ਆਂਧਰਾ ਪ੍ਰਦੇਸ਼ ਦੇ ਇਸ ਸ਼ਹਿਰ ''ਚ ਮੌਜੂਦ ਹੈ ''ਜਿਨਾਹ ਟਾਵਰ'', ਤਿਰੰਗੇ ਦੇ ਰੰਗ ''ਚ ਰੰਗਣ ਕਾਰਨ ਚੱਲ ਰਿਹੈ ਵਿਵਾਦ

Wednesday, Feb 02, 2022 - 01:35 PM (IST)

ਆਂਧਰਾ ਪ੍ਰਦੇਸ਼ ਦੇ ਇਸ ਸ਼ਹਿਰ ''ਚ ਮੌਜੂਦ ਹੈ ''ਜਿਨਾਹ ਟਾਵਰ'', ਤਿਰੰਗੇ ਦੇ ਰੰਗ ''ਚ ਰੰਗਣ ਕਾਰਨ ਚੱਲ ਰਿਹੈ ਵਿਵਾਦ

ਆਂਧਰਾ ਪ੍ਰਦੇਸ਼- ਆਂਧਰਾ ਪ੍ਰਦੇਸ਼ 'ਚ ਗੁੰਟੁਰ ਸ਼ਹਿਰ ਦੇ ਕੋਠਾਪੇਟ ਇਲਾਕੇ 'ਚ ਮੌਜੂਦ 'ਜਿਨਾਹ ਟਾਵਰ' ਨੂੰ ਲੈ ਕੇ ਇਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦਰਅਸਲ ਇਸ ਟਾਵਰ ਨੂੰ ਹੁਣ ਤਿਰੰਗੇ ਦੇ ਰੰਗ 'ਚ ਰੰਗ ਦਿੱਤਾ ਗਿਆ ਹੈ। ਉੱਥੇ ਹੀ ਹੁਣ ਗੁੰਟੁਰ ਪੂਰਬ ਦੇ ਵਿਧਾਇਕ ਮੁਹੰਮਦ ਮੁਸਤਫਾ ਨੇ ਕਿਹਾ ਕਿ ਟਵਾਰ ਕੋਲ ਇਕ ਪੋਲ ਲਗਾਇਆ ਜਾਵੇਗਾ ਤਾਂ ਕਿ ਇੱਥੇ ਰਾਸ਼ਟਰੀ ਝੰਡਾ ਲਹਿਰਾਇਆ ਜਾ ਸਕੇ। ਮੁਸਤਫਾ ਨੇ ਕਿਹਾ ਕਿ ਕਈ ਲੋਕਾਂ ਦੀ ਸਲਾਹ ਤੋਂ ਬਾਅਦ ਟਾਵਰ ਨੂੰ ਤਿਰੰਗੇ ਦੇ ਰੰਗ 'ਚ ਸਜਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਤੋਂ ਪਹਿਲਾਂ ਮੁਸਤਫਾ ਮੰਗਲਵਾਰ ਨੂੰ ਗੁੰਟੁਰ ਦੇ ਮੇਅਰ ਕਵਾਤੀ ਮਨੋਹਰ ਨਾਇਡੂ ਨਾਲ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਗੁੰਟੁਰ ਟਾਵਰ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਕਈ ਮੁਸਲਿਮ ਨੇਤਾਵਾਂ ਨੇ ਸੁਤੰਤਰਤਾ ਸੰਗ੍ਰਾਮ ਦੌਰਾਨ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ।

ਇਹ ਵੀ ਪੜ੍ਹੋ : ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 'ਚ ਵਾਧਾ ਜਾਰੀ, ਇੰਨੇ ਲੋਕਾਂ ਨੂੰ ਲੱਗੀ ਵੈਕਸੀਨ

ਆਜ਼ਾਦੀ ਮਿਲਣ ਤੋਂ ਬਾਅਦ ਕੁਝ ਮੁਸਲਮਾਨ ਦੇਸ਼ ਛੱਡ ਕੇ ਪਾਕਿਸਤਾਨ 'ਚ ਵਸ ਗਏ ਪਰ ਅਸੀਂ ਆਪਣੇ ਦੇਸ਼ 'ਚ ਭਾਰਤੀ ਦੇ ਰੂਪ 'ਚ ਬਣੇ ਰਹਿਣਾ ਚਾਹੁੰਦੇ ਸੀ ਅਤੇ ਅਸੀਂ ਆਪਣੀ ਮਾਂ ਭੂਮੀ ਨਾਲ ਪਿਆਰ ਕਰਦੇ ਹਾਂ। ਦੱਸਣਯੋਗ ਹੈ ਕਿ ਜਿਨਾਹ ਟਾਵਰ ਨੂੰ ਲੈ ਕੇ ਵਿਵਾਦ ਪਿਛਲੇ ਹਫ਼ਤੇ ਸਾਹਮਣੇ ਆਇਆ ਸੀ, ਜਦੋਂ ਗਣਤੰਤਰ ਦਿਵਸ 'ਤੇ ਕਰਫਿਊ ਦੀ ਉਲੰਘਣਾ ਕਰਦੇ ਹੋਏ ਮੁਹੰਮਦ ਅਲੀ ਜਿਨਾਹ ਦੇ ਨਾਮ ਵਾਲੇ ਟਾਵਰ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਕੋਸ਼ਿਸ਼ ਕਰਨ ਨੂੰ ਲੈ ਕੇ ਤਿੰਨ ਨੌਜਵਾਨਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News