JNU : 'ਵਟਸਐਪ ਗਰੁੱਪ' ਦੇ 37 ਲੋਕਾਂ ਦੀ ਪਛਾਣ, ਹਿੰਸਾ 'ਚ ਸ਼ਾਮਲ 10 ਬਾਹਰੀ ਲੋਕ

01/11/2020 12:46:20 PM

ਨਵੀਂ ਦਿੱਲੀ— ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਹਿੰਸਾ ਮਾਮਲੇ 'ਚ ਦਿੱਲੀ ਪੁਲਸ ਕ੍ਰਾਈਮ ਬਰਾਂਚ ਦੀ ਸਪੈਸ਼ਲ ਇੰਵੈਸਟੀਗੇਸ਼ਨ ਟੀਮ (ਐੱਸ. ਆਈ. ਟੀ.) ਨੇ 'ਯੂਨਿਟੀ ਅਗੇਂਸਟ ਲੈਫਟ' ਨਾਂ ਦੇ ਇਕ ਵਟਸਐਪ ਗਰੁੱਪ ਦੀ ਪਛਾਣ ਕੀਤੀ ਹੈ। ਇਸ ਗਰੁੱਪ 'ਚ ਕੁੱਲ 60 ਮੈਂਬਰ ਸ਼ਾਮਲ ਸਨ। ਗਰੁੱਪ ਦੇ 37 ਲੋਕਾਂ ਦੀ ਪਛਾਣ ਕੀਤੀ ਜਾ ਚੁੱਕੀ ਹੈ। ਸੂਤਰਾਂ ਮੁਤਾਬਕ ਇਸ ਗਰੁੱਪ 'ਚ ਕਰੀਬ 10 ਅਜਿਹੇ ਲੋਕ ਸ਼ਾਮਲ ਸਨ, ਜੋ ਕੈਂਪਸ ਨਾਲ ਸੰੰਬੰਧਤ ਨਹੀਂ ਸਨ, ਯਾਨੀ ਕਿ ਬਾਹਰੀ ਸਨ। ਜਾਂਚ ਦੌਰਾਨ ਐੱਸ. ਆਈ. ਟੀ. ਨੂੰ ਪਤਾ ਲੱਗਾ ਕਿ ਦੋਵੇਂ ਗਰੁੱਪਾਂ ਯਾਨੀ ਕਿ ਲੈਫਟ ਅਤੇ ਰਾਈਟ ਨੇ ਹਿੰਸਾ 'ਚ ਬਾਹਰੀ ਲੋਕਾਂ ਦੀ ਮਦਦ ਲਈ। 

PunjabKesari

ਜੇ. ਐੱਨ. ਯੂ. ਦੇ ਵਿਦਿਆਰਥੀਆਂ ਨੇ ਹੀ ਬਾਹਰੀ ਸ਼ਰਾਰਤੀ ਅਨਸਰਾਂ ਨੂੰ ਕੈਂਪਸ 'ਚ ਐਂਟਰੀ ਕਰਵਾਈ ਸੀ। ਵਾਇਰਲ ਵੀਡੀਓ ਦੇ ਆਧਾਰ 'ਤੇ ਜੇ. ਐੱਨ. ਯੂ. ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਕੁੱਲ 9 ਲੋਕਾਂ ਦੀ ਪਛਾਣ ਹੋਈ ਹੈ। ਇਨ੍ਹਾਂ ਵਿਰੁੱਧ ਇਲੈਕਟ੍ਰਾਨਿਕ, ਡਿਜ਼ੀਟਲ ਅਤੇ ਫੋਰੈਂਸਿਕ ਤੱਥ ਇਕੱਠੇ ਕੀਤਾ ਜਾ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਤੋਂ ਪੁੱਛ-ਗਿੱਛ ਕੀਤੀ ਜਾਵੇਗੀ। ਪੁਲਸ ਅਧਿਕਾਰੀ ਨੇ ਦਾਅਵਾ ਕੀਤਾ ਕਿ ਆਇਸ਼ੀ ਘੋਸ਼ ਸਮੇਤ ਕੁਝ ਲੋਕਾਂ ਨੇ ਹੋਸਟਲ 'ਚ ਵਿਦਿਆਰਥੀਆਂ 'ਤੇ ਹਮਲਾ ਕੀਤਾ। ਇੱਥੇ ਦੱਸ ਦੇਈਏ ਕਿ 5 ਜਨਵਰੀ ਨੂੰ ਹੋਏ ਹਮਲੇ 'ਚ ਯੂਨੀਵਰਸਿਟੀ ਦੇ ਕੰਪੈਂਸ ਦੇ ਕੁਝ ਖਾਸ ਕਮਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਪੁਲਸ ਨੇ ਦਾਅਵਾ ਕੀਤਾ ਕਿ ਆਇਸ਼ੀ ਘੋਸ਼ ਸਮੇਤ ਕੁਝ ਲੋਕਾਂ ਨੇ ਹੋਸਟਲ ਵਿਚ ਵਿਦਿਆਰਥੀਆਂ 'ਤੇ ਹਮਲਾ ਕੀਤਾ। ਇਸ ਹਮਲੇ ਵਿਚ ਜ਼ਖਮੀ ਹੋਈ ਆਇਸ਼ੀ ਘੋਸ਼ ਨੇ ਪੁਲਸ ਦੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਹੈ। ਉਸ ਦਾ ਕਹਿਣਾ ਹੈ ਕਿ ਦਿੱਲੀ ਪੁਲਸ ਕੋਲ ਜੋ ਵੀ ਸਬੂਤ ਹਨ, ਉਨ੍ਹਾਂ ਨੂੰ ਜਨਤਕ ਕਰਨਾ ਚਾਹੀਦਾ ਹੈ।


Tanu

Content Editor

Related News