ਬਾਂਦੀਪੋਰਾ ''ਚ ਭਿਆਨਕ ਮੁਕਾਬਲਾ, ਜਵਾਨ ਸ਼ਹੀਦ, 2 ਅੱਤਵਾਦੀ ਢੇਰ

06/15/2018 10:14:32 AM

ਸ਼੍ਰੀਨਗਰ (ਮਜੀਦ/ਯੂ. ਐੱਨ.ਆਈ.)— ਉੱਤਰੀ ਕਸ਼ਮੀਰ ਦੇ ਬਾਂਦੀਪੋਰਾ ਜ਼ਿਲੇ 'ਚ ਵੀਰਵਾਰ ਅੱਤਵਾਦੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਹੋਏ ਇਕ ਭਿਆਨਕ ਮੁਕਾਬਲੇ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਅਤੇ 2 ਹੋਰ ਅੱਤਵਾਦੀ ਮਾਰੇ ਗਏ। 
ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਨੇ ਦੱਸਿਆ ਕਿ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਵੀਰਵਾਰ ਸਵੇਰੇ ਬਾਂਦੀਪੋਰਾ ਵਿਖੇ ਪਨਾਰ ਦੇ ਜੰਗਲਾਂ 'ਚ ਅੱਤਵਾਦੀਆਂ ਦੀ ਘੇਰਾਬੰਦੀ ਕਰ ਕੇ ਤਲਾਸ਼ੀਆਂ ਦੀ ਮੁਹਿੰਮ ਸ਼ੁਰੂ ਕੀਤੀ, ਜਿਸ ਸਮੇਂ ਜਵਾਨ ਸੰਘਣੇ ਜੰਗਲਾਂ ਵਲ ਵਧ ਰਹੇ ਸਨ ਤਾਂ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਗੋਲੀਬਾਰੀ ਸ਼ੁਰੂ ਕਰ ਦਿੱਤੀ। ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਵੀ ਇਸ ਦਾ ਢੁਕਵਾਂ ਜਵਾਬ ਦਿੱਤਾ ਅਤੇ 2 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਇਸ ਮੁਕਾਬਲੇ ਦੌਰਾਨ 1 ਜਵਾਨ ਜ਼ਖਮੀ ਹੋ ਗਿਆ, ਜਿਸ ਨੇ ਬਾਅਦ 'ਚ ਦਮ ਤੋੜ ਦਿੱਤਾ। 
ਸੂਤਰਾਂ ਮੁਤਾਬਕ ਪਨਾਰ ਦੇ ਜੰਗਲਾਂ 'ਚ ਅੱਤਵਾਦੀਆਂ ਦੇ ਵੱਡੇ ਦਸਤੇ ਨੂੰ ਵੇਖੇ ਜਾਣ ਪਿੱਛੋਂ ਸੁਰੱਖਿਆ ਫੋਰਸਾਂ ਨੇ ਤਲਾਸ਼ੀਆਂ ਦੀ ਉਕਤ ਮੁਹਿੰਮ ਚਲਾਈ ਸੀ। ਇਸ ਦੌਰਾਨ 3 ਵਾਰ ਅੱਤਵਾਦੀਆਂ ਅਤੇ ਜਵਾਨਾਂ ਦਰਮਿਆਨ ਮੁਕਾਬਲਾ ਹੋਇਆ ਪਰ ਅੱਤਵਾਦੀ ਹਰ ਵਾਰ ਬਚ ਕੇ ਨਿਕਲ ਗਏ।  ਉਕਤ ਮੁਕਾਬਲੇ ਪਿੱਛੋਂ ਜੰਗਲ ਨੂੰ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੇ ਚਾਰੇ ਪਾਸਿਓਂ ਘੇਰ ਲਿਆ। ਘੇਰਾਬੰਦੀ ਦੀ ਇਸ ਮੁਹਿੰਮ 'ਚ ਸੂਬਾਈ ਪੁਲਸ ਦੇ ਜਵਾਨ ਵੀ ਸ਼ਾਮਲ ਹਨ।


Related News