ਜਾਨਸਨ ਐਂਡ ਜਾਨਸਨ ਦੇ ਇਕ ਖੁਰਾਕ ਵਾਲੇ ਕੋਰੋਨਾ ਟੀਕੇ ਦੇ ਭਾਰਤ ਆਉਣ ’ਚ ਅਜੇ ਦੇਰੀ
Saturday, May 22, 2021 - 10:54 AM (IST)
ਨਵੀਂ ਦਿੱਲੀ– ਦੇਸ਼ ’ਚ ਕੋਰੋਨਾ ਟੀਕਿਆਂ ਦੀ ਕਮੀ ਦਰਮਿਆਨ ਇਕ ਹੀ ਖੁਰਾਕ ਵਾਲੇ ਜਾਨਸਨ ਐਂਡ ਜਾਨਸਨ ਦੇ ਟੀਕੇ ਦੇ ਭਾਰਤ ਵਿਚ ਆਉਣ ’ਚ ਕੁਝ ਦੇਰੀ ਹੋ ਸਕਦੀ ਹੈ। ਭਾਰਤ ਸਰਕਾਰ ਵਲੋਂ ਵਿਦੇਸ਼ੀ ਟੀਕਿਆਂ ਦੀ ਆਗਿਆ ਦੀਆਂ ਸ਼ਰਤਾਂ ’ਚ ਢਿਲ ਦਿੱਤੇ ਜਾਣ ਪਿੱਛੋਂ ਜਾਨਸਨ ਐਂਡ ਜਾਨਸਨ ਨੇ ਭਾਰਤ ਸਰਕਾਰ ਦੇ ਔਸ਼ਿਧੀ ਕੰਟਰੋਲਰ ਕੋਲ ਆਪਣੀ ਅਰਜ਼ੀ ਪੇਸ਼ ਕਰ ਕੇ ਕਿਹਾ ਸੀ ਕਿ ਉਸ ਨੂੰ ਬਚੇ ਹੋਏ ਟ੍ਰਾਇਲ ਕਰਨ ਦੀ ਆਗਿਆ ਦਿੱਤੀ ਜਾਏ ਪਰ ਪਤਾ ਲੱਗਾ ਹੈ ਕਿ ਕੰਪਨੀ ਦੀ ਅਰਜ਼ੀ ਸਰਕਾਰ ਦੇ ਅਧਿਕਾਰੀਆਂ ਨੇ ਇਹ ਕਹਿ ਕੇ ਵਾਪਸ ਕਰ ਦਿੱਤੀ ਸੀ ਕਿ ਇਸ ਵਿਚ ਕੁਝ ਉਲਟ-ਪੁਲਟ ਗੱਲਾਂ ਹਨ। ਕੰਪਨੀ ਨੇ ਸ਼ੁੱਕਰਵਾਰ ਤਕ ਦੁਬਾਰਾ ਅਰਜ਼ੀ ਨਹੀਂ ਦਿੱਤੀ ਸੀ। ਪਿਛਲੇ ਹਫਤੇ ਕੇਂਦਰ ਸਰਕਾਰ ਨੇ ਕਿਹਾ ਸੀ ਕਿ ਜਿਨ੍ਹਾਂ ਵਿਦੇਸ਼ੀ ਕੋਰੋਨਾ ਟੀਕਿਆਂ ਨੂੰ ਅਮਰੀਕੀ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਅਤੇ ਯੂਰਪੀਨ ਯੂਨੀਅਨ ਦੀ ਆਗਿਆ ਪ੍ਰਾਪਤ ਹੈ, ਉਨ੍ਹਾਂ ਲਈ ਉਹ ਨਿਯਮਾਂ ਅਤੇ ਸ਼ਰਤਾਂ ਨੂੰ ਆਸਾਨ ਕਰੇਗੀ।
ਇਹ ਵੀ ਪੜ੍ਹੋ– ਸਾਵਧਾਨ! ਹਵਾ ’ਚ 10 ਮੀਟਰ ਅੱਗੇ ਤਕ ਫੈਲ ਸਕਦੈ ਕੋਰੋਨਾ, ਸਰਕਾਰ ਵਲੋਂ ਨਵੇਂ ਦਿਸ਼ਾ-ਨਿਰਦੇਸ਼ ਜਾਰੀ
ਇਕ ਅਧਿਕਾਰੀ ਨੇ ਸ਼ੁੱਕਰਵਾਰ ਦੱਸਿਆ ਕਿ ਔਸ਼ਿਧੀ ਕੰਟਰੋਲਰ ਨੇ ਕੰਪਨੀ ਤੋਂ ਕਈ ਵਾਧੂ ਜਾਣਕਾਰੀਆਂ ਮੰਗੀਆਂ ਹਨ। ਇਨ੍ਹਾਂ ਵਿਚ ਟੀਕੇ ਦਾ ਪੂਰਾ ਵੇਰਵਾ, ਕਲੀਨਿਕਲ ਪ੍ਰੀਖਣ ਦੇ ਅੰਕੜੇ, ਟੀਕੇ ਦੇ ਸੁਰੱਖਿਅਤ ਹੋਣ ਦੇ ਸਬੂਤ ਦੇ ਅੰਕੜੇ ਆਦਿ ਮੁੱਖ ਹਨ। ਇਸ ਸਬੰਧੀ ਨਿਰਪੱਖ ਢੰਗ ਨਾਲ ਕੰਪਨੀ ਨਾਲ ਸੰਪਰਕ ਕਰਨ ਲਈ ਭੇਜੀ ਗਈ ਈ-ਮੇਲ ਦਾ ਵੀ ਕੰਪਨੀ ਨੇ ਕੋਈ ਜਵਾਬ ਨਹੀਂ ਦਿੱਤਾ। ਪਿਛਲੇ ਹਫਤੇ ਇਕ ਇੰਟਰਿਵਊ ਦੌਰਾਨ ਜਾਨਸਨ ਐਂਡ ਜਾਨਸਨ ਕੰਪਨੀ ਦੇ ਇਕ ਅਧਿਕਾਰੀ ਨੇ ਕਿਹਾ ਸੀ ਕੰਪਨੀ ਬਚੇ ਹੋਏ ਟ੍ਰਾਇਲ ਲਈ ਔਸ਼ਿਧੀ ਕੰਟਰੋਲਰ ਦੀ ਹਰੀ ਝੰਡੀ ਦੀ ਉਡੀਕ ਕਰ ਰਹੀ ਹੈ।
ਇਹ ਵੀ ਪੜ੍ਹੋ– ਤੀਜੀ ਲਹਿਰ ਤੋਂ ਪਹਿਲਾਂ ਹੀ ਬੱਚਿਆਂ ’ਤੇ ਕੋਰੋਨਾ ਦਾ ਕਹਿਰ, ਇਸ ਸੂਬੇ ’ਚ ਸਾਹਮਣੇ ਆ ਰਹੇ ਡਰਾਉਣ ਵਾਲੇ ਅੰਕੜੇ
ਜਾਨਸਨ ਐਂਡ ਜਾਨਸਨ ਕੰਪਨੀ ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੂੰ ਦਿੱਤੀ ਗਈ ਉਸ ਦੀ ਅਰਜ਼ੀ ਉਸ ਦੀ ਉਸ ਸੰਕਲਪਬੱਧਤਾ ਮੁਤਾਬਕ ਹੈ ਕਿ ਸਮੁੱਚੀ ਦੁਨੀਆ ’ਚ ਐਮਰਜੈਂਸੀ ਵਰਤੋਂ ਲਈ ਕੰਪਨੀ ਦਾ ਟੀਕਾ ‘ਜੈਨਸੇਨ’ ਸੁਰੱਖਿਅਤ ਅਤੇ ਪ੍ਰਭਾਵੀ ਹੋਵੇ। ਉਂਝ ਕੰਪਨੀ ਨੇ ਭਾਰਤ ਵਿਚ ਟੀਕੇ ਦੀ ਐਮਰਜੈਂਸੀ ਵਰਤੋਂ ਲਈ ਇਸ ਦੀ ਦਰਾਮਦ ਲਈ ਅਜੇ ਆਗਿਆ ਨਹੀਂ ਮੰਗੀ ਹੈ।
ਇਹ ਵੀ ਪੜ੍ਹੋ– WHO ਦੀ ਪ੍ਰਮੁੱਖ ਵਿਗਿਆਨੀ ਨੇ ਭਾਰਤ ’ਚ ਕੋਰੋਨਾ ਮਹਾਮਾਰੀ ਨੂੰ ਲੈ ਕੇ ਦਿੱਤੀ ਨਵੀਂ ਚਿਤਾਵਨੀ
ਅਰਜ਼ੀ ਨੂੰ ਦੋ ਦਿਨ ਵਿਚ ਦੇ ਦਿਆਂਗੇ ਹਰੀ ਝੰਡੀ : ਪਾਲ
ਟੀਕਾਕਰਨ ਐਡਵਾਈਜ਼ਰੀ ਕਮੇਟੀ ਦੇ ਮੁਖੀ ਡਾ. ਵੀ.ਕੇ. ਪਾਲ ਇਹ ਗੱਲ ਪਹਿਲਾ ਹੀ ਕਹਿ ਚੁੱਕੇ ਹਨ ਕਿ ਜੇ ਜਾਨਸਨ ਐਂਡ ਜਾਨਸਨ ਆਪਣੇ ਟੀਕੇ ਦਰਾਮਦ ਕਰਨ ਲਈ ਲਾਇਸੰਸ ਮੰਗੇਗੀ ਤਾਂ ਅਸੀਂ ਉਸ ਦਾ ਸਵਾਗਤ ਕਰਾਂਗੇ। ਦੋ ਦਿਨ ਦੇ ਅੰਦਰ ਹੀ ਪ੍ਰਵਾਨਗੀ ਦੇ ਦਿੱਤੀ ਜਾਏਗੀ। ਜਾਨਸਨ ਐਂਡ ਜਾਨਸਨ ਨੇ ਪੂਰੀ ਦੁਨੀਆ ’ਚ ਆਪਣਾ ਇਕ ਖੁਰਾਕ ਵਾਲਾ ਟੀਕਾ ਸਪਲਾਈ ਕਰਨ ਲਈ ਹੈਦਰਾਬਾਦ ਸਥਿਤ ਬਾਇਓਲਾਜੀਕਲ-ਈ ਕੰਪਨੀ ਨਾਲ ਭਾਈਵਾਲੀ ਕੀਤੀ ਹੈ।