ਵਿਰੋਧ ਪ੍ਰਦਰਸ਼ਨ ਦਰਮਿਆਨ ਜੇ.ਐੱਨ.ਯੂ. ''ਚ ਤੋੜੀ ਗਈ ਸਵਾਮੀ ਵਿਵੇਕਾਨੰਦ ਦੀ ਮੂਰਤੀ
Thursday, Nov 14, 2019 - 05:01 PM (IST)

ਨਵੀਂ ਦਿੱਲੀ— ਜਵਾਹਰ ਲਾਲ ਨਹਿਰੂ ਯੂਨੀਵਰਸਿਟੀ (ਜੇ.ਐੱਨ.ਯੂ.) 'ਚ ਚੱਲ ਰਹੇ ਵਿਦਿਆਰਥੀਆਂ ਪ੍ਰਦਰਸ਼ਨ ਦਰਮਿਆਨ ਭੰਨ-ਤੋੜ ਦੀ ਘਟਨਾ ਸਾਹਮਣੇ ਆਈ ਹੈ। ਇਸ 'ਚ ਸਵਾਮੀ ਵਿਵੇਕਾਨੰਦ ਦੀ ਇਕ ਮੂਰਤੀ ਨੂੰ ਤੋੜ ਦਿੱਤਾ ਗਿਆ ਹੈ। ਇਸ ਨੂੰ ਕਿਸ ਨੇ ਤੋੜਿਆ ਹੈ ਇਹ ਫਿਲਹਾਲ ਸਾਫ਼ ਨਹੀਂ ਹੈ ਪਰ ਮੂਰਤੀ ਦੇ ਨੇੜੇ ਭਾਜਪਾ ਲਈ ਅਪਸ਼ਬਦ ਲਿਖੇ ਹੋਏ ਹਨ। ਦੱਸਣਯੋਗ ਹੈ ਕਿ ਇਸ ਮੂਰਤੀ ਦਾ ਹਾਲੇ ਉਦਘਾਟਨ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਜੇ.ਐੱਨ.ਯੂ. 'ਚ ਫਿਲਹਾਲ ਵੱਡੀ ਫੀਸ ਵਿਰੁੱਧ ਪ੍ਰਦਰਸ਼ਨ ਚੱਲ ਰਿਹਾ ਹੈ। ਵਿਦਿਆਰਥੀ ਵੱਖ-ਵੱਖ ਚਾਰਜ ਅਤੇ ਨਿਯਮਾਂ 'ਚ ਤਬਦੀਲੀ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਦੱਸਣਯੋਗ ਹੈ ਕਿ ਬੁੱਧਵਾਰ ਸ਼ਾਮ ਨੂੰ ਫੀਸ 'ਚ ਵਾਧਾ ਵਾਪਸ ਲੈ ਲਿਆ ਗਿਆ ਅਤੇ ਜੇ.ਐੱਨ.ਯੂ. ਪ੍ਰਸ਼ਾਸਨ ਨੇ ਕਿਹਾ ਕਿ ਹੋਸਟਲ ਤੋਂ ਡਰੈੱਸ ਕੋਡ ਅਤੇ ਆਉਣ-ਜਾਣ ਦੇ ਸਮੇਂ ਨਾਲ ਜੁੜੇ ਪ੍ਰਬੰਧ ਵੀ ਹਟਾ ਦਿੱਤੇ ਗਏ ਹਨ। ਇਸ ਦੇ ਬਾਵਜੂਦ ਵਿਦਿਆਰਥੀ ਪ੍ਰਦਰਸ਼ਨ ਕਰ ਰਹੇ ਹਨ।