ਕਾਇਰ ਸਨ ਨਕਾਬਪੋਸ਼ ਹਮਲਾਵਰ, 26/11 ਦੀ ਯਾਦ ਆ ਗਈ : ਊਧਵ ਠਾਕਰੇ

01/06/2020 3:17:02 PM

ਮੁੰਬਈ— ਦਿੱਲੀ ਦੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਐਤਵਾਰ ਰਾਤ ਹੋਈ ਹਿੰਸਾ 'ਤੇ ਦੇਸ਼ ਦੀ ਸਿਆਸਤ ਗਰਮਾ ਗਈ ਹੈ। ਹੁਣ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ ਨੇ ਇਸ ਘਟਨਾਕ੍ਰਮ ਦੀ ਨਿੰਦਾ ਕਰਦੇ ਹੋਏ ਇਸ ਦੀ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇ.ਐੱਨ.ਯੂ. 'ਚ ਹਿੰਸਾ ਨੂੰ ਦੇਖ ਕੇ ਉਨ੍ਹਾਂ ਨੂੰ 26/11 (ਮੁੰਬਈ ਅਟੈਕ) ਦੀ ਯਾਦ ਆ ਗਈ। ਇਸ ਮਾਮਲੇ 'ਚ ਜਾਂਚ ਕਰ ਕੇ ਹਮਲਾਵਰ ਨਕਾਬਪੋਸ਼ਾਂ ਨੂੰ ਪਤਾ ਕਰਨ ਦੀ ਜ਼ਰੂਰਤ ਹੈ। ਊਧਵ ਠਾਕਰੇ ਨੇ ਇਹ ਵੀ ਕਿਹਾ ਕਿ ਦੇਸ਼ ਦੇ ਅੰਦਰ ਵਿਦਿਆਰਥੀਆਂ 'ਚ ਡਰ ਦਾ ਮਾਹੌਲ ਹੈ, ਜ਼ਰੂਰਤ ਹੈ ਕਿ ਅਸੀਂ ਸਾਰੇ ਇਕਜੁਟ ਹੋ ਕੇ ਉਨ੍ਹਾਂ ਨੂੰ ਭਰੋਸਾ ਦਿਵਾਈਏ।

26/11 ਮੁੰਬਈ ਅਟੈਕ ਦੀ ਯਾਦ ਆ ਗਈ
ਊਧਵ ਠਾਕਰੇ ਨੇ ਕਿਹਾ,''ਇਹ ਜੋ ਹਮਲਾਵਰ ਸਨ, ਇਨ੍ਹਾਂ ਨੂੰ ਕੀ ਜ਼ਰੂਰਤ ਸੀ ਨਕਾਬ ਪਾਉਣ ਦੀ। ਇਹ ਕਾਇਰ ਸਨ, ਇਸ ਕਾਇਰਤਾ ਦਾ ਕਦੇ ਵੀ ਹਿੰਦੁਸਤਾਨ 'ਚ ਸਮਰਥਨ ਨਹੀਂ ਹੋ ਸਕਦਾ। ਇਹ ਸਭ ਕੁਝ ਦੇਖ ਕੇ ਮੈਨੂੰ 26/11 ਮੁੰਬਈ ਅਟੈਕ ਦੀ ਯਾਦ ਆ ਗਈ। ਮੈਂ ਇਸ ਤਰ੍ਹਾਂ ਦੇ ਹਮਲੇ ਮਹਾਰਾਸ਼ਟਰ 'ਚ ਬਿਲਕੁੱਲ ਬਰਦਾਸ਼ਤ ਨਹੀਂ ਕਰਾਂਗਾ।'' ਊਧਵ ਨੇ ਕਿਹਾ,''ਜੇ.ਐੱਨ.ਯੂ. 'ਚ ਘਟਨਾ ਤੋਂ ਬਾਅਦ ਦੇਸ਼ 'ਚ ਵਿਦਿਆਰਥੀ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਹਾਲਾਂਕਿ ਮਹਾਰਾਸ਼ਟਰ 'ਚ ਵਿਦਿਆਰਥੀ ਸੁਰੱਖਿਅਤ ਹਨ। ਉਨ੍ਹਾਂ ਨੂੰ ਨੁਕਸਾਨ ਪਹੁੰਚਾਉਣ ਦੀ ਕੋਈ ਕੋਸ਼ਿਸ਼ ਬਰਦਾਸ਼ਤ ਨਹੀਂ ਹੋਵੇਗੀ।''

ਕੀ ਹੋਇਆ ਸੀ 26/11 ਨੂੰ
ਦੱਸਣਯੋਗ ਹੈ ਕਿ 26 ਨਵੰਬਰ 2008 ਨੂੰ ਪਾਕਿਸਤਾਨੀ ਅੱਤਵਾਦੀਆਂ ਨੇ ਮੁੰਬਈ ਦੇ ਤਾਜ ਅਤੇ ਟ੍ਰਾਈਡੈਂਟ ਹੋਟਲ ਦੇ ਨਾਲ-ਨਾਲ ਛੱਤਰਪਤੀ ਸ਼ਿਵਾਜੀ ਟਰਮਿਨਸ 'ਤੇ ਵੀ ਹਮਲਾ ਕੀਤਾ। ਸਮੁੰਦਰ ਦੇ ਰਸਤੇ ਦੇਸ਼ ਦੀ ਆਰਥਿਕ ਰਾਜਧਾਨੀ ਪੁੱਜੇ, ਇਨ੍ਹਾਂ ਅੱਤਵਾਦੀਆਂ ਨੇ ਜੰਮ ਕੇ ਖੂਨੀ ਖੇਡ ਖੇਡਿਆ ਸੀ। ਇਸ ਹਮਲੇ 'ਚ ਕਰੀਬ 166 ਲੋਕਾਂ ਦੀ ਜਾਨ ਚੱਲੀ ਗਈ ਸੀ ਅਤੇ 300 ਤੋਂ ਵਧ ਜ਼ਖਮੀ ਹੋ ਗਏ ਸਨ। ਦੇਸ਼ ਦੇ ਕੁਝ ਬਹਾਦਰ ਪੁਲਸ ਕਰਮਚਾਰੀਆਂ ਅਤੇ ਐੱਨ.ਐੱਸ.ਜੀ. ਦੇ ਜਵਾਨ ਨੇ ਇਨ੍ਹਾਂ ਅੱਤਵਾਦੀਆਂ ਦਾ ਡਟ ਕੇ ਸਾਹਮਣਾ ਕੀਤਾ ਅਤੇ ਕਈ ਲੋਕਾਂ ਦੀ ਜਾਨ ਬਚਾਈ।


DIsha

Content Editor

Related News