ਪੱਤਰਕਾਰ ਨੂੰ ਗੋਲੀ ਮਾਰੇ ਜਾਣ ''ਤੇ ਬੋਲੀ ਪ੍ਰਿਅੰਕਾ- ''ਜੰਗਲਰਾਜ'' ''ਚ ਕੋਈ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ

07/21/2020 3:36:06 PM

ਨਵੀਂ ਦਿੱਲੀ— ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਗਾਜ਼ੀਆਬਾਦ ਵਿਚ ਇਕ ਪੱਤਰਕਾਰ ਨੂੰ ਗੋਲੀ ਮਾਰੇ ਜਾਣ ਦੀ ਘਟਨਾ ਨੂੰ ਲੈ ਕੇ ਉੱਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਪ੍ਰਿਅੰਕਾ ਨੇ ਸਵਾਲ ਕੀਤਾ ਕਿ ਇਸ 'ਜੰਗਲਰਾਜ' ਵਿਚ ਕੋਈ ਆਮ ਵਿਅਕਤੀ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ। 

PunjabKesari
ਉਨ੍ਹਾਂ ਨੇ ਟਵੀਟ ਕੀਤਾ ਕਿ ਗਾਜ਼ੀਆਬਾਦ ਐੱਨ. ਸੀ. ਆਰ. ਵਿਚ ਹੈ। ਇੱਥੇ ਕਾਨੂੰਨ ਵਿਵਸਥਾ ਦਾ ਇਹ ਆਲਮ ਹੈ ਤਾਂ ਤੁਸੀਂ ਪੂਰੇ ਉੱਤਰ ਪ੍ਰਦੇਸ਼ ਵਿਚ ਕਾਨੂੰਨ ਵਿਵਸਥਾ ਦੇ ਹਾਲ ਦਾ ਅੰਦਾਜ਼ਾ ਲਾ ਲਵੋ। ਇਕ ਪੱਤਰਕਾਰ ਨੂੰ ਇਸ ਲਈ ਗੋਲੀ ਮਾਰ ਦਿੱਤੀ ਗਈ, ਕਿਉਂਕਿ ਉਨ੍ਹਾਂ ਨੇ ਭਾਣਜੀ ਨਾਲ ਛੇੜਛਾੜ ਦੀ ਸ਼ਿਕਾਇਤ ਪੁਲਸ ਵਿਚ ਦਿੱਤੀ ਸੀ। ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਨੇ ਸਵਾਲ ਕੀਤਾ ਕਿ ਇਸ ਜੰਗਲਰਾਜ ਵਿਚ ਕੋਈ ਆਮ ਵਿਅਕਤੀ ਖ਼ੁਦ ਨੂੰ ਕਿਵੇਂ ਸੁਰੱਖਿਅਤ ਮਹਿਸੂਸ ਕਰੇਗਾ?

ਇਹ ਵੀ ਪੜ੍ਹੋ: ਮੋਟਰਸਾਈਕਲ 'ਤੇ ਜਾ ਰਿਹਾ ਸੀ ਪੱਤਰਕਾਰ, ਬਦਮਾਸ਼ਾਂ ਨੇ ਵਿਚਕਾਰ ਸੜਕ 'ਤੇ ਮਾਰੀ ਗੋਲੀ

ਖ਼ਬਰਾਂ ਮੁਤਾਬਕ ਗਾਜ਼ੀਆਬਾਦ ਵਿਚ ਇਕ ਪੱਤਰਕਾਰ ਨੇ ਆਪਣੀ ਭਾਣਜੀ ਨਾਲ ਕੁਝ ਮੁੰਡਿਆਂ ਵਲੋਂ ਛੇੜਛਾੜ ਦੇ ਮਾਮਲੇ ਵਿਚ ਕਾਰਵਾਈ ਲਈ ਪੁਲਸ ਵਿਚ ਸ਼ਿਕਾਇਤ ਦਿੱਤੀ ਸੀ। ਇਸ ਤੋਂ ਨਾਰਾਜ਼ ਬਦਮਾਸ਼ਾਂ ਨੇ ਪੱਤਰਕਾਰ ਨੂੰ ਸੋਮਵਾਰ ਰਾਤ ਨੂੰ ਗੋਲੀ ਮਾਰ ਦਿੱਤੀ। ਪੱਤਰਕਾਰ ਦੀ ਹਾਲਤ ਗੰਭੀਰ ਬਣੀ ਹੋਈ ਹੈ। 


Tanu

Content Editor

Related News