ਨੌਕਰੀ ਕਰਨ ਵਾਲਿਆਂ ਔਰਤਾਂ ਨੂੰ ਮਿਲੇਗਾ ਫ੍ਰੀ ਮਿਲੇਗਾ ਹੋਸਟਲ, ਬਿਹਾਰ ਸਰਕਾਰ ਦੀ ਵੱਡੀ ਪਹਿਲ

Saturday, Jan 03, 2026 - 11:53 AM (IST)

ਨੌਕਰੀ ਕਰਨ ਵਾਲਿਆਂ ਔਰਤਾਂ ਨੂੰ ਮਿਲੇਗਾ ਫ੍ਰੀ ਮਿਲੇਗਾ ਹੋਸਟਲ, ਬਿਹਾਰ ਸਰਕਾਰ ਦੀ ਵੱਡੀ ਪਹਿਲ

ਬਿਹਾਰ : ਬਿਹਾਰ ਸਰਕਾਰ ਕੰਮਕਾਜੀ ਔਰਤਾਂ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਰਿਹਾਇਸ਼ ਪ੍ਰਦਾਨ ਕਰਨ ਦੀ ਦਿਸ਼ਾਂ ਵਿਚ ਮੁੱਖ ਮੰਤਰੀ ਮਹਿਲਾ ਸੁਰੱਖਿਆ ਯੋਜਨਾ ਦੇ ਤਹਿਤ ਪਟਨਾ ਦੇ ਗੋਲਾ ਰੋਡ 'ਤੇ ਇੱਕ ਕੰਮਕਾਜੀ ਮਹਿਲਾ ਹੋਸਟਲ ਤਿਆਰ ਕਰਵਾਇਆ ਹੈ, ਜੋ ਜਲਦੀ ਹੀ ਕਾਰਜਸ਼ੀਲ ਹੋ ਜਾਵੇਗਾ। ਇਸ ਦੇ ਨਾਲ ਹੀ ਗਯਾਜੀ, ਮੁਜ਼ੱਫਰਪੁਰ, ਦਰਭੰਗਾ ਅਤੇ ਭਾਗਲਪੁਰ ਨੂੰ ਵੀ ਅਜਿਹੇ ਹੋਸਟਲਾਂ ਦੇ ਨਿਰਮਾਣ ਲਈ ਚੁਣਿਆ ਗਿਆ ਹੈ। ਇਨ੍ਹਾਂ ਹੋਸਟਲਾਂ ਵਿੱਚ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਤੋਂ ਆਉਣ ਵਾਲੀਆਂ ਅਤੇ ਸਰਕਾਰੀ ਅਤੇ ਗੈਰ-ਸਰਕਾਰੀ ਖੇਤਰਾਂ ਵਿੱਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਸੁਰੱਖਿਅਤ ਰਿਹਾਇਸ਼ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ।

ਇਹ ਵੀ ਪੜ੍ਹੋ : ਨਵੇਂ ਸਾਲ ਦੇ ਪਹਿਲੇ ਦਿਨ ਮਹਿੰਗਾਈ ਦਾ ਵੱਡਾ ਝਟਕਾ : 111 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ

ਖਾਣੇ ਲਈ ਦੇਣੀ ਪਵੇਗੀ ਸਿਰਫ਼ 3000 ਰੁਪਏ ਫੀਸ 
ਹੋਸਟਲ ਵਿੱਚ ਰਹਿਣ ਲਈ ਇੱਕ ਔਰਤ ਦੀ ਮਾਸਿਕ ਆਮਦਨ ₹75,000 ਜਾਂ ਇਸ ਤੋਂ ਘੱਟ ਹੋਣੀ ਚਾਹੀਦੀ ਹੈ। ਹਰੇਕ ਹੋਸਟਲ ਵਿੱਚ 50 ਬਿਸਤਰਿਆਂ ਦੀ ਸਮਰੱਥਾ ਹੋਵੇਗੀ। "ਅਪਣਾ ਘਰ" ਦੀ ਤਰਜ਼ 'ਤੇ ਬਣੇ ਇਨ੍ਹਾਂ ਹੋਸਟਲ ਦਾ ਸੰਚਾਲਨ ਮਹਿਲਾ ਵਿਕਾਸ ਨਿਗਮ ਦੁਆਰਾ ਕੀਤਾ ਜਾਵੇਗਾ। ਸਮਾਜ ਭਲਾਈ ਵਿਭਾਗ ਦੇ ਅਨੁਸਾਰ ਹੋਸਟਲ ਵਿੱਚ ਰਹਿਣ ਵਾਲੀਆਂ ਔਰਤਾਂ ਤੋਂ ਕੋਈ ਕਿਰਾਇਆ ਨਹੀਂ ਲਿਆ ਜਾਵੇਗਾ। ਉਨ੍ਹਾਂ ਨੂੰ ਸਿਰਫ਼ ਖਾਣੇ ਲਈ 3,000 ਰੁਪਏ ਪ੍ਰਤੀ ਮਹੀਨਾ ਦੇਣੇ ਪੈਣਗੇ।

ਇਹ ਵੀ ਪੜ੍ਹੋ : ਹੁਣ ਘਰ ਬੈਠੇ Online ਰੀਨਿਊ ਕਰੋ ਆਪਣਾ ਡਰਾਈਵਿੰਗ ਲਾਇਸੈਂਸ, RTO ਜਾਣ ਦੀ ਲੋੜ ਨਹੀਂ

ਆਨਲਾਈਨ ਅਰਜ਼ੀ ਰਾਹੀਂ ਕੀਤੀ ਜਾਵੇਗੀ ਚੋਣ 
ਹੋਸਟਲ ਵਿੱਚ ਬਿਸਤਰੇ, ਮੇਜ਼ ਅਤੇ ਕੁਰਸੀਆਂ, 24 ਘੰਟੇ ਬਿਜਲੀ, ਸ਼ੁੱਧ ਪੀਣ ਵਾਲਾ ਪਾਣੀ, ਆਰ.ਓ., ਟੀਵੀ, ਮੁਫ਼ਤ ਵਾਈ-ਫਾਈ ਅਤੇ ਹੋਰ ਜ਼ਰੂਰੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਦਿਲਚਸਪੀ ਰੱਖਣ ਵਾਲੀਆਂ ਔਰਤਾਂ ਮਹਿਲਾ ਅਤੇ ਬਾਲ ਵਿਕਾਸ ਨਿਗਮ ਦੇ ਅਧਿਕਾਰਤ ਪੋਰਟਲ ਰਾਹੀਂ ਅਰਜ਼ੀ ਦੇ ਸਕਦੀਆਂ ਹਨ। ਪਟਨਾ ਸਥਿਤ ਹੋਸਟਲ ਲਈ ਅਰਜ਼ੀ ਪ੍ਰਕਿਰਿਆ ਜਨਵਰੀ ਵਿੱਚ ਸ਼ੁਰੂ ਹੋਵੇਗੀ। ਰਿਹਾਇਸ਼ ਦੀ ਸਹੂਲਤ ਪਹਿਲਾਂ ਆਓ ਪਹਿਲਾਂ ਪਾਓ ਦੇ ਆਧਾਰ 'ਤੇ ਪ੍ਰਦਾਨ ਕੀਤੀ ਜਾਵੇਗੀ, ਜਿਸ ਤੋਂ ਬਾਅਦ ਅੰਤਿਮ ਚੋਣ ਕਾਉਂਸਲਿੰਗ ਰਾਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਗਰਮੀਆਂ 'ਚ AC ਚਲਾ ਕੇ ਵੀ ਨਹੀਂ ਆਵੇਗਾ ਬਿਜਲੀ ਦਾ ਬਿਲ, ਬੱਸ ਕਰ ਲਓ ਇਹ ਛੋਟਾ ਜਿਹਾ ਕੰਮ

ਕੰਮਕਾਜੀ ਔਰਤਾਂ ਨੂੰ ਮਿਲੇਗਾ ਘਰ ਵਰਗਾ ਸੁਰੱਖਿਅਤ ਮਾਹੌਲ 
ਇਸ ਸਬੰਧ ਵਿੱਚ ਸਮਾਜ ਭਲਾਈ ਵਿਭਾਗ ਦੀ ਸਕੱਤਰ ਵੰਦਨਾ ਪ੍ਰਿਆਸ਼ੀ ਨੇ ਦੱਸਿਆ ਕਿ ਹੋਸਟਲ ਦੇ ਸੰਚਾਲਨ ਲਈ ਸਾਰੀਆਂ ਪ੍ਰਸ਼ਾਸਕੀ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ। ਇੱਕ ਸੁਪਰਡੈਂਟ, ਸਹਾਇਕ ਸੁਪਰਡੈਂਟ ਅਤੇ ਰਸੋਈਏ ਸਮੇਤ ਜ਼ਰੂਰੀ ਸਟਾਫ਼ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੋਸਟਲ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਬਣਾਇਆ ਗਿਆ ਹੈ, ਤਾਂ ਜੋ ਕੰਮਕਾਜੀ ਔਰਤਾਂ ਨੂੰ ਘਰ ਵਰਗਾ ਸੁਰੱਖਿਅਤ ਮਾਹੌਲ ਮਿਲ ਸਕੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

ਇਹ ਵੀ ਪੜ੍ਹੋ : ਤੂਫ਼ਾਨੀ ਤਾਕਤ ਦਾ ਕਾਮਯਾਬ ਸ਼ਾਹੀ ਨੁਸਖਾ ਕਰ ਲਓ ਨੋਟ, ਪੂਰੀ ਸਰਦੀਆਂ ਆਵੇਗਾ ਕੰਮ


author

rajwinder kaur

Content Editor

Related News