ਟੱਬ 'ਚ ਡੁੱਬਣ ਕਾਰਨ 2 ਅਤੇ 4 ਸਾਲ ਦੇ ਸਕੇ ਭਰਾਵਾਂ ਦੀ ਮੌਤ, ਇੱਕੋ ਚਿਖਾ 'ਤੇ ਹੋਇਆ ਮਾਸੂਮਾਂ ਦਾ ਸਸਕਾਰ

Tuesday, Mar 02, 2021 - 10:41 AM (IST)

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਸਥਿਤ ਗੰਗੋਲੀ ਪਿੰਡ 'ਚ ਸੋਮਵਾਰ ਨੂੰ ਇਕ ਦਿਲ ਝੰਜੋੜਨ ਵਾਲੀ ਘਟਨਾ ਵਾਪਰੀ। ਇੱਥੇ ਵਿਹੜੇ 'ਚ ਰੱਖੇ ਪਾਣੀ ਨਾਲ ਭਰੇ ਟੱਬ 'ਚ ਡੁੱਬਣ ਨਾਲ 2 ਸਕੇ ਮਾਸੂਮ ਭਰਾਵਾਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਗੰਗੋਲੀ ਵਾਸੀ ਪ੍ਰਵੀਨ ਦਾ 4 ਸਾਲਾ ਪੁੱਤ ਲਕਸ਼ ਅਤੇ 2 ਸਾਲਾ ਦਕਸ਼ ਸੋਮਵਾਰ ਸਵੇਰੇ ਆਪਣੇ ਘਰ ਦੇ ਵਿਹੜੇ 'ਚ ਖੇਡ ਰਹੇ ਸਨ। ਪਰਿਵਾਰ ਦੀਆਂ ਜਨਾਨੀਆਂ ਦੂਜੀ ਮੰਜ਼ਲ 'ਤੇ ਘਰੇਲੂ ਕੰਮਕਾਜ ਨਿਪਟਾ ਰਹੀਆਂ ਸਨ। ਖੇਡ-ਖੇਡ 'ਚ ਦੋਵੇਂ ਮਾਸੂਮ ਵਿਹੜੇ 'ਚ ਪਸ਼ੂਆਂ ਨੂੰ ਪਾਣੀ ਪਿਲਾਉਣ ਲਈ ਰੱਖੇ ਗਏ ਟੱਬ ਕੋਲ ਪਹੁੰਚ ਗਏ।

ਇਹ ਵੀ ਪੜ੍ਹੋ : ਨਦੀ 'ਚ ਛਾਲ ਮਾਰ ਖ਼ੁਦਕੁਸ਼ੀ ਕਰਨ ਵਾਲੀ ਆਇਸ਼ਾ ਦਾ ਪਤੀ ਰਾਜਸਥਾਨ ਤੋਂ ਗ੍ਰਿਫ਼ਤਾਰ

ਇਕੋ ਚਿਖਾ 'ਤੇ ਦੋਹਾਂ ਮਾਸੂਮਾਂ ਦਾ ਅੰਤਿਮ ਸੰਸਕਾਰ
ਦੱਸਿਆ ਜਾ ਰਿਹਾ ਹੈ ਕਿ ਟੱਬ ਜ਼ਿਆਦਾ ਉੱਚਾ ਨਹੀਂ ਸੀ। ਟੱਬ 'ਚ ਪਾਣੀ ਵੀ ਲਗਭਗ 2 ਫੁੱਟ ਸੀ ਪਰ ਦੋਵੇਂ ਭਰਾ ਜਦੋਂ ਉਸ ਨਾਲ ਖੜ੍ਹੇ ਹੋ ਕੇ ਖੇਡ ਰਹੇ ਸਨ ਤਾਂ ਉਨ੍ਹਾਂ ਦਾ ਸਰੀਰਕ ਸੰਤੁਲਨ ਵਿਗੜ ਗਿਆ ਅਤੇ ਉਹ ਮੂੰਹ ਭਾਰ ਟੱਬ 'ਚ ਡਿੱਗ ਗਏ। ਘਟਨਾ ਦੀ ਜਾਣਕਾਰੀ ਉਦੋਂ ਹੋਈ, ਜਦੋਂ ਪ੍ਰਵੀਨ ਪਸ਼ੂਆਂ ਦਾ ਚਾਰਾ ਲੈ ਕੇ ਖੇਤ ਤੋਂ ਘਰ ਆਇਆ। ਪਰਿਵਾਰ ਵਾਲੇ ਜਲਦੀ 'ਚ ਬੱਚਿਆਂ ਨੂੰ ਜੀਂਦ ਦੇ ਨਿੱਜੀ ਹਸਪਤਾਲ ਲੈ ਆਏ, ਉੱਥੇ ਡਾਕਟਰਾਂ ਨੇ ਬੱਚਿਆਂ ਨੂੰ ਮ੍ਰਿਤਕਐਲਾਨ ਕਰ ਦਿੱਤਾ। ਪਿਤਾ ਨੇ ਬਿਨਾਂ ਪੋਸਟਮਾਰਟਮ ਕਰਵਾਏ ਸ਼ਾਮ ਨੂੰ ਇਕ ਹੀ ਚਿਖਾ 'ਤੇ ਦੋਹਾਂ ਮਾਸੂਮਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ। ਬੱਚਿਆਂ ਦੇ ਦਾਦਾ ਬਲਵਾਨ ਨੇ ਦੱਸਿਆ ਕਿ ਘਟਨਾ ਦੌਰਾਨ ਬੱਚਿਆਂ ਦੀ ਮਾਂ ਮੰਜੂ ਅਤੇ ਦਾਦੀ ਕੇਲਾ ਦੂਜੀ ਮੰਜ਼ਲ 'ਤੇ ਘਰੇਲੂ ਕੰਮ ਨਿਪਟਾ ਰਹੀਆਂ ਸਨ।

ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੇ ਵਿਦਿਆਰਥੀਆਂ ਨੂੰ ਵਿਖਾਇਆ ਫਿਟਨੈੱਸ ਦਾ ਦਮ, ਕੱਢੀਆਂ ‘ਡੰਡ ਬੈਠਕਾਂ’


DIsha

Content Editor

Related News