ਜੋਧਪੁਰ: ਖੇਤ ''ਚੋਂ ਮਿਲੀਆਂ 11 ਲੋਕਾਂ ਦੀਆਂ ਲਾਸ਼ਾਂ, ਕਤਲ ਦਾ ਖਦਸ਼ਾ

Sunday, Aug 09, 2020 - 12:23 PM (IST)

ਜੋਧਪੁਰ: ਖੇਤ ''ਚੋਂ ਮਿਲੀਆਂ 11 ਲੋਕਾਂ ਦੀਆਂ ਲਾਸ਼ਾਂ, ਕਤਲ ਦਾ ਖਦਸ਼ਾ

ਜੋਧਪੁਰ— ਰਾਜਸਥਾਨ ਦੇ ਜੋਧਪੁਰ 'ਚ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ ਖੇਤ 'ਚੋਂ 11 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਲਾਸ਼ਾਂ ਪਾਕਿਸਤਾਨੀ ਸ਼ਰਣਾਰਥੀਆਂ ਦੀਆਂ ਹਨ। ਇਹ ਸਾਰੇ ਲੋਕ ਦੇਚੂ ਥਾਣੇ ਦੇ ਲੋੜਦਾ ਪਿੰਡ ਵਿਚ ਖੇਤੀ ਦਾ ਕੰਮ ਕਰਦੇ ਸਨ। ਫਿਲਹਾਲ ਮੌਤ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। ਘਟਨਾ ਵਾਲੀ ਥਾਂ 'ਤੇ ਪੁਲਸ ਰਵਾਨਾ ਹੋ ਗਈ ਹੈ। ਇਸ ਮਾਮਲੇ ਵਿਚ ਕਤਲ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਪੁਲਸ ਮਾਮਲੇ ਦੀ ਜਾਂਚ 'ਚ ਜੁੱਟ ਗਈ ਹੈ।

ਇਲਾਕੇ ਵਿਚ ਇਕੱਠੀਆਂ 11 ਲਾਸ਼ਾਂ ਮਿਲਣ ਨਾਲ ਸਨਸਨੀ ਫੈਲ ਗਈ ਹੈ। ਹਰ ਪਾਸੇ ਇਸ ਦੀ ਚਰਚਾ ਹੋ ਰਹੀ ਹੈ। ਪੁਲਸ ਲੋਕਾਂ ਤੋਂ ਪੁੱਛ-ਗਿੱਛ ਕਰ ਰਹੀ ਹੈ ਪਰ ਸਥਾਨਕ ਲੋਕ ਇਸ 'ਤੇ ਕੁਝ ਵੀ ਬੋਲਣ ਤੋਂ ਬਚ ਰਹੇ ਹਨ। ਦੱਸ ਦੇਈਏ ਕਿ ਰਾਜਸਥਾਨ ਦੇ ਸਰਹੱਦੀ ਪਿੰਡਾਂ 'ਚ ਪਾਕਿਸਤਾਨ ਤੋਂ ਆਏ ਸ਼ਰਣਾਰਥੀਆਂ ਨੇ ਵੱਡੇ ਪੱਧਰ 'ਤੇ ਸ਼ਰਣ ਲਈ ਹੋਈ ਹੈ। ਕਈ-ਕਈ ਪਿੰਡ ਦੀ ਲੱਗਭਗ ਪੂਰੀ ਆਬਾਦੀ ਹੀ ਪਾਕਿਸਤਾਨੀ ਸ਼ਰਣਾਰਥੀਆਂ ਦੀ ਹੈ।


author

Tanu

Content Editor

Related News