ਪੱਤਰਕਾਰ ਬਦਸਲੂਕੀ: ਕੇਜਰੀਵਾਲ ਦਾ ਐੱਲ.ਜੀ ''ਤੇ ਹਮਲਾ

Sunday, Mar 25, 2018 - 11:49 AM (IST)

ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) ਦੇ ਮਾਰਚ ਦੌਰਾਨ ਪੱਤਰਕਾਰ ਨਾਲ ਬਦਸਲੂਕੀ ਲਈ ਉੱਪ ਰਾਜਪਾਲ ਅਨਿਲ ਬੈਜਲ 'ਤੇ ਹਮਲਾ ਬੋਲਿਆ। ਕੇਜਰੀਵਾਲ ਨੇ ਕਿਹਾ ਕਿ ਬੈਜਲ ਨੂੰ ਦਿੱਲੀ ਸਰਕਾਰ ਦੇ ਕੰਮ 'ਚ ਰੁਕਾਵਟ ਪਾਉਣ ਦੀ ਜਗ੍ਹਾ ਦਿੱਲੀ ਪੁਲਸ ਵਿਵਸਥਾ ਨੂੰ ਸੁਧਾਰਨ ਦਾ ਕੰਮ ਕਰਨਾ ਚਾਹੀਦਾ। ਕੇਜਰੀਵਾਲ ਨੇ ਮਾਰਚ ਦੌਰਾਨ ਦੀ ਇਕ ਕਥਿਤ ਵੀਡੀਓ ਪੋਸਟ ਕੀਤੀ। ਜਿਸ 'ਚ ਇਕ ਪੁਲਸ ਕਰਮਚਾਰੀ ਭੀੜ 'ਤੇ ਲਾਠੀਚਾਰਜ ਕਰਦੇ ਦਿੱਸ ਰਿਹਾ ਹੈ। ਵੀਡੀਓ ਨਾਲ ਕੇਜਰੀਵਾਲ ਨੇ ਲਿਖਿਆ,''ਮਾਣਯੋਗ ਉੱਪ ਰਾਜਪਾਲ ਨੂੰ ਦਿੱਲੀ ਸਰਕਾਰ ਦੇ ਪ੍ਰਾਜੈਕਟ 'ਚ ਰੁਕਾਵਟ ਬਣਨ ਤੋਂ ਵਧ ਸਮੇਂ ਦਿੱਲੀ ਦੀ ਪੁਲਸ ਵਿਵਸਥਾ ਨੂੰ ਸੁਧਾਰਨ 'ਚ ਲਗਾਉਣਾ ਚਾਹੀਦਾ।''

ਜ਼ਿਕਰਯੋਗ ਹੈ ਕਿ ਜੇ.ਐੱਨ.ਯੂ. ਦੇ ਵਿਦਿਆਰਥੀ-ਵਿਦਿਆਰਥਣਾਂ ਪ੍ਰਫੈਸਰ ਅਤੁੱਲ ਜੌਹਰੀ ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ। ਉਨ੍ਹਾਂ 'ਤੇ ਜੇ.ਐੱਨ.ਯੂ. ਦੀਆਂ ਵਿਦਿਆਰਥਣਾਂ ਨੇ ਹੀ ਯੌਨ ਉਤਪੀੜਨ ਦਾ ਦੋਸ਼ ਲਗਾਇਆ ਹੈ। ਇਹ ਮਾਰਚ ਅਤੁੱਲ ਜੌਹਰੀ ਅਤੇ ਵੀ.ਸੀ. ਦੇ ਖਿਲਾਫ ਐਜੂਕੇਸ਼ਨ ਦੇ ਮੁੱਦਿਆਂ ਨੂੰ ਲੈ ਕੇ ਕੱਢਿਆ ਗਿਆ ਸੀ। ਜਿਸ 'ਚ ਹਜ਼ਾਰਾਂ ਦੀ ਗਿਣਤੀ 'ਚ ਵਿਦਿਆਰਥੀ ਮੌਜੂਦ ਸਨ। ਉੱਥੇ ਪੁਲਸ ਨੇ ਕਥਿਤ ਤੌਰ 'ਤੇ ਸੁਰੱਖਿਆ ਘੇਰਾ ਤੋੜਨ ਦੀ ਕੋਸ਼ਿਸ਼ ਕਰ ਰਹੇ ਵਿਦਿਆਰਥੀ-ਵਿਦਿਆਰਥਣਾਂ 'ਤੇ ਲਾਠੀਚਾਰਜ ਕੀਤਾ ਸੀ। ਇਸ ਲਾਠੀਚਾਰਜ ਤੋਂ ਬਾਅਦ ਇਕ ਮਹਿਲਾ ਪੱਤਰਕਾਰ ਨੇ ਦੋਸ਼ ਲਗਾਇਆ ਸੀ ਕਿ ਪੁਲਸ ਨੇ ਉਨ੍ਹਾਂ ਨੂੰ ਕੁੱਟਿਆ ਅਤੇ ਉਨ੍ਹਾਂ ਨਾਲ ਛੇੜਛਾੜ ਕੀਤੀ। ਮਹਿਲਾ ਪੱਤਰਕਾਰ ਦੀ ਸ਼ਿਕਾਇਤ ਅਤੇ ਕੁਝ ਵੀਡੀਓ-ਫੋਟੋ ਸੋਸ਼ਲ ਮੀਡੀਆ 'ਤੇ ਆਉਣ ਤੋਂ ਬਾਅਦ ਪੁਲਸ ਦੇ ਖਿਲਾਫ ਗੱਲਾਂ ਹੋਣ ਲੱਗੀਆਂ ਸਨ। ਮਾਮਲਾ ਵਧਦਾ ਦੇਖ ਪੁਲਸ ਨੂੰ ਮੁਆਫ਼ੀ ਮੰਗਦੇ ਹੋਏ ਜਾਂਚ ਦੇ ਆਦੇਸ਼ ਦੇਣੇ ਪਏ। ਸ਼ਨੀਵਾਰ ਨੂੰ ਦਿੱਲੀ ਪੁਲਸ ਦੇ ਪੀ.ਆਰ.ਓ. ਮਧੁਰ ਵਰਮਾ ਨੇ ਘਟਨਾ ਨੂੰ ਮੰਦਭਾਗੀ ਦੱਸਦੇ ਹੋਏ ਕਿਹਾ ਕਿ ਸਭ ਗਲਤਫਹਿਮੀ ਕਾਰਨ ਹੋਇਆ।
ਮਧੁਰ ਵਰਮਾ ਨੇ ਕਿਹਾ ਕਿ ਜੋ ਹੋਇਆ, ਉਹ ਮੰਦਭਾਗੀ ਸੀ। ਅਸੀਂ ਮੀਡੀਆ ਤੋਂ ਮੁਆਫ਼ੀ ਮੰਗਦੇ ਹਾਂ। ਸਾਡਾ ਮਕਸਦ ਮੀਡੀਆ ਨੂੰ ਉਨ੍ਹਾਂ ਦੇ ਕੰਮ ਤੋਂ ਰੋਕਣਾ ਨਹੀਂ ਸੀ। ਗਲਤਫਹਿਮੀ 'ਚ ਕਿਸੇ ਮਹਿਲਾ ਪੁਲਸ ਕਰਮਚਾਰੀ ਨੇ ਇਕ ਫੋਟੋ ਜਰਨਲਿਸਟ ਨੂੰ ਪ੍ਰਦਰਸ਼ਨਕਾਰੀ ਸਮਝ ਲਿਆ ਸੀ। ਮਧੁਰ ਵਰਮਾ ਨੇ ਅੱਗੇ ਕਿਹਾ,''ਪੁਲਸ ਨੇ ਵਾਟਰ ਕੈਨਨ ਦੀ ਵਰਤੋਂ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਲਈ ਕੀਤੀ ਸੀ, ਜੋ ਬੈਰੀਕੇਡਸ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸਨ। ਲੇਡੀ ਕਾਂਸਟੇਬਲ ਨੂੰ ਇਹ ਵੀ ਪਤਾ ਸੀ ਕਿ ਉਹ ਮਹਿਲਾ ਇਕ ਪੱਤਰਕਾਰ ਹੈ। ਇਹ ਇਕ ਗਲਤਫਹਿਮੀ ਸੀ ਅਤੇ ਗਲਤ ਹੋਇਆ। ਅਸੀਂ ਜਾਂਚ ਕਰਾਂਗੇ।''


Related News