''ਫ੍ਰੀ ਕਸ਼ਮੀਰ'' ਪੋਸਟਰ ''ਤੇ ਸ਼ਿਵ ਸੈਨਾ ਬੋਲੀ- ''ਇਸ ਨੂੰ ਬਰਦਾਸ਼ਤ ਨਹੀਂ ਕਰਾਂਗੇ''

01/07/2020 11:35:47 AM

ਮੁੰਬਈ— ਜੇ.ਐੱਨ.ਯੂ. ਹਿੰਸਾ ਵਿਰੁੱਧ ਮੁੰਬਈ 'ਚ ਵਿਦਿਆਰਥੀਆਂ ਵਲੋਂ ਜਾਰੀ ਅੰਦੋਲਨ ਦਰਮਿਆਨ ਇਕ ਵਿਦਿਆਰਥਣ ਦੇ ਹੱਥ 'ਚ 'ਫ੍ਰੀ ਕਸ਼ਮੀਰ' ਦੇ ਪੋਸਟਰ ਨੂੰ ਲੈ ਕੇ ਸਿਆਸਤ ਜਾਰੀ ਹੈ। ਹੁਣ ਇਸ ਮਾਮਲੇ 'ਚ ਸੱਤਾਧਾਰੀ ਸ਼ਿਵ ਸੈਨਾ ਵੀ ਆ ਗਈ ਹੈ। ਸ਼ਿਵ ਸੈਨਾ ਬੁਲਾਰੇ ਸੰਜੇ ਰਾਊਤ ਨੇ ਕਿਹਾ ਕਿ ਜੇਕਰ ਕੋਈ ਭਾਰਤ ਤੋਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 

ਦੇਵੇਂਦਰ ਫੜਨਵੀਸ ਨੇ ਊਧਵ ਸਰਕਾਰ 'ਤੇ ਸਾਧਿਆ ਸੀ ਨਿਸ਼ਾਨਾ
ਦਰਅਸਲ ਗੇਟਵੇਅ ਆਫ ਇੰਡੀਆ 'ਤੇ ਇਕ ਵਿਦਿਆਰਥਣ ਦੇ ਹੱਥ 'ਚ 'ਫ੍ਰੀ ਕਸ਼ਮੀਰ' ਦੇ ਪੋਸਟਰ ਨਾਲ ਸੋਸ਼ਲ ਮੀਡੀਆ 'ਤੇ ਸਿਆਸੀ ਘਮਾਸਾਨ ਮਚਿਆ ਹੋਇਆ ਹੈ। ਇਸ ਪੋਸਟਰ ਦੀ ਨਾ ਸਿਰਫ਼ ਭਾਜਪਾ ਸਗੋਂ ਕਾਂਗਰਸ ਦੇ ਨੇਤਾਵਾਂ ਨੇ ਜੰਮ ਕੇ ਆਲੋਚਨਾ ਕੀਤੀ। ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਊਧਵ ਸਰਕਾਰ ਨੂੰ ਲੰਮੇਂ ਹੱਥੀਂ ਲਿਆ ਅਤੇ ਪੁੱਛਿਆ ਕਿ ਕੀ ਉਨ੍ਹਾਂ ਨੂੰ ਫ੍ਰੀ ਕਸ਼ਮੀਰ ਭਾਰਤ ਵਿਰੋਧੀ ਮੁਹਿੰਮ ਬਰਦਾਸ਼ਤ ਹੈ।

ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਇਸ ਮਾਮਲੇ 'ਚ ਹੁਣ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਸ਼ਿਵ ਸੈਨਾ ਨੇਤਾ ਸੰਜੇ ਰਾਊਤ ਨੇ ਕਿਹਾ,''ਮੈਂ ਅਖਬਾਰ 'ਚ ਪੜ੍ਹਿਆ ਕਿ 'ਮੁਕਤ ਕਸ਼ਮੀਰ' ਦਾ ਪੋਸਟਰ ਦਿਖਾਉਣ ਵਾਲੇ ਵਿਦਿਆਰਥੀਆਂ ਨੇ ਸਫ਼ਾਈ ਦਿੱਤੀ ਹੈ ਕਿ ਉਹ ਇੰਟਰਨੈੱਟ ਸੇਵਾਵਾਂ, ਮੋਬਾਇਲ ਸੇਵਾਵਾਂ ਅਤੇ ਹੋਰ ਮੁੱਦਿਆਂ 'ਤੇ ਪਾਬੰਦੀ ਤੋਂ ਮੁਕਤ ਰਹਿਣਾ ਚਾਹੁੰਦੇ ਹਨ। ਇਸ ਦੇ ਬਾਵਜੂਦ ਜੇਕਰ ਕੋਈ ਭਾਰਤ ਤੋਂ ਕਸ਼ਮੀਰ ਦੀ ਆਜ਼ਾਦੀ ਦੀ ਗੱਲ ਕਰਦਾ ਹੈ ਤਾਂ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।''


DIsha

Content Editor

Related News