ਭਾਰਤ ਦੇ ਟੁੱਕੜੇ ਕਰਨ ਵਾਲਿਆਂ ਨਾਲ ਖੜ੍ਹੀ ਹੈ ਦੀਪਿਕਾ : ਸਮਰਿਤੀ ਇਰਾਨੀ

01/10/2020 3:35:53 PM

ਨਵੀਂ ਦਿੱਲੀ— ਜੇ.ਐੱਨ.ਯੂ. 'ਚ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦਰਮਿਆਨ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਪਹੁੰਚਣ 'ਤੇ ਭਾਜਪਾ ਦਾ ਸੀਨੀਅਰ ਲੀਡਰ ਸਮਰਿਤੀ ਇਰਾਨੀ ਨੇ ਉਨ੍ਹਾਂ 'ਤੇ ਹਮਲਾ ਬੋਲਿਆ ਹੈ। ਕੇਂਦਰੀ ਮੰਤਰੀ ਨੇ ਇਕ ਪ੍ਰੋਗਰਾਮ 'ਚ ਕਿਹਾ ਕਿ ਮੈਂ ਜਾਣਨਾ ਚਾਹੁੰਦੀ ਹਾਂ ਕਿ ਆਖਰ ਉਹ ਸਿਆਸੀ ਰੂਪ ਨਾਲ ਕਿਸ ਨਾਲ ਜੁੜੀ ਹੈ। ਅਦਾਕਾਰਾ 'ਤੇ ਅਟੈਕ ਕਰਦੇ ਹੋਏ ਸਮਰਿਤੀ ਨੇ ਕਿਹਾ,''ਜਿਸ ਨੇ ਵੀ ਇਹ ਖਬਰ ਪੜ੍ਹੀ ਹੋਵੇਗੀ, ਉਹ ਇਹ ਜਾਣਨਾ ਚਾਹੇਗਾ ਕਿ ਪ੍ਰਦਰਸ਼ਨਕਾਰੀਆਂ ਦਰਮਿਆਨ ਕਿਉਂ ਗਈ।''

ਭਾਰਤ ਦੇ ਟੁੱਕੜੇ ਕਰਨ ਵਾਲਿਆਂ ਨਾਲ ਖੜ੍ਹੀ ਦੀਪਿਕਾ
ਸਮਰਿਤੀ ਨੇ ਕਿਹਾ,''ਇਹ ਸਾਡੇ ਲਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਉਹ ਉਨ੍ਹਾਂ ਲੋਕਾਂ ਨਾਲ ਖੜ੍ਹੀ ਹੋਈ, ਜੋ ਭਾਰਤ ਦੇ ਟੁੱਕੜੇ ਕਰਨਾ ਚਾਹੁੰਦੇ ਹਨ। ਉਹ ਉਨ੍ਹਾਂ ਨਾਲ ਖੜ੍ਹੀ ਹੋਈ, ਜਿਨ੍ਹਾਂ ਨੇ ਲਾਠੀਆਂ ਨਾਲ ਕੁੜੀਆਂ ਦੇ ਪ੍ਰਾਈਵੇਟ ਪਾਰਟਸ 'ਤੇ ਹਮਲਾ ਕੀਤਾ।'' ਪ੍ਰੋਗਰਾਮਾਂ 'ਚ ਸਮਰਿਤੀ ਇਰਾਨੀ ਵਲੋਂ ਇਕ ਸਵਾਲ ਦੇ ਜਵਾਬ 'ਚ ਕੀਤੀ ਗਈ ਇਸ ਟਿੱਪਣੀ ਦਾ ਵੀਡੀਓ ਭਾਜਪਾ ਨੇਤਾ ਤੇਜਿੰਦਰ ਪਾਲ ਬੱਗਾ ਨੇ ਵੀ ਟਵੀਟ ਕੀਤਾ ਹੈ।

ਦੀਪਿਕਾ ਪਾਦੁਕੋਣ 'ਤੇ ਕਾਂਗਰਸ ਨਾਲ ਤਾਲੁਕ ਦਾ ਦੋਸ਼
ਇਹੀ ਨਹੀਂ ਦੀਪਿਕਾ ਪਾਦੁਕੋਣ 'ਤੇ ਕਾਂਗਰਸ ਨਾਲ ਤਾਲੁਕ ਦਾ ਦੋਸ਼ ਲਗਾਉਂਦੇ ਹੋਏ ਕਿਹਾ,''ਦੀਪਿਕਾ ਨੇ 2011 'ਚ ਕਿਹਾ ਸੀ ਕਿ ਉਹ ਕਾਂਗਰਸ ਨੂੰ ਸਪੋਰਟ ਕਰਦੀ ਹੈ। ਜਿਨ੍ਹਾਂ ਲੋਕਾਂ ਨੂੰ ਉਨ੍ਹਾਂ ਦੇ ਜੇ.ਐੱਨ.ਯੂ. ਜਾਣ ਨਾਲ ਹੈਰਾਨੀ ਹੈ, ਉਹ ਇਸ ਗੱਲ ਨੂੰ ਨਹੀਂ ਜਾਣਦੇ ਹਨ।''

ਇਸ ਮਸਲੇ 'ਤੇ ਹਾਲੇ ਜਾਂਚ ਚੱਲ ਰਹੀ ਹੈ
ਜੇ.ਐੱਨ.ਯੂ. 'ਚ ਵਿਦਿਆਰਥੀਆਂ 'ਤੇ ਨਕਾਬਪੋਸ਼ ਹਮਲਾਵਰਾਂ ਵਲੋਂ ਅਟੈਕ ਨੂੰ ਲੈ ਕੇ ਪੁੱਛੇ ਗਏ ਸਵਾਲ 'ਤੇ ਉਨ੍ਹਾਂ ਨੇ ਕਿਹਾ ਕਿ ਇਸ ਮਸਲੇ 'ਤੇ ਹਾਲੇ ਜਾਂਚ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ,''ਮੈਂ ਇੰਨਾ ਹੀ ਕਹਾਂਗੀ ਕਿ ਇਸ ਮਾਮਲੇ 'ਚ ਜਾਂਚ ਚੱਲ ਰਹੀ ਹੈ। ਮੈਂ ਸੰਵਿਧਾਨਕ ਅਹੁਦੇ 'ਤੇ ਹਾਂ ਅਤੇ ਪੁਲਸ ਵਲੋਂ ਜਾਂਚ ਦੇ ਪਹਿਲੂ ਕੋਰਟ ਦੇ ਸਾਹਮਣੇ ਰੱਖੇ ਜਾਣ ਤੱਕ ਕੁਝ ਕਹਿਣਾ ਠੀਕ ਨਹੀਂ ਹੋਵੇਗਾ।''

5 ਜਨਵਰੀ ਨੂੰ ਹੋਇਆ ਸੀ ਅਟੈਕ
ਦੱਸਣਯੋਗ ਹੈ ਕਿ 5 ਜਨਵਰੀ ਨੂੰ ਜੇ.ਐੱਨ.ਯੂ. 'ਚ ਕੁਝ ਨਕਾਬਪੋਸ਼ ਹਮਲਾਵਰਾਂ ਨੇ ਵਿਦਿਆਰਥੀਆਂ 'ਤੇ ਲਾਠੀ ਅਤੇ ਡੰਡਿਆਂ ਨਾਲ ਅਟੈਕ ਕੀਤਾ ਸੀ। ਇਸ ਤੋਂ ਬਾਅਦ ਵਿਦਿਆਰਥਣਾਂ ਨੇ ਪ੍ਰਦਰਸ਼ਨ ਸ਼ੁਰੂ ਕੀਤਾ ਸੀ। ਅਜਿਹੇ ਹੀ ਇਕ ਮਾਰਚ 'ਚ ਦੀਪਿਕਾ ਪਾਦੁਕੋਣ ਵੀ ਪੁੱਜੀ ਸੀ। ਉਨ੍ਹਾਂ ਦੇ ਜੇ.ਐੱਨ.ਯੂ. ਵਿਜਿਟ ਦੇ ਬਾਅਦ ਤੋਂ ਹੀ ਜਿੱਥੇ ਇਕ ਵਰਗ ਉਨ੍ਹਾਂ ਦੀ ਨਵੀਂ ਫਿਲਮ 'ਛਪਾਕ' ਦਾ ਵਿਰੋਧ ਕਰ ਰਿਹਾ ਹੈ ਤਾਂ ਕਈ ਲੋਕਾਂ ਨੇ ਉਨ੍ਹਾਂ ਦੇ ਵਿਦਿਆਰਥੀਆਂ ਨਾਲ ਖੜ੍ਹੇ ਹੋਣ ਦੀ ਸ਼ਲਾਘਾ ਵੀ ਕੀਤੀ।


DIsha

Content Editor

Related News