ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ: ਅੰਡੇਮਾਨ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ 14 ਤੱਕ ਹਿਰਾਸਤ ’ਚ

Saturday, Nov 12, 2022 - 12:16 PM (IST)

ਸਮੂਹਿਕ ਜਬਰ-ਜ਼ਨਾਹ ਦਾ ਮਾਮਲਾ: ਅੰਡੇਮਾਨ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ 14 ਤੱਕ ਹਿਰਾਸਤ ’ਚ

ਪੋਰਟ ਬਲੇਅਰ (ਭਾਸ਼ਾ)– ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ ਨੂੰ ਇਕ ਲੜਕੀ ਨਾਲ ਕਥਿਤ ਸਮੂਹਿਕ ਜਬਰ-ਜ਼ਨਾਹ ਮਾਮਲੇ ’ਚ ਸ਼ੁੱਕਰਵਾਰ ਨੂੰ 14 ਨਵੰਬਰ ਤੱਕ ਪੁਲਸ ਹਿਰਾਸਤ ’ਚ ਭੇਜ ਦਿੱਤਾ ਗਿਆ ਹੈ। ਅਦਾਲਤ ’ਚ ਪੇਸ਼ੀ ਤੋਂ ਬਾਅਦ ਪੋਰਟ ਬਲੇਅਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਨੇ ਜਤਿੰਦਰ ਨਰਾਇਣ ਨੂੰ ਪੁਲਸ ਹਿਰਾਸਤ ’ਚ ਭੇਜਣ ਦਾ ਫੈਸਲਾ ਸੁਣਾਇਆ। ਪੁਲਸ ਨੇ ਉਸ ਅਤੇ ਅਜੇ ਤੱਕ ਫਰਾਰ ਹੋਰ ਸਹਿ-ਮੁਲਜ਼ਮਾਂ ਖਿਲਾਫ ਆਪਣੀ ਜਾਂਚ ਜਾਰੀ ਰੱਖਣ ਲਈ ਰਿਮਾਂਡ ਦੀ ਮੰਗ ਕੀਤੀ ਸੀ।

ਇਸ ਤੋਂ ਪਹਿਲਾਂ, ਵੀਰਵਾਰ ਨੂੰ ਪੁਲਸ ਨੇ ਅੰਡੇਮਾਨ ਅਤੇ ਨਿਕੋਬਾਰ ਦੇ ਸਾਬਕਾ ਮੁੱਖ ਸਕੱਤਰ ਜਤਿੰਦਰ ਨਾਰਾਇਣ ਨੂੰ ਇਕ ਸਥਾਨਕ ਅਦਾਲਤ ਵਲੋਂ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ। ਦੋਸ਼ ਹੈ ਕਿ ਅੰਡੇਮਾਨ ਅਤੇ ਨਿਕੋਬਾਰ ਦੀਪ ਸਮੂਹ ’ਚ 21 ਸਾਲਾ ਇਕ ਲੜਕੀ ਨੂੰ ਸਰਕਾਰੀ ਨੌਕਰੀ ਦਾ ਝਾਂਸਾ ਦੇ ਕੇ ਮੁੱਖ ਸਕੱਤਰ ਦੇ ਘਰ ਲੈ ਗਿਆ ਅਤੇ ਫਿਰ ਉੱਥੇ ਨਰਾਇਣ ਸਮੇਤ ਉੱਚ ਅਧਿਕਾਰੀਆਂ ਨੇ ਉਸ ਨਾਲ ਜਬਰ-ਜ਼ਨਾਹ ਕੀਤਾ।


author

Rakesh

Content Editor

Related News