ਹੜਤਾਲ ਕਰ ਰਹੇ ਵਿਦਿਆਰਥੀਆਂ ''ਤੇ ਸਖਤ ਹੋਇਆ JNU

12/03/2019 8:21:51 PM

ਨਵੀਂ ਦਿੱਲੀ — ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਫੀਸ ਵਾਧੇ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਹਾਲੇ ਘੱਟ ਨਹੀਂ ਹੋਇਆ ਹੈ। ਪਿਛਲੇ ਇਕ ਮਹੀਨੇ ਤੋਂ ਫੀਸ ਵਧਾਏ ਜਾਣ ਨੂੰ ਲੈ ਕੇ ਵਿਦਿਆਰਥੀ ਹੜਤਾਲ 'ਤੇ ਹਨ, ਦੂਜੇ ਪਾਸੇ ਸਾਲ ਖਤਮ ਹੋਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਸਮੈਸਟਰ ਪ੍ਰੀਖਿਆ ਵੀ ਨੇੜੇ ਹਨ। ਹੜਤਾਲ ਦੇ ਚੱਲਦਿਆਂ ਵਿਦਿਆਰਥੀਆਂ ਕਲਾਸਾਂ 'ਚ ਜਾਣ ਤੋਂ ਮਨਾ ਕਰ ਦਿੱਤਾ ਹੈ। ਜਿਸ ਨਾਲ ਹੋਰ ਵਿਦਿਆਰਥੀਆਂ ਦੀ ਪੜ੍ਹਾਈ 'ਤੇ ਵੀ ਅਸਰ ਪੈ ਰਿਹਾ ਹੈ। ਅਜਿਹੇ 'ਚ ਜੇ.ਐੱਨ.ਯੂ. ਪ੍ਰਸ਼ਾਸਨ ਨੇ ਇਕ ਨੋਟਿਸ ਜਾਰੀ ਕਰ ਹੜਤਾਲ ਕਰ ਰਹੇ ਵਿਦਿਆਰਥੀਆਂ ਨੂੰ ਕਲਾਸ 'ਚ ਵਾਪਸ ਪਰਤਣ ਲਈ ਕਿਹਾ ਹੈ।

ਪ੍ਰੀਖਿਆ ਨਹੀਂ ਦੇ ਸਕਣਗੇ ਵਿਦਿਆਰਥੀ
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਪ੍ਰਸ਼ਾਸਨ ਨੇ ਨੋਟਿਸ 'ਚ ਕਿਹਾ ਕਿ ਸਾਰੇ ਵਿਦਿਆਰਥੀਆਂ ਨੂੰ ਸਾਰੀਆਂ ਵਿਦਿਅਕ ਜ਼ਰੂਰਤਾਂ ਨੂੰ ਪੂਰਾ ਕਰਨ ਹੋਵੇਗਾ, ਇਸ 'ਚ ਕਲਾਸਾਂ 'ਚ ਵਾਪਸ ਪਰਤਣਾ, ਸਮੈਸਟਰ ਪ੍ਰੀਖਿਆਵਾਂ ਦੇਣਾ ਸਮੇਤ ਸਾਰੇ ਕੰਮ ਜ਼ਰੂਰੀ ਹੋਣਗੇ। ਜੇਕਰ ਵਿਦਿਆਰਥੀ ਅਜਿਹਾ ਨਹੀਂ ਕਰਦੇ ਤਾਂ ਉਨ੍ਹਾਂ ਦੇ ਰੋਲ ਨੰ ਸੂਚੀ ਤੋਂ ਹਟਾ ਦਿੱਤਾ ਜਾਵੇਗਾ ਅਤੇ ਉਹ ਪ੍ਰੀਖਿਆ ਨਹੀਂ ਦੇ ਸਕਣਗੇ। ਜ਼ਿਕਰਯੋਗ ਹੈ ਕਿ ਵਿਦਿਆਰਥੀ ਸਿੱਖਿਆ ਫੀਸ ਵਧਾਏ ਜਾਣ ਕਾਰਨ ਹੜਤਾਲ 'ਤੇ ਹਨ।


Inder Prajapati

Content Editor

Related News