਾਧਾਮੋਹਨ ਸਿੰਘ ਨੂੰ ਸੌਂਪਿਆ ਸੀ। ਨੱਢਾ ਦਾ ਬਿਨਾਂ ਵਿਰੋਧ ਪਾਰਟੀ ਪ੍ਰਧਾਨ ਚੁਣਿਆ ਜਾਣਾ ਪਹਿਲਾਂ ਤੋਂ ਹੀ ਤੈਅ ਮੰਨਿਆ ਜਾ ਰਿਹਾ ਸੀ। ਅਮਿਤ ਸ਼ਾਹ ਦੇ ਗ੍ਰਹਿ ਮੰਤਰੀ ਬਣਨ ਦੇ ਬਾਅਦ ਤੋਂ ਹੀ ਭਾਜਪਾ ਦੇ ਵਰਕਿੰਗ ਪ੍ਰੈਜੀਡੈਂਟ ਦੇ ਤੌਰ 'ਤੇ ਕੰਮ ਸੰਭਾਲ ਰਹੇ ਜੇ.ਪੀ. ਨੱਢਾ ਹੁਣ ਪੂਰਨ ਪ੍ਰਧਾਨ ਹੋ ਚੁਕੇ ਹਨ।


DIsha

Content Editor

Related News