ਜੋਧਪੁਰ ਹਿੰਸਾ : ਦੋ ਦਿਨ ਲਈ ਵਧਾਇਆ ਗਿਆ ਕਰਫਿਊ, ਇੰਟਰਨੈੱਟ ਸੇਵਾਵਾਂ ਬੰਦ
Thursday, May 05, 2022 - 01:21 AM (IST)
ਜੋਧਪੁਰ-ਰਾਜਸਥਾਨ ਦੇ ਜੋਧਪੁਰ ਸ਼ਹਿਰ 'ਚ ਅਣਸੁਖਾਵੀਂ ਘਟਨਾ ਤੋਂ ਬਾਅਦ ਸ਼ਹਿਰ ਦੇ 10 ਥਾਣਾ ਖੇਤਰਾਂ 'ਚ ਲਾਇਆ ਗਿਆ ਕਰਫ਼ਿਊ ਅੱਜ ਦੂਜੇ ਦਿਨ ਵੀ ਜਾਰੀ ਰਿਹਾ ਅਤੇ ਸਥਿਤੀ ਦੇ ਮੱਦੇਜ਼ਨਰ ਇਸ ਨੂੰ 6 ਮਈ ਦੀ ਮੱਧ ਰਾਤ 12 ਵਜੇ ਤੱਕ ਵਧਾ ਦਿੱਤਾ ਗਿਆ ਹੈ। ਪੁਲਸ ਮੁਤਾਬਕ ਸ਼ਹਿਰ 'ਚ ਕਾਨੂੰਨ ਵਿਵਸਥਾ ਬਣਾਏ ਰੱਖਣ ਲਈ ਭਾਰੀ ਪੁਲਸ ਬਲ ਤਾਇਨਾਤ ਹੈ ਅਤੇ ਸਥਿਤੀ ਕੰਟਰੋਲ 'ਚ ਹੈ।
ਇਹ ਵੀ ਪੜ੍ਹੋ :- ਫਰਿਜ਼ਨੋ ‘ਚ ਘਰ ਨੂੰ ਲੱਗੀ ਅੱਗ, 2 ਬੱਚਿਆਂ ਦੀ ਮੌਤ, ਮਾਂ ਗੰਭੀਰ ਜ਼ਖਮੀ
ਕਰਫ਼ਿਊ ਸ਼ਹਿਰ ਦੇ ਉਦੈਮੰਦਰ, ਸਦਰ ਕੋਤਵਾਲੀ, ਸਦਰ ਬਾਜ਼ਾਰ, ਨਾਗੋਰੀ ਗੇਟ, ਖਾਂਡਾਫਲਸਾ, ਪ੍ਰਤਾਪਨਗਰ, ਪ੍ਰਤਾਪਨਗਰ ਸਦਰ, ਦੇਵ ਨਗਰ, ਸੂਰਸਾਗਰ ਅਤੇ ਸਰਦਾਰਪੁਰਾ ਥਾਣਾ ਖੇਤਰ 'ਚ ਮੰਗਲਵਾਰ ਦੁਪਹਿਰ ਤੋਂ ਬੁੱਧਵਾਰ ਮੱਧ ਰਾਤ ਤੱਕ 12 ਵਜੇ ਤੱਕ ਲਾਗੂ ਕੀਤਾ ਗਿਆ ਸੀ ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ :- ਫਰਾਂਸ ਪਹੁੰਚੇ PM ਮੋਦੀ ਨੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨਾਲ ਕੀਤੀ ਮੁਲਾਕਾਤ
ਉਥੇ ਦੂਜੇ ਪਾਸੇ ਕਾਂਗਰਸ ਦੇ ਹੋਣ ਵਾਲੇ ਚਿੰਤਨ ਸ਼ਿਵਿਰ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਉਦੈਪੁਰ ਪਹੁੰਚੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਮੀਡੀਆ ਦੇ ਸਵਾਲ 'ਤੇ ਦੱਸਿਆ ਕਿ ਜੋਧਪੁਰ 'ਚ ਸ਼ਾਂਤੀ ਹੈ ਅਤੇ ਸਦਭਾਵਨਾ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਰਫ਼ਿਊ ਦੌਰਾਨ ਜ਼ਰੂਰੀ ਸੇਵਾਵਾਂ ਅਤੇ ਬੋਰਡ ਦੀਆਂ ਪ੍ਰੀਖਿਆਵਾਂ 'ਚ ਸ਼ਾਮਲ ਹੋਣ ਵਾਲੇ ਵਿਦਿਆਰਥੀਆਂ ਨੂੰ ਛੋਟ ਦਿੱਤੀ ਗਈ ਹੈ, ਉਥੇ ਸ਼ਹਿਰ 'ਚ ਇੰਟਰਨੈੱਟ ਸੇਵਾਵਾਂ ਦੂਜੇ ਦਿਨ ਵੀ ਬੰਦ ਰਹੀਆਂ।
ਇਹ ਵੀ ਪੜ੍ਹੋ :- ਸਪਾਈਸਜੈੱਟ ਦਾ 737 ਮੈਕਸ ਜਹਾਜ਼ ਮੁੜ ਆਸਮਾਨ ’ਚ ਹੋਇਆ ਖਰਾਬ, ਚੇਨਈ ਤੋਂ ਦੁਰਗਾਪੁਰ ਲਈ ਭਰੀ ਸੀ ਉਡਾਣ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ